ਹਰਿਆਵਲ ਫਾਊਡੇਸ਼ਨ ਨੇ ਲੋਕਾਂ ਨੂੰ ਮੁਫਤ ਵੰਡਣ ਲਈ 1 ਲੱਖ ਬੂਟੇ ਕੀਤੇ ਤਿਆਰ

06/24/2018 12:12:37 PM

ਝਬਾਲ (ਨਰਿੰਦਰ) : ਧਰਤੀ 'ਤੇ ਦਿਨੋਂ-ਦਿਨ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਤੇ ਹਵਾ ਦੀ ਸ਼ੁੱਧਤਾ ਨੂੰ ਮੁੱਖ ਰੱਖਕੇ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਕਾਰਜ ਨੂੰ ਲੈ ਕੇ ਹਰਿਆਵਲ ਫਾਊਡੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਢਿੱਲੋਂ ਗੰਡੀਵਿੰਡ ਵਲੋਂ ਆਪ ਰੁੱਖਾਂ ਦੀ ਨਰਸਰੀ ਤਿਆਰ ਕਰਕੇ ਇਕ ਲੱਖ ਫਲਦਾਰ, ਫੁੱਲਦਾਰ ਤੇ ਛਾਂ ਦਾਰ ਬੂਟੇ ਤਿਆਰ ਕੀਤੇ ਗਏ ਹਨ। ਇਹ ਬੂਟੇ ਹਰਿਆਵਲ ਫਾਊਡੇਸ਼ਨ ਵਲੋਂ ਵਾਤਾਵਰਣ ਪ੍ਰੇਮੀਆਂ ਨੂੰ ਮੁਫਤ ਬੂਟੇ ਵੰਡੇ ਜਾਣਗੇ। 
ਇਸ ਸਬੰਧੀ ਜਾਣਕਾਰੀ ਦਿੰਦਿਆ ਚੇਅਰਮੈਂਨ ਪਰਮਜੀਤ ਸਿੰਘ ਢਿੱਲੋਂ ਗੰਡੀਵਿੰਡ ਨੇ ਕਿਹਾ ਕਿ ਦਿਨੋਂ-ਦਿਨ ਖਰਾਬ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਹਰੇਕ ਮਨੁੱਖ ਨੂੰ ਵੱਧ ਤੋਂ ਵੱਧ ਰੁੱਖਾਂ ਦੀ ਸੰਭਾਲ ਕਰਨ ਤੇ ਨਵੇਂ ਪੌਦੇ ਲਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਵਾਤਾਵਰਣ ਸਾਫ ਹੋਣ ਦੇ ਨਾਲ-ਨਾਲ ਵੱਧ ਰਹੀਆਂ ਬੀਮਾਰੀਆਂ ਤੋਂ ਵੀ ਬਚਾਅ ਹੋ ਸਕੇ। ਉਨ੍ਹਾਂ ਦੱਸਿਆ ਕਿ ਗੰਡੀਵਿੰਡ ਨਰਸਰੀ 'ਚੋਂ ਮੁਫਤ ਬੂਟੇ ਕੋਈ ਵੀ ਲੈ ਸਕਦਾ ਹੈ। ਇਸ ਮੌਕੇ ਤੇ ਕੰਵਲਜੀਤ ਸਿੰਘ ਐੱਨ.ਆਰ.ਆਈ, ਇੰਦਰਜੀਤ ਸਿੰਘ ਕਸੇਲ, ਕੁਲਵੰਤ ਸਿੰਘ, ਜਗਮੀਤ ਸਿੰਘ ਆਦਿ ਹਾਜ਼ਰ ਸਨ।


Related News