ਜੇ. ਈ. ਈ. ਮੇਨ : ਗੁਰੂ ਕੀ ਨਗਰੀ ਦਾ ਕਨਿਸ਼ਕ ਆਨੰਦ ਰਿਹਾ ਜ਼ਿਲੇ 'ਚੋਂ ਅੱਵਲ
Tuesday, May 01, 2018 - 01:10 PM (IST)
ਅੰਮ੍ਰਿਤਸਰ (ਜ. ਬ., ਕੁਮਾਰ) : ਜੇ. ਈ. ਈ. ਮੇਨ 2018 ਦੇ ਪ੍ਰੀਖਿਆ ਨਤੀਜਾ ਦੇ ਐਲਾਨੇ ਜਾਣ 'ਤੇ ਅੰਮ੍ਰਿਤਸਰ 'ਚ ਖੁਸ਼ੀ ਦਾ ਮਾਹੌਲ ਹੈ, ਕਿਉਂਕਿ ਇਥੋਂ ਦੇ 10 ਵਿਦਿਆਰਥੀਆਂ ਨੇ ਆਲ ਇੰਡੀਆ ਰੈਂਕ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਦੇਸ਼ ਦੇ ਵੱਡੇ ਇੰਜੀਨੀਅਰਿੰਗ ਕਾਲਜਾਂ ਵਿਚ ਆਪਣੇ ਦਾਖਲੇ ਨੂੰ ਯਕੀਨੀ ਬਣਾਇਆ ਹੈ। ਜ਼ਿਲਾ ਅੰਮ੍ਰਿਤਸਰ ਦੇ ਵਿਦਿਆਰਥੀ ਕਨਿਸ਼ਕ ਆਨੰਦ ਨੇ ਜੇ. ਈ. ਈ. ਮੇਨ ਵਿਚੋਂ 270 ਅੰਕ ਹਾਸਲ ਕਰ ਕੇ ਜ਼ਿਲੇ ਵਿਚੋਂ ਪਹਿਲਾ ਅਤੇ ਆਲ ਇੰਡੀਆ ਪੱਧਰ 'ਤੇ 814ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਇਕ ਨਿੱਜੀ ਇੰਸਟੀਚਿਊਟ ਦੇ 9 ਵਿਦਿਆਰਥੀਆਂ ਨੇ ਆਲ ਇੰਡੀਆ ਰੈਂਕ ਵਿਚ ਸਥਾਨ ਬਣਾ ਕੇ ਜ਼ਿਲੇ ਦੇ ਪਹਿਲੇ 10 ਵਿਦਿਆਰਥੀਆਂ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ।
ਇਹ ਵੀ ਰਹੇ ਅੱਵਲ
ਜੇ. ਈ. ਈ. ਮੇਨ ਦੀ ਪ੍ਰੀਖਿਆ ਵਿਚ ਰਿਤਿਕ ਸਰੀਨ ਨੇ 248 ਅੰਕ ਹਾਸਲ ਕਰ ਕੇ ਆਲ ਇੰਡੀਆ ਰੈਂਕ 'ਚ 1612ਵਾਂ ਅਤੇ ਜ਼ਿਲੇ ਵਿਚੋਂ 5ਵਾਂ ਸਥਾਨ, ਹਰਸ਼ਿਤ ਗੁਪਤਾ ਨੇ 242 ਅੰਕ ਹਾਸਲ ਕਰ ਕੇ ਆਲ ਇੰਡੀਆ ਵਿਚ 1909ਵਾਂ ਰੈਂਕ ਅਤੇ ਜ਼ਿਲੇ ਵਿਚੋਂ ਛੇਵਾਂ ਸਥਾਨ, ਸਿੱਧਾਰਥ ਜਗੋਤਾ ਨੇ 233 ਅੰਕ ਹਾਸਲ ਕਰ ਕੇ ਆਲ ਇੰਡੀਆ ਵਿਚੋਂ 2470ਵਾਂ ਰੈਂਕ ਅਤੇ ਜ਼ਿਲੇ ਵਿਚੋਂ 7ਵਾਂ ਸਥਾਨ, ਰਾਤਵਿਕ ਮਹਾਜਨ ਨੇ 220 ਅੰਕ ਹਾਸਲ ਕਰ ਕੇ ਆਲ ਇੰਡੀਆ ਵਿਚੋਂ 3477ਵਾਂ ਰੈਂਕ ਅਤੇ ਜ਼ਿਲੇ ਵਿਚੋਂ 8ਵਾਂ ਸਥਾਨ, ਅਕਾਸ਼ ਮਹਿਤਾ ਨੇ 215 ਅੰਕ ਹਾਸਲ ਕਰ ਕੇ ਆਲ ਇੰਡੀਆ ਵਿਚੋਂ 3947ਵਾਂ ਰੈਂਕ ਅਤੇ ਜ਼ਿਲੇ ਵਿਚੋਂ 9ਵਾਂ ਸਥਾਨ, ਰਿਧਮ ਮਹਾਜਨ ਨੇ 211 ਅੰਕ ਹਾਸਲ ਕਰ ਕੇ ਆਲ ਇੰਡੀਆ ਵਿਚੋਂ 4447ਵਾਂ ਅਤੇ ਜ਼ਿਲੇ ਵਿਚੋਂ 10ਵਾਂ ਸਥਾਨ ਹਾਸਲ ਕੀਤਾ ਹੈ।
ਮਕੈਨੀਕਲ ਵਿਚ ਇੰਜੀਨੀਅਰਿੰਗ ਕਰ ਕੇ ਕਰਾਂਗਾ ਦੇਸ਼ ਦੀ ਸੇਵਾ : ਕਨਿਸ਼ਕ ਆਨੰਦ
ਰਾਣੀ ਦਾ ਬਾਗ ਸਥਿਤ ਵਿਜ਼ਡਮ ਕਲਾਸਿਜ਼ ਦੇ ਕਨਿਸ਼ਕ ਆਨੰਦ ਨੇ ਆਲ ਇੰਡੀਆ 814ਵਾਂ ਰੈਂਕ ਲੈ ਕੇ ਜ਼ਿਲੇ 'ਚ ਅੱਵਲ ਰਿਹਾ ਹੈ। ਡੀ. ਏ. ਵੀ. ਇੰਟਰਨੈਸ਼ਨਲ ਦੇ ਵਿਦਿਆਰਥੀ ਕਨਿਸ਼ਕ ਆਨੰਦ ਦੇ ਪਿਤਾ ਰਜਨੀਸ਼ ਆਨੰਦ ਇਕ ਵਪਾਰੀ ਹਨ ਅਤੇ ਮਾਂ ਰਚਨਾ ਆਨੰਦ ਗ੍ਰਹਿਣੀ ਹੈ। ਕਨਿਸ਼ਕ ਦਾ ਸੁਪਨਾ ਹੈ ਕਿ ਉਹ ਦੇਸ਼ ਦੀ ਸਭ ਤੋਂ ਉੱਤਮ ਆਈ. ਆਈ. ਟੀ. ਵਿਚ ਦਾਖਲਾ ਲੈਣਾ ਚਾਹੁੰਦਾ ਹੈ ਅਤੇ ਉਨ੍ਹਾਂ ਦੀ ਮਨਪੰਸਦ ਆਈ. ਆਈ. ਟੀ. ਦਿੱਲੀ ਹੈ। ਉਹ ਕੰਪਿਊਟਰ ਸਾਇੰਸ ਜਾਂ ਮੈਕੇਨੀਕਲ ਵਿਚ ਇੰਜੀਨੀਅਰਿੰਗ ਕਰ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਦੇ ਨਾਲ ਪ੍ਰੀਖਿਆ ਦੀ ਤਿਆਰੀ ਕਰਨੀ ਚਾਹੀਦੀ ਹੈ। ਵਿਸ਼ੇ 'ਤੇ ਪੂਰੀ ਪਕੜ ਬਣਾਉਣ ਲਈ ਉਸ ਦਾ ਕਈ ਵਾਰ ਅਭਿਆਸ ਕਰਨਾ ਜ਼ਰੂਰੀ ਹੈ। ਵਿਦਿਆਰਥੀ ਨੂੰ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਹੈ, ਸਫਲਤਾ ਜ਼ਰੂਰ ਮਿਲਦੀ ਹੈ। ਵਿਜ਼ਡਮ ਕਲਾਸਿਜ਼ ਦੇ ਪ੍ਰੋ. ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਕੈਡਮੀ ਦੇ ਕੁਲ 148 ਬੱਚੇ ਅਪੀਅਰ ਹੋਏ ਸਨ, ਜਿਨ੍ਹਾਂ ਵਿਚੋਂ 72 ਬੱਚਿਆਂ ਨੇ ਜੇ.ਈ.