ਜੰਡਿਆਲਾ ਗੁਰੂ ਅੱਗ ਕਾਂਡ : ਰਾਖੀ ਕਰਨ ਵਾਲਾ ਚੌਂਕੀਦਾਰ ਹੀ ਨਿਕਲਿਆ ਮੁਲਜ਼ਮ

Thursday, Jul 09, 2026 - 06:18 PM (IST)

ਜੰਡਿਆਲਾ ਗੁਰੂ ਅੱਗ ਕਾਂਡ : ਰਾਖੀ ਕਰਨ ਵਾਲਾ ਚੌਂਕੀਦਾਰ ਹੀ ਨਿਕਲਿਆ ਮੁਲਜ਼ਮ

ਜੰਡਿਆਲਾ ਗੁਰੂ (ਮਾਂਗਟ, ਸੁਰਿੰਦਰ, ਸ਼ਰਮਾ)- ਬੀਤੇ ਦਿਨੀਂ ਅੱਧੀ ਰਾਤ ਨੂੰ ਜੰਡਿਆਲਾ ਗੁਰੂ ਦੇ ਚੌੜੇ ਬਜ਼ਾਰ ’ਚ ਦੋ ਦੁਕਾਨਾਂ ਨੂੰ ਲੱਗੀ ਅੱਗ ਵਾਲੇ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ। ਪਹਿਲਾਂ ਇਸ ਅੱਗ ਲੱਗਣ ਨੂੰ ਬਿਜਲੀ ਦਾ ਸ਼ਾਰਟ ਸਰਕਟ ਸਮਝਿਆ ਜਾ ਰਿਹਾ ਸੀ, ਪਰ ਬਾਜ਼ਾਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ ’ਤੇ ਪਤਾ ਲੱਗਾ ਕਿ ਇਹ ਅੱਗ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੀ ਰਾਖੀ ਲਈ ਰੱਖੇ ਗਏ ਚੌਂਕੀਦਾਰ ਨੇ ਹੀ ਲਾਈ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ

ਜ਼ਿਕਰਯੋਗ ਹੈ ਕਿ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਚੌੜੇ ਬਜ਼ਾਰ ਜੰਡਿਆਲਾ ਗੁਰੂ ਵਿਖੇ ਮੱਦੀ ਦੀ ਫਲਾਂ ਵਾਲ਼ੀ ਦੁਕਾਨ ਅਤੇ ਲਾਗਲੀ ਜੈਨ ਬਰਤਨ ਸਟੋਰ ਨਾਂਅ ਦੀ ਭਾਂਡਿਆਂ ਵਾਲ਼ੀ ਦੁਕਾਨ ਅੰਦਰ ਅੱਗ ਲੱਗਣ ਦਾ ਪਤਾ ਲੱਗਣ ’ਤੇ ਗੁਆਂਢੀਆਂ ਨੇ ਦੁਕਾਨਦਾਰ ਨੂੰ ਰਾਤ 2 ਵਜੇ ਦੇ ਲੱਗਭਗ ਫੋਨ ’ਤੇ ਅੱਗ ਲੱਗਣ ਬਾਰੇ ਜਾਣਕਾਰੀ ਦਿੱਤੀ। ਜਿਸ ’ਤੇ ਉਹ ਆਪਣੇ ਬੇਟੇ ਅਤੇ ਹੋਰ ਦੋਸਤਾਂ ਨੂੰ ਨਾਲ ਲੈ ਕੇ ਦੁਕਾਨ ’ਤੇ ਪਹੁੰਚਿਆ ਅਤੇ ਅੱਗ ਬੁਝਾਉਣ ਲਈ ਯਤਨ ਕੀਤੇ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਆਣ ਕੇ ਭਾਵੇਂ ਅੱਗ ’ਤੇ ਕਾਬੂ ਪਾ ਲਿਆ, ਪਰ ਇੰਨੇ ਚਿਰ ਨੂੰ ਅੱਗ ਉਨ੍ਹਾਂ ਦੀਆਂ ਦੁਕਾਨਾਂ ਦਾ ਭਾਰੀ ਨੁਕਸਾਨ ਕਰ ਚੁੱਕੀ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ: ਘਰੇਲੂ ਗੈਸ ਸਿਲੰਡਰਾਂ ਨੂੰ ਲੈ ਕੇ ਪ੍ਰਸ਼ਾਸਨ ਦਾ ਵੱਡਾ ਫ਼ਰਮਾਨ, ਦਿੱਤਾ 3 ਮਹੀਨਿਆਂ ਦਾ ਸਮਾਂ

ਅੱਜ ਸਾਰਾ ਦਿਨ ਲੋਕ ਬਿਜਲੀ ਦੀਆਂ ਤਾਰਾਂ ਨੂੰ ਹੀ ਇਸ ਅੱਗ ਲਈ ਜ਼ਿੰਮੇਵਾਰ ਸਮਝਦੇ ਰਹੇ, ਪਰ ਪੁਲਸ ਵੱਲੋਂ ਬਜ਼ਾਰ ’ਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਨ ’ਤੇ ਪਤਾ ਲੱਗਾ ਕਿ ਅੱਧੀ ਰਾਤ ਨੂੰ ਚੌਂਕੀਦਾਰ ਤੀਲੀ ਬਾਲ ਕੇ ਫਲਾਂ ਵਾਲ਼ੀ ਦੁਕਾਨ ਦੇ ਬਾਹਰ ਕਾਨਿਆਂ ਵਾਲ਼ੀ ਸਿਰਕੀ ਨੂੰ ਅੱਗ ਲਾਉਂਦਾ ਹੋਇਆ ਸਾਫ਼ ਵਿਖਾਈ ਦੇ ਰਿਹਾ ਹੈ। ਪੁਲਸ ਚੌਂਕੀਦਾਰ ਨੂੰ ਅੱਗ ਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਅੱਗ ਲਾਉਣ ਦੇ ਅਸਲ ਕਾਰਨਾਂ ਬਾਰੇ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ-ਪੰਜਾਬ ਪੁਲਸ ਦੇ ASI ਨੇ ਰੱਖਿਆ ਪ੍ਰਾਈਵੇਟ ਬਾਡੀਗਾਰਡ, ਹੱਥ 'ਚ ਫੜਾਈ ਸਰਕਾਰੀ AK47, SSP ਨੇ ਕਰ'ਤੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News