ਕਿਰਤੀ ਕਿਸਾਨ ਯੂਨੀਅਨ (ਪੰਜਾਬ) ਜਥੇ ਦੇ ਵੱਖ-ਵੱਖ ਥਾਵਾਂ ਤੋਂ ਟਰੱਕਾਂ ਟਰਾਲੀਆਂ ਤੇ ਹੋਰ ਵਾਹਨਾਂ ਰਾਹੀ ਦਿੱਲੀ ਰਵਾਨਾ

Wednesday, Nov 25, 2020 - 06:05 PM (IST)

ਕਿਰਤੀ ਕਿਸਾਨ ਯੂਨੀਅਨ (ਪੰਜਾਬ) ਜਥੇ ਦੇ ਵੱਖ-ਵੱਖ ਥਾਵਾਂ ਤੋਂ ਟਰੱਕਾਂ ਟਰਾਲੀਆਂ ਤੇ ਹੋਰ ਵਾਹਨਾਂ ਰਾਹੀ ਦਿੱਲੀ ਰਵਾਨਾ

ਗੁਰੂ ਕਾ ਬਾਗ (ਭੱਟੀ): ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਲਈ ਬਣਾਏ ਗਏ ਕਾਲੇ ਖੇਤੀ ਕਾਨੂੰਨੀ ਬਿੱਲਾਂ ਨੂੰ ਰੱਦ ਕਰਾਉਣ ਲਈ 31 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਨ ਲਈ ਦਿੱਲੀ ਲਈ ਕਿਸਾਨਾ ਦੇ ਜਥੇ ਟਰੱਕਾਂ, ਟਰੈਕਟਰ ਟਰਾਲੀਆਂ ਤੇ ਹੋਰ ਵਾਹਨਾਂ ਰਾਹੀ ਅੱਜ ਦਿੱਲੀ ਲਈ ਰਵਾਨਾ ਹੋ ਰਹੇ ਹਨ। ਇਸੇ ਤਹਿਤ ਅੱਜ ਤਹਿ: ਅਜਨਾਲਾ ਦੇ ਕਸਬਾ ਗੁਰੂ ਕਾ ਬਾਗ ਦੇ ਆਸ-ਪਾਸ ਦੇ ਵੱਖ-ਵੱਖ ਪਿੰਡਾਂ 'ਚੋਂ ਕਿਰਤੀ ਕਿਸਾਨ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਦਾਤਾਰ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਨੂੰ ਰਵਾਨਾ ਹੋਏ। ਕਿਸਾਨਾਂ ਦੇ ਜਥਿਆਂ ਨੂੰ ਰਵਾਨਾ ਕਰਨ ਉਪਰੰਤ ਕਸਬਾ ਜਗਦੇਵ ਕਲਾਂ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਦਾਤਾਰ ਸਿੰਘ ਨੇ ਕਿਹਾ ਕੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਬਣਾਏ ਖੇਤੀ ਵਿਰੋਧੀ ਕਾਲੇ ਕਾਨੂੰਨਾ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀ ਹੋਣ ਦਿਆਗੇ, ਅਤੇ ਆਉਣ ਵਾਲੇ ਸਮੇ ਵਿੱਚ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਮੋਦੀ ਸਰਕਾਰ ਕਿਸਾਨਾਂ ਨਾਲ ਹਰ ਤਰਾਂ ਦਾ ਧੱਕਾ ਕਰ ਰਹੀ ਹੈ, ਜਿਸ ਲਈ ਇਸ ਗੂੰਗੀ ਬਹਿਰੀ ਸਰਕਾਰ ਦੇ ਕੰਨਾਂ ਤੱਕ ਅਵਾਜ ਪਹੁੰਚਾਉਣ ਤੇ ਕੇਦਰ ਸਰਕਾਰ ਦੇ ਵੱਲੋ ਕਿਸਾਨਾਂ ਦੀਆਂ ਮੰਗਾਂ ਮੰਨਣ ਵਾਸਤੇ ਅਪਣਾਏ ਜਾ ਰਹੇ ਅੜੀਅਲ ਰਵਈਏ ਨੂੰ ਤੋੜਨ ਲਈ ਦਿੱਲੀ ਦੇ ਤਖਤ ਨੂੰ ਹਿਲਾਉਣਾਂ ਜਰੂਰੀ ਹੋ ਗਿਆ ਹੈ। ਇਸ ਮੋਕੇ ਹੁਸ਼ਿਆਰ ਸਿੰਘ ਝੰਡੇਰ, ਪ੍ਰਮਿੰਦਰ ਸਿੰਘ ਜਗਦੇਵ ਕਲਾਂ, ਬਾਬਾ ਸੁੱਚਾ ਸਿੰਘ ਤੇੜਾ,  ਹਰਦਿਆਲ ਸਿੰਘ ਕੰਦੋਵਾਲੀ, ਮਨਜੀਤ ਸਿੰਘ ਮਾਛੀਨੰਗਲ, ਹਰਜੀਤ ਸਿੰਘ ਪਠਾਣਨੰਗਲ, ਵਿਂਜੈ ਸ਼ਾਹ ਧਾਰੀਵਾਲ, ਸੁਖਦੇਵ ਸਿੰਘ ਡੱਬਰ, ਜਗਬੀਰ ਸਿੰਘ ਛੀਨਾਂ, ਕੁਲਵੰਤ ਸਿੰਘ ਤੋਲਾਨੰਗਲ, ਅਵਤਾਰ ਸਿੰਘ, ਜਗਦੀਪ ਸਿੰਘ, ਸੁਖਰਾਜ ਸਿੰਘ ਛੀਨਾਂ, ਲੱਖਾ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।


author

Shyna

Content Editor

Related News