ਵੀਡੀਓ ਮਾਮਲੇ ''ਚ ਹੁਣ ਮਾਸਕ ਵਾਲਾ ਝੂਠ ਬੋਲ ਰਹੇ CM ਮਾਨ : ਬਿਕਰਮ ਮਜੀਠੀਆ

Thursday, Jun 25, 2026 - 06:45 PM (IST)

ਵੀਡੀਓ ਮਾਮਲੇ ''ਚ ਹੁਣ ਮਾਸਕ ਵਾਲਾ ਝੂਠ ਬੋਲ ਰਹੇ CM ਮਾਨ : ਬਿਕਰਮ ਮਜੀਠੀਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵੀਡੀਓ ਨੂੰ ਲੈ ਕੇ ਫਿਰ ਸਵਾਲ ਚੱਕੇ ਹਨ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਵੀਡੀਓ ਨੂੰ ਲੈ ਕੇ ਲਗਾਤਾਰ ਬਿਆਨ ਬਦਲੇ ਜਾ ਰਹੇ ਹਨ। ਪਹਿਲਾਂ ਆਖਿਆ ਜਾ ਰਿਹਾ ਸੀ ਕਿ ਇਹ ਵੀਡੀਓ ਏ. ਆਈ. ਹੈ, ਫਿਰ ਕਿਹਾ ਗਿਆ ਕਿ ਇਹ ਬੰਦਾ ਪਾਕਿਸਤਾਨ ਵਿਚ ਬੈਠਾ ਹੈ ਅਤੇ ਹੁਣ ਕਿਹਾ ਜਾ ਰਿਹਾ ਹੈ ਕਿ ਮਖੌਟਾ ਪਾ ਕੇ ਇਹ ਵੀਡੀਓ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇ ਉਹ ਸੱਚੇ ਸਨ ਤਾਂ ਜਦੋਂ ਜਥੇਦਾਰ ਸਾਹਿਬ ਨੇ ਇਨ੍ਹਾਂ ਤੋਂ ਪੁੱਛਿਆ ਸੀ ਕਿ ਜਾਂਚ ਲਈ ਦੋ ਲੈਬੋਰਟਰੀਆਂ ਦੇ ਨਾਮ ਦੱਸੋ ਫਿਰ ਇਹ ਕਿਉਂ ਨਹੀਂ ਬੋਲੇ। ਬਾਅਦ ਵਿਚ ਵੀ ਜਥੇਦਾਰ ਨੇ ਇਨ੍ਹਾਂ ਤੋਂ ਲੈਬੋਰਟਰੀਆਂ ਦੇ ਨਾਮ ਪੁੱਛੇ ਪਰ ਨਹੀਂ ਦੱਸੇ ਗਏ ਕਿਉਂਕਿ ਇਨ੍ਹਾਂ ਦੇ ਮਨਾਂ ਵਿਚ ਚੋਰ ਸੀ। ਮਜੀਠੀਆ ਨੇ ਕਿਹਾ ਕਿ ਜੇਕਰ ਇਹ ਵੀਡੀਓ ਨਕਲੀ ਸੀ ਤਾਂ ਤੁਹਾਨੂੰ ਆਪਣੇ ਅਫਸਰਾਂ ਨੂੰ ਗੁਰੂਗ੍ਰਾਮ ਭੇਜ ਕੇ ਝੂਠੀ ਰਿਪੋਰਟ ਤਿਆਰ ਕਰਵਾਉਣ ਦੀ ਲੋੜ ਕਿਉਂ ਪਈ। ਉਨ੍ਹਾਂ ਕਿਹਾ ਕਿ ਹੁਣ ਮਾਸਕ ਵਾਲਾ ਡਰਾਮਾ ਘੜ ਕੇ ਇਸ ਕਰਤੂਤ ਉਪਰ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਖਾਲਸਾ ਪੰਥ ਤੇ ਪੰਜਾਬ ਦੇ ਲੋਕਾਂ ਸਾਹਮਣੇ ਇਨ੍ਹਾਂ ਦਾ ਅਸਲ ਚਿਹਰਾ ਆ ਚੁੱਕਾ ਹੈ। 

ਕੀ ਕਿਹਾ ਸੀ ਮੁੱਖ ਮੰਤਰੀ ਨੇ 

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਵੀਡੀਓ ਜਗਮਨ ਸਮਰਾ ਨੇ ਉਨ੍ਹਾਂ ਦੇ ਫੇਸ ਵਾਲਾ ਮਾਸਕ ਤਿਆਰ ਕਰਵਾ ਕੇ ਬਣਾਈ ਹੈ। ਇਸ ਦਾ ਪ੍ਰੋਡਿਊਸਰ ਅਤੇ ਡਾਇਰੈਕਟਰ ਕੌਣ ਹੈ, ਇਸ ਦਾ ਵੀ ਜਲਦੀ ਹੀ ਖੁਲਾਸਾ ਕੀਤਾ ਜਾਵੇਗਾ। ਮਾਨ ਨੇ ਇਹ ਵੀ ਕਿਹਾ ਸੀ ਕਿ ਵੀਡੀਓ ਵਿਚ ਨਜ਼ਰ ਆ ਰਹੇ ਵਿਅਕਤੀ ਦਾ ਕੱਦ ਕਾਠ ਅਤੇ ਸਰੀਰਕ ਬਣਤਰ ਉਨ੍ਹਾਂ ਦੇ ਨਾਲ ਕਿਸੇ ਪਾਸਿਓਂ ਮੇਲ ਨਹੀਂ ਖਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News