ਈ. ਐਡਵਾਂਸ ਦੀ ਪ੍ਰੀਖਿਆ ਨੂੰ ਕਲੀਅਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵਿਜ਼ਡਮ ਕਲਾਸਿਜ਼ ਦੇ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੇ ਥਕੇਵੇਂ ਤੋਂ ਚੰਗਾ ਰੈਂਕ ਪ੍ਰਾਪਤ ਕਰਨ ਵਿਚ ਵਿਦਿਆਰਥੀ ਸਫਲ ਹੋ ਸਕੇ ਹਨ। ਉਨ੍ਹਾਂ ਨੇ ਦੱਸਿਆ ਕਿ ਅਮਨਜੋਤ ਸਿੰਘ ਨੇ ਏ.ਆਈ.ਆਰ. ਵਿਚ 5979ਵਾਂ ਰੈਂਕ, ਸਾਰੰਸ਼ ਗੁਪਤਾ ਨੇ 7746ਵਾਂ, ਅਰਸ਼ਦੀਪ ਸਿੰਘ 11260ਵਾਂ, ਹਰਲੀਨ ਸਿੰਘ ਨੇ 16194ਵਾਂ, ਤਨਿਸ਼ਾ ਗਰਗ ਨੇ 23205ਵਾਂ, ਮਨਪ੍ਰੀਤ ਸਿੰਘ 31582ਵਾਂ, ਸਨੇਹਦੀਪ ਕੌਰ ਨੇ 31861ਵਾਂ, ਯਥਾਰਥ ਸ਼ਰਮਾ ਨੇ 32642ਵਾਂ, ਅੰਸ਼ੁਲ ਨੇ 45932ਵਾਂ, ਵੰਸ਼ ਜੋਸ਼ੀ ਨੇ 64000ਵਾਂ, ਅਨੀਸ਼ ਭਾਟੀਆ ਨੇ 65000ਵਾਂ, ਗੁਰਨੂਰ ਸਿੰਘ ਨੇ 66000ਵਾਂ, ਰੋਹਿਤ ਅਰੋੜਾ ਨੇ 70000ਵਾਂ, ਦੀਕਸ਼ਿਤਾ ਮਹਾਜਨ ਨੇ 79308ਵਾਂ, ਰਿਧਮ ਗੁਪਤਾ ਨੇ 84947ਵਾਂ, ਹਰਕੁੰਵਰ ਸਿੰਘ 88000ਵਾਂ, ਹਿਮਾਂਸ਼ੀ ਮਿੱਤਲ ਨੇ 90210ਵਾਂ, ਸਕਸ਼ਮ ਸ਼ਰਮਾ 93433ਵਾਂ, ਸਿਮਰਜੀਤ ਸਿੰਘ ਨੇ 96788ਵਾਂ ਰੈਂਕ ਪ੍ਰਾਪਤ ਕੀਤਾ ਹੈ।
ਕੰਪਿਊਟਰ ਸਾਇੰਸ 'ਚ ਕਰਾਂਗਾ ਇੰਜੀਨਰਿੰਗ
265 ਅੰਕ ਹਾਸਲ ਕਰ ਕੇ ਜ਼ਿਲੇ ਵਿਚੋਂ ਦੂਜਾ ਅਤੇ ਆਲ ਇੰਡੀਆ ਰੈਂਕ ਵਿਚ 949ਵਾਂ ਸਥਾਨ ਬਣਾਉਣ ਵਾਲੇ ਵਿਦਿਆਰਥੀ ਪੀਊਸ਼ ਗੁਪਤਾ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਮੁੱਖ ਆਈ. ਆਈ. ਟੀ. ਸੰਸਥਾਨ ਵਿਚ ਦਾਖਲਾ ਲੈ ਕੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕਰਨਾ ਚਾਹੁੰਦੇ ਹਨ। ਉਸ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਐਡਵੋਕੇਟ ਵਿਵੇਕ ਗੁਪਤਾ ਅਤੇ ਮਾਂ ਦੇ ਨਾਲ-ਨਾਲ ਆਪਣੇ ਅਧਿਆਪਕਾਂ ਅਤੇ ਆਪਣੀ ਇੰਸਟੀਚਿਊਟ ਨੂੰ ਦਿੱਤਾ।