ਫਿਰ ਬਰਾਮਦ ਹੋਈ ਕਮਾਲਪੁਰ ਦੇ ਜੰਗਲਾਂ ''ਚੋਂ ਨਾਜਾਇਜ਼ ਸ਼ਰਾਬ

04/01/2022 3:13:53 PM

ਅੰਮ੍ਰਿਤਸਰ (ਇੰਦਰਜੀਤ) : ਜ਼ਿਲਾ ਆਬਕਾਰੀ ਵਿਭਾਗ ਨੇ ਸ਼ਰਾਬ ਸਮੱਗਲਰਾਂ ’ਤੇ ਵੱਡੀ ਕਾਰਵਾਈ ਕਰਦਿਆਂ 4 ਥਾਵਾਂ ’ਤੇ ਛਾਪੇਮਾਰੀ ਕੀਤੀ, ਜਿਨ੍ਹਾਂ ’ਚ ਭਾਰੀ ਮਾਤਰਾ ਵਿਚ ਸ਼ਰਾਬ ਦੀ ਬਰਾਮਦਗੀ ਹੋਈ। ਉਥੇ ਹੀ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਮਿਲੀ। 2 ਥਾਵਾਂ ’ਤੇ ਕਮਾਲਪੁਰ ਦੇ ਜੰਗਲਾਂ 'ਚੋਂ ਹੀ ਸ਼ਰਾਬ ਬਰਾਮਦ ਹੋਈ ਹੈ, ਜਿਥੇ ਸਮੱਗਲਰਾਂ ਨੇ ਆਪਣੇ ਡੇਰੇ ਬਣਾਏ ਹੋਏ ਹਨ। ਵੱਡੀ ਗੱਲ ਹੈ ਕਿ ਇਨ੍ਹਾਂ ਇਲਾਕਿਆਂ ਵਿਚ ਵਾਰ-ਵਾਰ ਮਹਿਲਾ ਅਧਿਕਾਰੀ ਰਾਜਵਿੰਦਰ ਕੌਰ ਨੇ ਹੀ ਕਾਰਵਾਈ ਕੀਤੀ, ਜਦਕਿ ਹੋਰ ਇਲਾਕਿਆਂ ਵਿਚ ਵੀ ਪਿਛਲੇ ਸਾਲ 3 ਲੱਖ ਲੀਟਰ ਤੋਂ ਵੱਧ ਸ਼ਰਾਬ ਉਕਤ ਮਹਿਲਾ ਅਧਿਕਾਰੀ ਨੇ ਬਰਾਮਦ ਕੀਤੀ ਸੀ।

ਇਹ ਵੀ ਪੜ੍ਹੋ : ਅੰਤਰਰਾਜੀ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦੇ 5 ਮੋਟਰਸਾਈਕਲ ਬਰਾਮਦ

ਜਾਣਕਾਰੀ ਅਨੁਸਾਰ ਮੁਤਾਬਕ ਜ਼ਿਲਾ ਆਬਕਾਰੀ ਅਫ਼ਸਰ ਸੁਨੀਲ ਗੁਪਤਾ ਦੇ ਇਲਾਕੇ 'ਚ ਇਹ ਕਾਰਵਾਈ ਹੋਈ ਹੈ। ਇਸ ਆਪ੍ਰੇਸ਼ਨ ਲਈ ਆਬਕਾਰੀ ਇੰਸਪੈਕਟਰ ਰਾਜਵਿੰਦਰ ਕੌਰ ਦੀ ਅਗਵਾਈ ਵਿਚ ਟੀਮ ਗਠਿਤ ਕੀਤੀ ਗਈ, ਜਿਸ ਨੇ ਅਜਨਾਲਾ ਸਰਕਲ ਤੋਂ ਕਮਾਲਪੁਰ ਦੇ ਜੰਗਲਾਂ ਵਿਚ ਕਾਰਵਾਈ ਕੀਤੀ ਤਾਂ ਉੱਥੋਂ 2-2 ਲੀਟਰ ਦੇ 6 ਡਰੰਮ ਤੇ 150 ਲੀਟਰ ਦੇ 7 ਡਰੰਮਾਂ ਤੋਂ ਇਲਾਵਾ ਛੋਟੇ ਡਰੰਮ ਵੀ ਮਿਲੇ। ਕੁਲ ਮਿਲਾ ਕੇ ਇਸ ਆਪ੍ਰੇਸ਼ਨ ਵਿਚ 3 ਹਜ਼ਾਰ ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਬਰਾਮਦ ਮਟੀਰੀਅਲ ਨੂੰ ਪਾਰਦਰਸ਼ੀ ਢੰਗ ਨਾਲ ਨਸ਼ਟ ਕਰ ਦਿੱਤਾ ਗਿਆ। ਇਸ ਛਾਪੇਮਾਰੀ ਦੌਰਾਨ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਇਸ ਤਰ੍ਹਾਂ ਅਗਲੇ ਪੜਾਅ 'ਚ ਇਸ ਅਧਿਕਾਰੀ ਨੇ ਫਿਰ ਕਮਾਲਪੁਰ ਦੇ ਜੰਗਲਾਂ ’ਚ ਛਾਪਾ ਮਾਰਿਆ ਤਾਂ ਉਥੋਂ 1 ਹਜ਼ਾਰ 600 ਲੀਟਰ ਹੋਰ ਸ਼ਰਾਬ ਬਰਾਮਦ ਹੋਈ।

