ਗੁਰਦਾਸਪੁਰ ''ਚ ਸ਼ਰਧਾ ਭਾਵਨਾ ਨਾਲ ਮਨਾਈ ਕ੍ਰਿਸ਼ਨ ਜਨਮ ਅਸ਼ਟਮੀ, ਮੰਦਰਾਂ ''ਚ ਲੱਗੀਆਂ ਰੌਣਕਾਂ
Monday, Aug 26, 2024 - 06:03 PM (IST)
ਗੁਰਦਾਸਪੁਰ (ਹਰਮਨ)-ਅੱਜ ਗੁਰਦਾਸਪੁਰ ਸ਼ਹਿਰ ਵਿਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਪੂਰੇ ਉਤਸ਼ਾਹ ਅਤੇ ਸ਼ਰਧਾਭਾਵਨਾ ਨਾਲ ਮਨਾਈ ਗਈ। ਜਿਸ ਤਹਿਤ ਨਾ ਸਿਰਫ ਸ਼ਹਿਰ ਦੇ ਮੰਦਰਾਂ 'ਚ ਰੌਣਕਾਂ ਦਿਖਾਈ ਦਿੱਤੀਆਂ ਸਗੋਂ ਬਜ਼ਾਰਾਂ ਵਿਚ ਵੀ ਚਹਿਲ ਪਹਿਲ ਰਹੀ। ਗੁਰਦਾਸਪੁਰ ਦੇ ਕ੍ਰਿਸ਼ਨਾ ਮੰਦਰ, ਗੀਤਾ ਭਵਨ ਮੰਦਰ, ਮਾਈ ਦਾ ਤਲਾਅ ਮੰਦਿਰ, ਗੀਤਾ ਭਵਨ ਸਮੇਤ ਹੋਰ ਮੰਦਰਾਂ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਨਤਮਸਤਕ ਹੋਏ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਲਿਆ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਇਸ ਦੌਰਾਨ ਲੋਕਾਂ ਨੇ ਘਰਾਂ ਅੰਦਰ ਵੀ ਭਗਵਾਨ ਕ੍ਰਿਸ਼ਨ ਜੀ ਦਾ ਹਾਰ ਸ਼ਿੰਗਾਰ ਕਰਕੇ ਪੂਜਾ ਕੀਤੀ। ਛੋਟੇ ਬੱਚੇ ਭਗਵਾਨ ਕ੍ਰਿਸ਼ਨ ਦੀ ਵੇਸ਼ ਭੂਸ਼ਾ ਵਿਚ ਤਿਆਰ ਹੋਏ। ਮੰਦਰਾਂ ਵਿਚ ਜਿਥੇ ਰੰਗ ਬਿਰੰਗੀਆਂ ਲਾਈਟਾਂ ਲਗਾ ਕੇ ਸਜਾਵਟ ਕੀਤੀ ਗਈ ਉਥੇ ਭਗਵਾਨ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਿਤ ਝਾਕੀਆਂ ਵੀ ਤਿਆਰ ਕੀਤੀਆਂ ਗਈਆਂ ਜੋ ਖਿਚ ਦਾ ਕੇਂਦਰ ਰਹੀਆਂ।
ਇਹ ਵੀ ਪੜ੍ਹੋ- NRI ਨੌਜਵਾਨ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਵੱਡੀ ਅਪਡੇਟ, ਸੁਪਾਰੀ ਕਿਲਿੰਗ ਦਾ ਨਿਕਲਿਆ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8