ਜ਼ਮੀਨੀ ਵਿਵਾਦ ਦੇ ਚੱਲਦਿਆਂ ਪੁਲਸ ਪ੍ਰਸ਼ਾਸਨ ਦੀ ਸੂਝ-ਬੂਝ ਨਾਲ ਟਲਿਆ ਖੂਨੀ ਟਕਰਾ

Tuesday, May 17, 2022 - 10:54 AM (IST)

ਜ਼ਮੀਨੀ ਵਿਵਾਦ ਦੇ ਚੱਲਦਿਆਂ ਪੁਲਸ ਪ੍ਰਸ਼ਾਸਨ ਦੀ ਸੂਝ-ਬੂਝ ਨਾਲ ਟਲਿਆ ਖੂਨੀ ਟਕਰਾ

ਤਰਨਤਾਰਨ (ਮਿਲਾਪ) - ਤਰਨਤਾਰਨ ਸ਼ਹਿਰ ’ਚ ਦਰਬਾਰ ਸਾਹਿਬ ਸਰਾਂ ਨਜ਼ਦੀਕ ਸਰਦਾਰ ਇਨਕਲੇਵ ਦੇ ਗੇਟ ਸਾਹਮਣੇ ਇਕ ਪਲਾਟ ਦੇ ਕਬਜ਼ੇ ਨੂੰ ਲੈ ਕੇ ਉਸ ਵੇਲੇ ਖੂਨੀ ਤਕਰਾਰ ਹੋਣੋ ਟਲਿਆ, ਜਦੋਂ ਮੌਕੇ ’ਤੇ ਪਹੁੰਚੀ ਪੁਲਸ ਨੇ ਸੂਝ-ਬੂਝ ਨਾਲ ਦੋਵੇਂ ਧਿਰਾਂ ਨੂੰ ਸਮਝਾ ਲਿਆ। ਇਸ ਮੌਕੇ ਜ਼ਮੀਨ ’ਤੇ ਦਾਅਵਾ ਕਰ ਰਹੇ ਗੁਰਚਰਨ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਮੁਹੱਲਾ ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਲਾਟ ਉਨ੍ਹਾਂ ਨੇ 1992 ’ਚ ਸਰਦੂਲ ਸਿੰਘ ਵਾਸੀ ਪਿੰਡ ਪਲਾਸੌਰ ਕੋਲੋਂ ਖਰੀਦਿਆ ਸੀ। 

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਅੰਮ੍ਰਿਤਸਰ ਜ਼ਿਲ੍ਹੇ ’ਚ ਨਸ਼ੇ ਦੀ ਓਵਰਡੋਜ਼ ਨੇ 2 ਮਾਵਾਂ ਦੀਆਂ ਕੁੱਖਾਂ ਕੀਤੀਆਂ ਸੁੰਨੀਆਂ

ਉਸ ਸਮੇਂ ਤੋਂ ਅਸੀਂ ਇਸਦੀ ਉਸਾਰੀ ਨਹੀਂ ਸੀ ਕੀਤੀ ਅਤੇ ਹੁਣ ਇੱਥੇ ਉਸਾਰੀ ਸ਼ੁਰੂ ਕਰ ਰਹੇ ਸੀ ਕਿ ਕੁਝ ਵਿਅਕਤੀ ਜੋ ਸੁਰਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਨਾਨਕਸਰ ਮੁਹੱਲਾ ਤਰਨਤਾਰਨ, ਕਾਬਲ ਸਿੰਘ ਫੌਜੀ, ਜੱਸਾ ਰੇਤਾ ਵਾਲਾ, ਮੀਤੂ, ਬੱਬੂ, ਟਹਿਲਬੀਰ ਸਿੰਘ, ਭੁਪਿੰਦਰ ਸਿੰਘ ਪਲਾਸੌਰ ਆਦਿ 7 ਦੇ ਕਰੀਬ ਅਣਪਛਾਤੇ ਵਿਅਕਤੀ ਵਲੋਂ ਉਨ੍ਹਾਂ ਦੇ ਪਲਾਟ ਦੀਆਂ ਕੰਧਾਂ ਦਿਨ-ਦਿਹਾੜੇ ਢਾਹ ਦਿੱਤੀਆਂ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਗਏ ਹਨ। ਗੁਰਚਰਨ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਨਗਰ ਕੌਂਸਲ ਵਲੋਂ ਪਾਸ ਨਕਸ਼ਾ, ਬਿਜਲੀ ਬਿੱਲ, ਇੰਤਕਾਲ ਅਤੇ ਮਾਨਯੋਗ ਅਦਾਲਤ ਵਲੋਂ ਡਿਗਰੀ ਵੀ ਸਾਡੇ ਹੱਕ ’ਚ ਹੈ। ਸਾਨੂੰ ਇਨਸਾਫ ਦਿਵਾਇਆ ਜਾਵੇ ਅਤੇ ਸਾਡੇ ਪਲਾਟ ’ਤੇ ਆਏ ਕਬਜ਼ਾ ਧਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਪੜ੍ਹੋ ਇਹ ਵੀ ਖ਼ਬਰ: ਦੋਸਤ ਦੇ ਘਰ ਗਏ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਘਰ ’ਚ ਪਿਆ ਚੀਕ-ਚਿਹਾੜਾ

