26 ਜਨਵਰੀ ਨੂੰ ਬੰਦ ਦੀ ਅਫਵਾਹ ਕਰਕੇ ਵਹ੍ਹੀਕਲਾਂ ’ਚ ਤੇਲ ਪੁਆਉਣ ਲਈ ਪੈਟਰੋਲ ਪੰਪਾ ’ਤੇ ਪੁੱਜੇ

01/20/2021 6:07:23 PM

ਗੁਰਦਾਸਪੁਰ (ਸਰਬਜੀਤ) - ਗਣਤੰਤਰ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨਾਂ ਵੱਲੋਂ ਦਿੱਲੀ ਵਿੱਚ ਖ਼ਾਸ ਪ੍ਰੋਗਰਾਮ ਉਲੀਕਿਆ ਗਿਆ ਹੈ, ਜੋ ਸ਼ਾਂਤੀ ਪੂਰਵਕ ਕੀਤਾ ਜਾਵੇਗਾ। ਇਸ ਦੇ ਬਾਵਜੂਦ ਕੁਝ ਸ਼ਰਾਰਤੀ ਅਨ੍ਹਸਰਾਂ ਨੇ ਵੀਡੀਓ ਵਾਇਰਲ ਕਰਕੇ ਇਹ ਅਫਵਾਹ ਫੈਲਾਅ ਦਿੱਤੀ ਕਿ 26 ਜਨਵਰੀ ਨੂੰ ਭਾਰਤ ਪੂਰਨ ਤੌਰ ’ਤੇ ਬੰਦ ਹੈ ਅਤੇ ਡੀਜ਼ਲ ਅਤੇ ਪੈਟਰੋਲ ਦੀ ਆਮਦ ਕਿਸੇ ਵੀ ਸ਼ਹਿਰ ਵਿੱਚ ਨਹੀਂ ਹੋਵੇਗੀ। ਬੰਦ ਦੀ ਅਫਵਾਹ ਫੈਲਦੇ ਸਾਰ ਲੋਕਾਂ ਨੇ ਦੇਰ ਰਾਤ ਤੱਕ ਪੈਟਰੋਲ ਪੰਪ ’ਤੇ ਲੰਬੀਆਂ ਕਤਾਰਾਂ ਲੱਗਾ ਕੇ ਆਪਣੇ ਕਾਰਾਂ, ਮੋਟਰਸਾਇਕਲ, ਟਰੈਕਟਰਾਂ ਆਦਿ ਦੀਆਂ ਟੈਂਕੀਆਂ ਫੁੱਲ ਕਰਵਾ ਲਈਆਂ ਅਤੇ ਕੈਨਾਂ ਵਿੱਚ ਵੀ ਵਾਧੂ ਤੇਲ ਲੈ ਕੇ ਦੇਰ ਰਾਤ ਤੱਕ ਆਪਣੇ ਪਿੰਡਾਂ ਨੂੰ ਰਵਾਨਾ ਹੋ ਗਏ।

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਪਾਣੀ ਨਾ ਪੀਣ ’ਤੇ ਸਰੀਰ ਦਿੰਦਾ ਹੈ ਪਾਣੀ ਦੀ ਘਾਟ ਦੇ ਸੰਕੇਤ, ਜਾਣੋ ਕਿਵੇਂ ਹੁੰਦੀ ਹੈ ਪਛਾਣ

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

ਇਸ ਸਬੰਧੀ ਪੰਜਾਬ ਦੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲਾ ਅਤੇ ਜੋਗਿੰਦਰ ਸਿੰਘ ਉਗਰਾਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਮਨੋਰਥ ਕੇਵਲ ਸ਼ਾਂਤਮਈ ਢੰਗ ਨਾਲ ਟ੍ਰੈਕਟਰ ਨਾਲ ਰੋਸ ਮਾਰਚ ਕਰਨਾ ਹੈ। ਜੇਕਰ ਪੁਲਸ ਸਾਨੂੰ ਸਿੰਘੂ ਬਾਰਡਰ ਤੋਂ ਦਿੱਲੀ ਨੂੰ ਜਾਣ ਲਈ ਇਜਾਜਤ ਦੇਵੇਗੀ ਤਾਂ ਜਾਵਾਂਗੇ। ਅਸੀ ਬਿਲਕੁੱਲ ਹਦਾਇਤਾਂ ਵਿੱਚ ਰਹਿ ਕੇ ਰੋਸ ਪ੍ਰਦਰਸ਼ਨ ਕਰਾਂਗਾ। ਇਸ ਮੌਕੇ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਵਿੱਚ ਵਿਘਨ ਨਹੀਂ ਪਾਇਆ ਜਾਵੇਗਾ ਅਤੇ ਲੋਕ ਅਜਿਹੀਆਂ ਅਫਵਾਹਾਂ ਤੋ ਦੂਰ ਰਹਿਣ।

ਪੜ੍ਹੋ ਇਹ ਵੀ ਖ਼ਬਰ - Health Tips: ਜ਼ਿਆਦਾ ਗੁੱਸਾ ਆਉਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਅਪਣਾਓ ਇਹ ਨੁਸਖ਼ੇ


rajwinder kaur

Content Editor

Related News