ਸਬ-ਤਹਿਸੀਲ ਦੌਰਾਂਗਲਾ ਵਿਖੇ ਕਈ ਸਹੂਲਤਾਂ ਨਾ ਹੋਣ ਕਾਰਨ ਲੋਕ ਹੋ ਰਹੇ ਨੇ ਖੱਜਲ-ਖ਼ੁਆਰ
Friday, Jan 24, 2025 - 02:34 AM (IST)
ਦੀਨਾਨਗਰ (ਗੋਰਾਇਆ)- ਸਰਕਾਰ ਵੱਲੋਂ ਸਰਹੱਦੀ ਖੇਤਰ ਦੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸਬ-ਤਹਿਸੀਲ ਦੌਰਾਂਗਲਾ ਦਾ ਨਿਰਮਾਣ ਕੀਤਾ ਗਿਆ ਸੀ, ਪਰ ਤਹਿਸੀਲ ਬਣਾਉਣ ਤੋਂ ਉਪਰੰਤ ਵੀ ਕਈ ਸਹੂਲਤਾਂ ਨਾ ਮਿਲਣ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਮੌਹਤਬਰਾਂ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਸਬ-ਤਹਿਸੀਲ ਤਾਂ ਬਣਾ ਦਿੱਤੀ ਗਈ ਹੈ, ਪਰ ਇਸ ਤਹਿਸੀਲ 'ਚ ਕੋਈ ਵੀ ਅਸ਼ਟਾਮ ਫੋਰਮ ਕਾਊਂਟਰ ਨਾ ਹੋਣ ਕਾਰਨ ਲੋਕਾਂ ਨੂੰ ਦੀਨਾਨਗਰ ਜਾਂ ਫਿਰ ਗੁਰਦਾਸਪੁਰ ਤੋਂ ਛੋਟੇ-ਮੋਟੇ ਕੰਮ ਲਈ ਅਸ਼ਟਾਮ ਖਰੀਦ ਕੇ ਲਿਆਉਣਾ ਪੈਂਦਾ ਹੈ। ਇਸ ਕਾਰਨ ਲੋਕਾਂ ਨੂੰ ਦੋਹਰੀ ਖੱਜਲ-ਖੁਆਰੀ ਹੁੰਦੀ ਹੈ, ਕਿਉਕਿ ਪਹਿਲਾਂ ਅਸ਼ਟਾਮ ਖਰੀਦਣ ਲਈ 10-12 ਕਿਲੋਮੀਟਰ ਦੀ ਦੂਰੀ 'ਤੇ ਜਾਣਾ ਪੈਂਦਾ ਹੈ ਤੇ ਫਿਰ ਦੌਰਾਂਗਲਾ ਆ ਕੇ ਲਿਖਾਇਆ ਜਾਂਦਾ ਹੈ, ਜਿਸ ਕਾਰਨ ਕਾਫੀ ਸਮਾਂ ਬਰਬਾਦ ਹੁੰਦਾ ਹੈ।
ਇਹ ਵੀ ਪੜ੍ਹੋ- 'ਬਰਫ਼ੀ' ਦੇ ਪੀਸ ਨੇ ਫ਼ਸਾ'ਤਾ ਠੱਗ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼
ਬਿਜਲੀ ਬੰਦ ਹੋਣ ਨਾਲ ਕੰਮਕਾਰ ਹੋ ਜਾਂਦਾ ਹੈ ਠੱਪ
ਇਸ ਸਬ-ਤਹਿਸੀਲ ਵਿਚ ਜਨੇਰਟਰ ਦੀ ਸਹੂਲਤ ਨਾ ਹੋਣ ਕਾਰਨ ਜਦ ਵੀ ਬਿਜਲੀ ਬੰਦ ਹੁੰਦੀ ਹੈ ਤਾਂ ਨਾਲ ਹੀ ਸਾਰਾ ਕੰਮਕਾਜ ਠੱਪ ਹੋ ਜਾਦਾ ਹੈ, ਜਿਸ ਕਾਰਨ ਲੋਕਾਂ ਨੂੰ ਕਈ-ਕਈ ਘੰਟੇ ਬਿਜਲੀ ਦੀ ਉਡੀਕ ਲਈ ਮਜਬੂਰ ਹੋਣਾ ਪੈਂਦਾ ਹੈ।
ਕੀ ਕਹਿੰਦੇ ਹਨ ਨਾਇਬ ਤਹਿਸੀਲਦਾਰ ਦੌਰਾਂਗਲਾ
ਜਦ ਇਨਾਂ ਲੋਕਾਂ ਦੀਆ ਮੁਸ਼ਕਲਾਂ ਸਬੰਧੀ ਨਾਇਬ ਤਹਿਸੀਲਦਾਰ ਮਨਦੀਪ ਸੈਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋ ਅਸ਼ਟਾਮ ਫੋਰਮਾਂ ਦੇ ਨਵੇਂ ਲਾਇਸੈਂਸ ਨਾ ਬਣਾਉਣ ਕਾਰਨ ਅਜੇ ਤੱਕ ਕੋਈ ਪੱਕਾ ਅਸ਼ਟਾਮ ਫੋਰਮ ਕਾਊਂਟਰ ਨਹੀਂ ਲੱਗਾ ਹੈ। ਬਾਕੀ ਅਜੇ ਤੱਕ ਲੋਕਾਂ ਵੱਲੋ ਕਿਸੇ ਵੀ ਕਿਸਮ ਦੀ ਮੁਸ਼ਕਲ ਸਬੰਧੀ ਮੈਨੂੰ ਜਾਣੂ ਨਹੀਂ ਕਰਵਾਇਆ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਆਦਾ ਕੰਮਕਾਜ ਨਾ ਹੋਣ ਕਾਰਨ ਜਨੇਰਟਰ ਵਰਗੀਆਂ ਛੋਟੀਆਂ-ਮੋਟੀਆਂ ਸਹੂਲਤਾਂ ਤੋਂ ਤਹਿਸੀਲ ਵਾਂਝੀ ਦਿਖਾਈ ਦੇ ਰਹੀ ਹੈ ਤੇ ਸਾਡੇ ਵੱਲੋਂ ਇਲਾਕੇ ਅੰਦਰ ਵਧੀਆ ਤਰੀਕੇ ਨਾਲ ਸਹੂਲਤਾਂ ਪ੍ਰਦਾਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ASI ਕੁੜੀ ਦੇ ਵਿਆਹ 'ਚ ਆਇਆ ਜਵਾਕੜਾ ਜਿਹਾ ਕਰ ਗਿਆ ਵੱਡਾ ਕਾਂਡ, ਸੁਣ ਕਿਸੇ ਨੂੰ ਵੀ ਨਾ ਹੋਇਆ ਯਕੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e