ਇਹ ਵੀ ਪੜ੍ਹੋ : ਜ਼ਮੀਨ ਗਹਿਣੇ ਧਰ ਇੰਗਲੈਂਡ ਭੇਜੀ ਪਤਨੀ ਨੇ ਗੱਲਬਾਤ ਕੀਤੀ ਬੰਦ, ਲੜਕੇ ਨਾਲ ਵਾਪਰਿਆ ਇਹ ਭਾਣਾ

PunjabKesari

ਅਗਲੇ ਪੜਾਅ 'ਚ ਛਾਪਾਮਾਰ ਟੀਮ ਨੇ ਇਸ ਮਹਿਲਾ ਅਧਿਕਾਰੀ ਦੀ ਅਗਵਾਈ ਵਿਚ ਨਾਨੂਕੇ ਖੇਤਰ 'ਚ ਛਾਪੇਮਾਰੀ ਕੀਤੀ ਤਾਂ ਉੱਥੋਂ ਪ੍ਰਕਾਸ਼ ਸਿੰਘ ਪੁੱਤਰ ਦਲੀਪ ਸਿੰਘ ਨੂੰ ਨਾਜਾਇਜ਼ ਸਰਾਬ ਸਮੇਤ ਕਾਬੂ ਕੀਤਾ। ਥਾਣਾ ਰਮਦਾਸ ਦੀ ਪੁਲਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਰੁੱਧ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ। ਟੀਮ ਦੀ ਅਗਲੀ ਕਾਰਵਾਈ 'ਚ ਕੋਟਲਾ ਸਰਾਜ ਲੋਹਾਰਾਂ, ਭਿੰਡੀਸੈਦਾਂ ਵਿਚ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਹੋਈ ਅਤੇ ਮੁਲਜ਼ਮ ਸਰਬਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਨੇ ਸੰਸਦ 'ਚ ਚੁੱਕਿਆ ਬਠਿੰਡਾ ਹਵਾਈ ਅੱਡੇ ਦਾ ਮੁੱਦਾ

ਪੁਲਸ ਦੀ ਭੂਮਿਕਾ ਸ਼ੱਕ ਦੇ ਘੇਰੇ 'ਚ
ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਸ਼ਰਾਬ ਜ਼ਹਿਰੀਲੀ ਹੈ ਅਤੇ ਮੁਲਜ਼ਮ ਵਾਰ-ਵਾਰ ਜ਼ਮਾਨਤ ਲੈ ਕੇ ਫਿਰ ਉਹੀ ਕੰਮ ਸ਼ੁਰੂ ਕਰ ਦਿੰਦੇ ਹਨ। ਇਸ ਵਿਚ ਪੁਲਸ ਦੀ ਭੂਮਿਕਾ ਉਦੋਂ ਸ਼ੱਕ ਦੇ ਘੇਰੇ 'ਚ ਦਿਖਾਈ ਦਿੱਤੀ, ਜਦੋਂ ਮਹਿਲਾ ਪੁਲਸ ਅਧਿਕਾਰੀ ਵੱਲੋਂ ਬਰਾਮਦ ਕੀਤੀ ਗਈ ਸ਼ਰਾਬ ਨੂੰ ਘੱਟ ਮਾਤਰਾ ਵਿਚ ਦਿਖਾ ਕੇ ਤੁਰੰਤ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਇਸੇ ਤਰ੍ਹਾਂ ਦੂਜੇ ਮੁਲਜ਼ਮ ਨੂੰ ਵੀ ਬੀਮਾਰ ਹੋਣ ਦਾ ਬਹਾਨਾ ਦੇ ਕੇ ਤੁਰੰਤ ਜ਼ਮਾਨਤ ਦਿੱਤੀ ਗਈ। ਛਾਪੇਮਾਰੀ ਟੀਮ ਤੋਂ ਪਤਾ ਲੱਗਾ ਹੈ ਕਿ ਪੁਲਸ ਦਾ ਰਵੱਈਆ ਇਸ ਤਰ੍ਹਾਂ ਦਾ ਸੀ, ਜਿਵੇਂ ਉਹ ਸਰਕਾਰ ਲਈ ਨਹੀਂ ਸਗੋਂ ਮੁਲਜ਼ਮਾਂ ਨੂੰ ਹਰ ਤਰ੍ਹਾਂ ਦਾ ਫਾਇਦਾ ਦੇਣ ਲਈ ਬੈਠੇ ਹੋਏ ਹਨ।

