ਤੇਂਦੂਏ ਨੇ ਘਰ ’ਚ ਵੜ ਕੇ ਬੱਕਰੀ ਅਤੇ ਭੇਡ ਨੂੰ ਮਾਰਿਆ

Sunday, May 25, 2025 - 12:34 PM (IST)

ਤੇਂਦੂਏ ਨੇ ਘਰ ’ਚ ਵੜ ਕੇ ਬੱਕਰੀ ਅਤੇ ਭੇਡ ਨੂੰ ਮਾਰਿਆ

ਪਠਾਨਕੋਟ (ਸ਼ਾਰਦਾ)-ਧਾਰ ਬਲਾਕ ਦੇ ਜੰਗਲਾਂ ’ਚ ਤੇਂਦੂਏ ਦਾ ਕਹਿਰ ਲਗਾਤਾਰ ਬਣਿਆ ਹੋਇਆ ਹੈ। ਪਿੰਡ ਵੀਆ ਚੌਵਾਰਾ ’ਚ ਬੀਤੀ ਰਾਤ ਇਕ ਤੇਂਦੂੲਾ ਕਿਸਾਨ ਚੈਨ ਸਿੰਘ ਦੇ ਘਰ ਦੀ ਚਾਰਦੀਵਾਰੀ ਲੰਘ ਕੇ ਅੰਦਰ ਦਾਖ਼ਲ ਹੋਇਆ ਅਤੇ ਉੱਥੇ ਬੰਨ੍ਹੀ ਹੋਈ ਇਕ ਬੱਕਰੀ ਅਤੇ ਇਕ ਭੇਡ ’ਤੇ ਹਮਲਾ ਕਰ ਕੇ ਮਾਰ ਦਿੱਤਾ। ਕਿਸਾਨ ਚੈਨ ਸਿੰਘ, ਪਿੰਡ ਦੀ ਸਰਪੰਚ ਸ਼ਸ਼ੀ ਰਾਣਾ, ਸਮਾਜਸੇਵੀ ਵੇਦ ਪ੍ਰਕਾਸ਼, ਜਗਦੀਸ਼ ਸਿੰਘ, ਪਰਮਜੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਜੰਗਲ ਨਾਲ ਬਿਲਕੁਲ ਲਗਦਾ ਹੈ। ਇਸ ਦੇ ਬਾਵਜੂਦ ਪਿੰਡਵਾਸੀਆਂ ਨੇ ਆਪਣੇ ਅਤੇ ਪਸ਼ੂਆਂ ਦੀ ਸੁਰੱਖਿਆ ਲਈ ਮਜ਼ਬੂਤ ਇੰਤਜ਼ਾਮ ਕੀਤੇ ਹੋਏ ਹਨ ਪਰ ਫਿਰ ਵੀ ਤੇਂਦੂਏ ਨੇ ਰਾਤ ਦੇ ਹਨੇਰੇ ’ਚ ਚਾਰਦੀਵਾਰੀ ਦੇ ਅੰਦਰ ਦਾਖ਼ਲ ਹੋ ਕੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ-  ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, 9 ਦਿਨਾਂ ਲਈ ਜਾਰੀ ਹੋਈ ਵੱਡੀ ਚਿਤਾਵਨੀ

ਕਿਸਾਨ ਚੈਨ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਸਵੇਰੇ ਜਦੋਂ ਉਹ ਪਸ਼ੂਆਂ ਨੂੰ ਵੇਖਣ ਗਿਆ, ਤਾਂ ਦੇਖਿਆ ਕਿ ਇਕ ਭੇਡ ਅਤੇ ਇਕ ਬੱਕਰੀ ਮ੍ਰਿਤਕ ਪਈਆਂ ਸਨ। ਉਨ੍ਹਾਂ ਦੇ ਗਲੇ ’ਤੇ ਡੂੰਘੇ ਜ਼ਖਮ ਸਨ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਤੇਂਦੂਏ ਨੇ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਪਿੰਡ ਵਾਸੀਆਂ ਅਤੇ ਪੰਚਾਇਤ ਨੇ ਇਸ ਘਟਨਾ ਤੋਂ ਬਾਅਦ ਵਨਜੀਵ ਸੁਰੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਪਿੰਡ ਅਤੇ ਆਲੇ ਦੁਆਲੇ ਦੇ ਖੇਤਰ ’ਚ ਤੇਂਦੂਏ ਤੋਂ ਸੁਰੱਖਿਆ ਲਈ ਢੁੱਕਵੇਂ ਅਤੇ ਠੋਸ ਇੰਤਜ਼ਾਮ ਕੀਤੇ ਜਾਣ।

ਇਹ ਵੀ ਪੜ੍ਹੋ- ਪੰਜਾਬ ਨੂੰ ਇਕ ਵਾਰ ਫਿਰ ਦਹਿਲਾਉਣ ਦੀ ਸਾਜ਼ਿਸ਼, ਬਣਿਆ ਦਹਿਸ਼ਤ ਦਾ ਮਾਹੌਲ

ਪੰਜਾਬ ਵਨਜੀਵ ਸੁਰੱਖਿਆ ਵਿਭਾਗ ਦੇ ਰੇਂਜ ਅਧਿਕਾਰੀ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚ ਗਈ ਸੀ। ਉਨ੍ਹਾਂ ਨੇ ਘਟਨਾ ਵਾਲੀ ਜਗ੍ਹਾ ਦਾ ਨਿਰੀਖਣ ਕੀਤਾ ਅਤੇ ਕਿਹਾ ਕਿ ਮਾਰੇ ਗਏ ਪਸ਼ੂਆਂ ਦਾ ਜਲਦ ਹੀ ਪਸ਼ੂ ਪਾਲਣ ਵਿਭਾਗ ਵੱਲੋਂ ਪੋਸਟਮਾਰਟਮ ਕਰਵਾਇਆ ਜਾਵੇਗਾ। ਇਸ ਅਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News