ਉੱਧਰ ਦੂਸਰੇ ਗਰੁੱਪ ਜਿਨ੍ਹਾਂ ’ਚ ਕਾਬਲ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਜਸਵੰਤ ਸਿੰਘ, ਨਿਰਵੈਲ ਸਿੰਘ, ਦਲੇਰ ਸਿੰਘ ਆਦਿ ਨੇ ਇਸ ਪਲਾਟ ਬਾਰੇ ਆਪਣੀ ਬਰਾਦਰੀ ਦੀ ਦਾਅਵੇਦਾਰੀ ਜਿਤਾਉਂਦਿਆਂ ਦੱਸਿਆ ਕਿ ਇਹ ਪਲਾਟ ਲੋਹ ਲੰਗਰ ਦਾ ਹੈ ਅਤੇ ਸਾਡੀ ਸ੍ਰੀ ਗੁਰੂ ਅਰਜਨ ਦੇਵ ਬੁੰਗਾ ਕਮੇਟੀ ਵਲੋਂ ਅੱਜ ਕਬਜ਼ਾ ਰੋਕਿਆ ਗਿਆ ਹੈ। ਇਹ ਜਾਅਲੀ ਕਾਗਜ਼ਾਤ ਬਣਾ ਕੇ ਪਲਾਟ ਹੜੱਪਣਾ ਚਾਹੁੰਦੇ ਸੀ ਅਤੇ ਇਹ ਬੁੰਗਾ ਲਹੌਰੀਆਂ ਦਾ ਸੀ, ਜਿੱਥੇ ਸ੍ਰੀ ਦਰਬਾਰ ਸਹਿਬ ਦੇ ਦਰਸ਼ਨਾਂ ਨੂੰ ਆਉਂਦੀ ਸੰਗਤ ਰਾਤ ਰਹਿੰਦੀ ਹੁੰਦੀ ਸੀ। ਇਸਦੇ ਸਾਰੇ ਮੁਕੰਮਲ ਕਾਗਜ਼ ਜੋ ਸੰਗਤ ਦੀ ਜ਼ਮੀਨ ਹੈ ਸਾਡੇ ਕੋਲ ਹਨ ਅਤੇ ਗੁਰਚਰਨ ਸਿੰਘ ਵਲੋਂ ਹਾਈਕੋਰਟ ’ਚ ਕੇਸ ਪਾਇਆ ਗਿਆ ਹੈ। ਉਸਦੇ ਫ਼ੈਸਲੇ ਦਾ ਇੰਤਜ਼ਾਰ ਕਰਕੇ ਕਬਜ਼ਾ ਕਰ ਲੈਣ, ਉਸ ਤੋਂ ਪਹਿਲਾਂ ਅਸੀਂ ਇਸ ਸੰਗਤ ਦੀ ਜ਼ਮੀਨ ’ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ: ਪੱਟੀ ’ਚ ਰੂਹ ਕੰਬਾਊ ਵਾਰਦਾਤ, ਪੇਕੇ ਰਹਿ ਰਹੀ ਪਤਨੀ ਦਾ ਕਤਲ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

ਉੱਧਰ ਮੌਕੇ ’ਤੇ ਪਹੁੰਚੀ ਥਾਣਾ ਤਰਨ ਤਾਰਨ ਸ਼ਹਿਰੀ ਦੀ ਪੁਲਸ ਵਲੋਂ ਦੋਵਾਂ ਧਿਰਾਂ ਨੂੰ ਡੀ.ਐੱਸ.ਪੀ ਦਫ਼ਤਰ ’ਚ ਸੋਮਵਾਰ ਬੁਲਾ ਲਿਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਆਪਣੀ ਸੂਝ-ਬੂਝ ਨਾਲ ਕਿਸਦੇ ਹੱਕ ’ਚ ਇਸ ਪਲਾਟ ਦਾ ਕਬਜ਼ਾ ਕਰਵਾਉਂਦਾ ਹੈ।
 


author

rajwinder kaur

Content Editor

Related News