ਇਹ ਵੀ ਪੜ੍ਹੋ : ਕੀ ਕੇਜਰੀਵਾਲ ਨੇ ਮੋਦੀ ਦਾ ਤੋੜ ਲੱਭ ਲਿਆ ਹੈ

PunjabKesari

ਜੰਗਲ ਬਣੇ ਸ਼ਰਾਬ ਸਮੱਗਲਰਾਂ ਦਾ ਗੜ੍ਹ!
ਅਜਨਾਲਾ ਪੁਲਸ ਅਧੀਨ ਆਉਂਦੇ ਕਮਾਲਪੁਰ ਦੇ ਜੰਗਲ ਇਕ ਹਜ਼ਾਰ ਵਰਗ ਏਕੜ ਵਿਚ ਫੈਲੇ ਹੋਏ ਹਨ। ਇਥੇ ਦਾਖਲ ਹੋਣ ਲਈ ਜੰਗਲਾਤ ਵਿਭਾਗ ਤੋਂ ਆਗਿਆ ਲੈਣੀ ਪੈਂਦੀ ਹੈ। ਇੱਥੋਂ ਤੱਕ ਕਿ ਐਕਸਾਈਜ਼ ਟੀਮ ਨੂੰ ਵੀ ਛਾਪੇਮਾਰੀ ਲਈ ਆਪਣੀ ਪਛਾਣ ਦੇ ਕੇ ਦਾਖਲ ਹੋਣਾ ਪੈਂਦਾ ਹੈ। ਉਥੇ ਸਮੱਗਲਰਾਂ ਦਾ ਇਸ ਇਲਾਕੇ ਵਿਚ ਇੰਨਾ ਦਖ਼ਲ ਹੈ ਕਿ ਇਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਇਜਾਜ਼ਤ ਦੀ ਲੋੜ ਨਹੀਂ ਹੈ। ਆਬਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੰਦਰ ਜਾ ਕੇ ਪਤਾ ਲੱਗਦਾ ਹੈ ਕਿ ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ ਨੇ ਇਸ ਨੂੰ ਆਪਣਾ ਸੁਰੱਖਿਅਤ ਗੜ੍ਹ ਬਣਾਇਆ ਹੋਇਆ ਹੈ ਅਤੇ ਸ਼ਰਾਬ ਬਣਾਉਣ ਵਾਲੇ ਮੋਟਰਸਾਈਕਲ ਆਦਿ ਲੈ ਕੇ ਵੀ ਜੰਗਲਾਂ 'ਚ ਸ਼ਰੇਆਮ ਘੁੰਮਦੇ ਹਨ। ਸ਼ਰਾਬ ਦੀਆਂ ਭੱਠੀਆਂ ਚਾਲੂ ਹਾਲਤ ਵਿਚ ਹਨ ਅਤੇ ਜ਼ਮੀਨ ਵਿਚ ਹੈਂਡਪੰਪ ਲਗਾਏ ਹੋਏ ਹਨ।

ਇਹ ਵੀ ਪੜ੍ਹੋ : ਗੁਰਾਇਆ : ਬੈਂਕ ਦੇ ਅੰਦਰ ਹੀ ਸ਼ਾਤਿਰ ਠੱਗ ਟੇਲਰ ਮਾਸਟਰ ਨਾਲ ਮਾਰ ਗਏ 40 ਹਜ਼ਾਰ ਦੀ ਠੱਗੀ

ਇਸ ਦੌਰਾਨ ਪੁਲਸ ਅਤੇ ਜੰਗਲਾਤ ਵਿਭਾਗ ਦੀ ਭੂਮਿਕਾ ਸ਼ੱਕ ਦੇ ਘੇਰੇ 'ਚ ਹੈ ਕਿਉਂਕਿ ਜੇਕਰ ਕਿਸੇ ਥਾਂ ਐਂਟਰੀ ਨਹੀਂ ਹੋ ਸਕਦੀ ਤਾਂ ਸ਼ਰਾਬ ਸਮੱਗਲਰ ਉੱਥੇ ਮਿੰਨੀ ਫੈਕਟਰੀਆਂ ਕਿਵੇਂ ਬਣਾ ਕੇ ਬੈਠੇ ਹਨ? ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕਮਾਲਪੁਰ ਦੇ ਜੰਗਲਾਂ 'ਚ ਬੀ. ਐੱਸ. ਐੱਫ. ਦਾ ਕੈਂਪ ਵੀ ਹੈ, ਇਸ ਲਈ ਇਹ ਖੇਤਰ ਹੋਰ ਵੀ ਸੰਵੇਦਨਸ਼ੀਲ ਬਣ ਜਾਂਦਾ ਹੈ। ਕਮਾਲਪੁਰ ਦੇ ਜੰਗਲ ਭਾਰਤ-ਪਾਕਿਸਤਾਨ ਸਰਹੱਦ ਤੋਂ 5-6 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹਨ। ਇਥੇ ਵਿਸਫੋਟਕ ਪਦਾਰਥ ਵੀ ਪਹੁੰਚ ਸਕਦੇ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News