ਜੀਓ ਬਣਿਆ ਪਠਾਨਕੋਟ ’ਚ 5ਜੀ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਆਪ੍ਰੇਟਰ
Friday, Mar 10, 2023 - 11:58 AM (IST)
ਪਠਾਨਕੋਟ (ਜ. ਬ.) : ਰਿਲਾਇੰਸ ਜੀਓ ਨੇ ਪਠਾਨਕੋਟ ’ਚ ਆਪਣੀਆਂ 5ਜੀ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਨਾਲ ਹੀ ਰਿਲਾਇੰਸ਼ ਜੀਓ ਹੁਣ ਅੰਮ੍ਰਿਤਸਰ, ਜਲੰਧਰ, ਪਟਿਆਲਾ, ਬਠਿੰਡਾ, ਚੰਡੀਗੜ੍ਹ ਟ੍ਰਾਈਸਿਟੀ ਅਤੇ ਲੁਧਿਆਣਾ ਦੇ ਨਾਲ ਪੰਜਾਬ ਦੇ 15 ਪ੍ਰਮੁੱਖ ਸ਼ਹਿਰਾਂ ’ਚ 5ਜੀ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਆਪ੍ਰੇਟਰ ਬਣ ਗਿਆ ਹੈ। ਅੱਜ ਤੋਂ ਪਠਾਨਕੋਟ ’ਚ ਜੀਓ ਉਪਭੋਗਤਾਵਾਂ ਨੂੰ ਮੁਫ਼ਤ ਵਿਚ 1 ਜੀ. ਬੀ. ਪੀ.ਐੱਸ+ ਸਪੀਡ ਤੱਕ ਅਸੀਮਤ ਡਾਟਾ ਮਿਲੇਗਾ।
ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ : ਪੱਟੀ 'ਚ ਘਰ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮਾਪਿਆਂ ਦੇ 6 ਸਾਲਾ ਇਕਲੌਤੇ ਪੁੱਤ ਦੀ ਹੋਈ ਮੌਤ
ਜੀਓ ਦਾ ਟ੍ਰੂ-5ਜੀ ਨੈੱਟਵਰਕ ਇੰਡਸਟੀਰੀਅਲ ਏਰੀਆ, ਹੋਰ ਸੈਲਾਨੀ ਆਕਰਸ਼ਣ, ਵਿਦਿਅਕ ਅਤੇ ਕੋਚਿੰਗ ਸੰਸਥਾਵਾਂ, ਮਾਲ ਅਤੇ ਬਾਜ਼ਾਰ, ਰਿਹਾਇਸ਼ੀ ਖੇਤਰ, ਹਸਪਤਾਲ, ਸਰਕਾਰੀ ਇਮਾਰਤਾਂ, ਹੋਟਲ ਅਤੇ ਰੈਸਟੋਰੈਂਟ, ਸੜਕਾਂ ਅਤੇ ਹਾਈਵੇ ਆਦਿ ਵਰਗੇ ਹੋਰ ਵਪਾਰਕ ਅਦਾਰਿਆਂ ਸਮੇਤ ਸਾਰੇ ਮਹੱਤਵਪੂਰਨ ਸਥਾਨਾਂ ਅਤੇ ਖੇਤਰਾਂ ’ਤੇ ਚਲੇਗਾ। ਪੰਜਾਬ ’ਚ ਜੀਓ ਹੀ ਇਕਲੌਤਾ ਆਪ੍ਰੇਟਰ ਹੈ, ਜੋ ਪੰਜਾਬ ’ਚ ਆਪਣਾ 5ਜੀ ਨੈੱਟਵਰਕ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਇਹ ਵੀ ਪੜ੍ਹੋ- SGPC ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਹਰਿਆਣਾ ਕਮੇਟੀ ਸਬੰਧੀ ਰਾਸ਼ਟਰਪਤੀ ਨੂੰ ਸੌਂਪੇ ਮੰਗ ਪੱਤਰ
ਇਸ ਮੌਕੇ ਜੀ. ਓ. ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਪਠਾਨਕੋਟ ’ਚ ਜੀਓ 5ਜੀ ਰੋਲਆਊਟ ਕਰਨ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਲੱਖਾਂ ਜੀਓ ਉਪਭੋਗਤਾ ਹੁਣ ਜੀਓ ਟ੍ਰੂ-5ਜੀ ਤਕਨਾਲੋਜੀ ਦੇ ਉਨਤ ਲਾਭਾਂ ਦਾ ਅਨੰਦ ਲੈ ਸਕਣਗੇ। ਜੀਓ ਦਾ 5ਜੀ ਨੈੱਟਵਰਕ ਇਕਲੌਤਾ ਟ੍ਰੂ-5ਜੀ ਨੈੱਟਵਰਕ ਹੈ ਕਿਉਂਕਿ ਇਹ 4ਜੀ ਨੈੱਟਵਰਕ ’ਤੇ ਜ਼ੀਰੋ ਨਿਰਭਰਤਾ ਦੇ ਨਾਲ ਐਡਵਾਂਸਡ ਸਟੈਂਡ-ਅਲੋਨ 5 ਜੀ ਆਰਕੀਟੈਕਚਰ ’ਤੇ ਚਲਦਾ ਹੈ। ਇਸ ਤੋਂ ਇਲਾਵਾ ਜੀਓ ਕੋਲ 700 ਮੈਗਾਹਰਟਜ਼, 3500 ਮੈਗਾਹਰਟਜ਼ ਅਤੇ 26 ਗੀਗਾਹਰਟਜ਼ ਬੈਂਡਾਂ ਵਿੱਚ 5ਜੀ ਸਪੈਕਟ੍ਰਮ ਦਾ ਸਭ ਤੋਂ ਵੱਡਾ ਅਤੇ ਵਧੀਆ ਮਿਸ਼ਰਣ ਹੈ ਜੋ ਇਸਨੂੰ ਬਹੁਤ ਮਜ਼ਬੂਤੀ ਪ੍ਰਦਾਨ ਕਰਦਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।