ਸੰਗਤਾਂ ਘਰ 'ਚ ਸੁੱਖ-ਸ਼ਾਂਤੀ ਲਈ ਰੱਖਣ 5-10 ਮਿੰਟ ਮੋਬਾਇਲ ਬੰਦ : ਜਥੇਦਾਰ ਹਰਪ੍ਰੀਤ ਸਿੰਘ

Tuesday, Oct 30, 2018 - 09:41 PM (IST)

ਅੰਮ੍ਰਿਤਸਰ,(ਸੁਮਿਤ)—ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਅੱਜ ਆਪਣੀ ਪਲੇਠੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਗਤਾਂ ਦੇ ਨਾਮ ਹੁਕਮ ਜਾਰੀ ਕਰਦਿਆ ਕਿਹਾ ਕਿ ਸਾਰੀ ਸੰਗਤ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਸਬੰਧੀ ਰੋਜ਼ਾਨਾ ਪੰਜ ਤੋਂ ਦਸ ਮਿੰਟ ਆਪਣੇ ਮੋਬਾਇਲ ਫੋਨ ਬੰਦ ਰੱਖ ਕੇ ਮੂਲ ਮੰਤਰ ਅਤੇ ਵਾਹਿਗੁਰੂ ਦੇ ਨਾਮ ਦਾ ਜਾਪ ਕਰੇ। ਇਸ ਨਾਲ ਉਨ੍ਹਾਂ ਦੇ ਘਰ 'ਚ ਸੁੱਖ ਸ਼ਾਂਤੀ ਹੋਵੇ ਅਤੇ ਨਾਲ ਹੀ ਪੰਥ ਰਹਿਤ ਮਰਿਆਦਾ ਦੇ ਨਾਲ ਲੋਕ ਜੁੜਨ ਅਤੇ ਕੌਮ ਪਰਸਤੀ ਦੀ ਭਾਵਨਾ ਸੰਗਤ 'ਚ ਪੈਦਾ ਹੋਵੇ । ਇਸ ਤਰ੍ਹਾਂ ਨਾਲ ਸਾਰਿਆਂ ਨੂੰ ਇਕ ਪਲੇਟ ਫਾਰਮ 'ਤੇ ਲੈ ਕੇ ਆਉਣ ਦਾ ਕੰਮ ਕੀਤਾ ਜਾ ਸਕੇਗਾ। 
 


Related News