ਤੇਜ਼ ਰਫਤਾਰ ਕਾਰ ਡਿਵਾਇਡਰ ਨਾਲ ਟਕਰਾਈ
Monday, Jul 15, 2019 - 03:55 PM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ) : ਅੱਜ ਸਵੇਰੇ ਤੜਕਸਾਰ ਤੇਜ਼ ਰਫਤਾਰ ਨਾਲ ਆ ਰਹੀ ਇਕ ਕਾਰ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਉਸਦਾ ਸੰਤੁਲਣ ਵਿਗੜ ਗਿਆ ਤੇ ਸੜਕ 'ਤੇ ਪਲਟੀਆਂ ਖਾਂਦੀ ਕਾਰ ਅਟਾਰੀ ਰੋਡ ਇਕ ਪੈਟਰੋਲ ਪੰਪ ਦੇ ਡਿਵਾਇਡਰ ਨਾਲ ਜਾ ਟਕਰਾਈ। ਇਸ ਹਾਦਸੇ 'ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਜਦਕਿ ਕਾਰ ਸਵਾਰ ਦੋ ਨੌਜਵਾਨ ਵਾਲ-ਵਾਲ ਬਚ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਝ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਝਬਾਲ ਵਾਲੋਂ ਆ ਰਹੀ ਇਕ ਤੇਜ਼ ਰਫਤਾਰ ਅਚਾਨਕ ਸੜਕ 'ਤੇ ਪਲਟੀਆਂ ਖਾਂਦੀ ਹੋਈ ਅਟਾਰੀ ਰੋਡ ਸਥਿਤ ਗੁਰਦੁਆਰਾ ਬੀੜ ਸਾਹਿਬ ਦੇ ਦਰਸ਼ਨੀ ਗੇਟ ਨੇੜੇ ਪੈਟਰੋਲ ਪੰਪ ਦੇ ਡਵਾਈਡਰ ਨਾਲ ਟਕਰਾਅ ਕੇ ਪੁੱਠੀ ਹੋ ਗਈ। ਪੈਟਰੋਲ ਪੰਪ ਦੇ ਕਰਿੰਦਿਆਂ ਸੁਰਿੰਦਰ ਕੁਮਾਰ, ਸੰਜੀਵ ਕੁਮਾਰ ਅਤੇ ਲੱਕੀ ਨੇ ਦੱਸਿਆ ਕਿ ਕਾਰ 'ਚ ਦੋ ਨੌਜਵਾਨ ਸਵਾਰ ਸਨ, ਜਿੰਨ੍ਹਾਂ ਨੂੰ ਉਨ੍ਹਾਂ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਸਹੀ ਸਲਾਮਤ ਬਾਹਰ ਕੱਢ ਲਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਕਾਰ ਨੂੰ ਪੱਟੀ ਹਲਕੇ ਦੇ ਇਕ ਪ੍ਰਮੁੱਖ ਅਕਾਲੀ ਆਗੂ ਦਾ ਲੜਕਾ ਚਲਾ ਰਿਹਾ ਸੀ ਅਤੇ ਅਚਾਨਕ ਹੀ ਉਸਦੀ ਅੱਖ ਲੱਗ ਜਾਣ ਕਾਰਨ ਉਕਤ ਹਾਦਸਾ ਵਾਪਰ ਗਿਆ। ਗੌਰਤਲਬ ਹੈ ਕਿ ਉਕਤ ਅਟਾਰੀ ਰੋਡ 'ਤੇ ਭਾਰੀ ਆਵਾਜਾਈ ਹੋਣ ਦੇ ਨਾਲ ਵਹੀਕਲ ਵੀ ਵੱਡੀ ਗਿਣਤੀ 'ਚ ਇਸ ਰੋਡ ਤੋਂ ਲੰਘਦੇ ਹਨ ਪਰ ਗਨੀਮਤ ਇਹ ਰਹੀ ਕਿ ਸਵੇਰੇ ਤੜਕਸਾਰ ਦਾ ਵੇਲਾ ਹੋਣ ਕਰਕੇ ਰਸਤਾ ਖਾਲੀ ਹੋਣ 'ਤੇ ਵੱਡਾ ਹਾਦਸਾ ਵਾਪਰਣ ਤੋਂ ਵੀ ਬਚਾਅ ਹੋ ਗਿਆ।