ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਫੂਕਿਆ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ

12/07/2018 5:26:44 AM

ਬਟਾਲਾ/ਸ੍ਰੀ ਹਰਗੋਬਿੰਦਪੁਰ, (ਬੇਰੀ, ਬਾਬਾ)- ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰਡ਼ਾ ਮੋਡ਼ ’ਤੇ ਸੂਬਾਈ ਆਗੂ ਜ. ਸਵਿੰਦਰ ਸਿੰਘ ਠੱਠੀ ਖਾਰਾ ਦੀ ਅਗਵਾਈ ਹੇਠ ਮੀਟਿੰਗ ਕਰਨ ਤੋਂ ਬਾਅਦ ਕਮੇਟੀ ਮੈਂਬਰਾਨ ਨੇ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ।
 ®ਮੀਟਿੰਗ ਨੂੰ ਸੰਬੋਧਨ ਕਰਦਿਆਂ ਠੱਠੀ ਖਾਰਾ ਨੇ ਕਿਹਾ ਕਿ ਗੰਨਾ ਕਾਸ਼ਤਕਾਰ ਪਿਛਲੇ ਇਕ ਸਾਲ ਤੋਂ ਗੰਨਾ ਵੇਚ ਕੇ ਜਿਥੇ ਅੱਜ ਤੱਕ ਪਿਛਲੀ ਪੇਮੈਂਟ ਲਈ ਧੱਕੇ ਖਾ ਰਹੇ ਹਨ, ਉਥੇ ਨਾਲ ਹੀ ਨਾ ਤਾਂ ਅਗਲੇ ਸੀਜ਼ਨ ਦਾ ਗੰਨਾ ਬਾਂਡ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਮਿੱਲਾਂ ਚਲਾਈਆਂ ਜਾ ਰਹੀਆਂ ਹਨ, ਜਿਸਦੇ ਕਾਰਨ ਕਿਸਾਨ ਮਜਬੂਰ ਹੋ ਕੇ ਖੁਦਕੁਸ਼ੀਆਂ ਦੇ ਰਾਹ ’ਤੇ ਚੱਲ ਰਿਹਾ ਹੈ ਜੋ ਕਿ ਸਰਕਾਰਾਂ ਦੀ ਕਥਿਤ ਨਾਕਾਮੀ ਜੱਗ ਜ਼ਾਹਰ ਹੈ। 
 ®ਸਵਿੰਦਰ ਸਿੰਘ ਠੱਠੀ ਖਾਰਾ ਨੇ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਪਿੰਡ ਮਹਿਤਾਬਪੁਰ ਤੇ ਜਗਤਪੁਰ ਕਲਾਂ, ਮੁਕੇਰੀਆਂ ਦੇ ਕਿਸਾਨਾਂ ਦਾ ਤਿਆਰ ਕੀਤਾ ਗੰਨਾ, ਬਰਸੀਨ, ਆਲੂ ਆਦਿ ਫਸਲਾਂ ਨੂੰ ਵਾਹ ਕੇ ਨਸ਼ਟ ਕਰ ਦਿੱਤਾ ਗਿਆ ਹੈ ਜਦਕਿ ਇਸ ਬਾਰੇ ਪਹਿਲਾਂ ਸੂਚਨਾ ਨਹੀਂ ਦਿੱਤੀ ਗਈ ਜੋ ਕਿ ਕਾਨੂੰਨ ਦੇ ਉਲਟ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਤੇ ਉਸਦੇ ਸਾਥੀਆਂ ਸਮੇਤ 20 ਵਿਅਕਤੀਆਂ ਵਿਰੁੱਧ ਨਾਜਾਇਜ਼ ਕੇਸ ਦਰਜ ਕੀਤੇ ਗਏ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। 
 ®ਸਵਿੰਦਰ ਸਿੰਘ ਠੱਠੀ ਖਾਰਾ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਗੰਨਾ ਕਾਸ਼ਤਕਾਰਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਜੰਗਲਾਤ ਵਿਭਾਗ ਵੱਲੋਂ ਦਰਜ ਪਰਚੇ ਰੱਦ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਤੇਜ਼ ਕੀਤਾ ਜਾਵੇਗਾ ਜਿਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। 
 ®ਇਸ ਮੌਕੇ  ਕਸ਼ਮੀਰ ਸਿੰਘ, ਸੁਖਜਿੰਦਰ ਸਿੰਘ, ਕੁਲਦੀਪ ਸਿੰਘ, ਸਰੂਪ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ, ਮਨਜਿੰਦਰ ਸਿੰਘ, ਕੁਲਵੰਤ ਸਿੰਘ, ਗੁਰਜੀਤ ਸਿੰਘ, ਗੁਰਭੇਜ ਸਿੰਘ, ਸੁਖਦੇਵ ਸਿੰਘ ਆਦਿ ਜ਼ਿਲਾ ਆਗੂਆਂ ਨੇ ਵੀ ਸੰਬੋਧਨ ਕੀਤਾ। 


Related News