ਦਾਜ ਦੀ ਮੰਗ ਕਰਨ ਵਾਲੇ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ

Friday, Nov 02, 2018 - 01:24 AM (IST)

ਦਾਜ ਦੀ ਮੰਗ ਕਰਨ ਵਾਲੇ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ

ਦੋਰਾਂਗਲਾ, ਗੁਰਦਾਸੁਪਰ,   (ਜਗ ਬਾਣੀ ਟੀਮ)-  ਪੁਲਸ  ਸਟੇਸ਼ਨ ਦੋਰਾਂਗਲਾ ’ਚ ਤਾਇਨਾਤ ਏ. ਐੱਸ. ਆਈ. ਸੁਲੱਖਣ ਰਾਮ ਨੇ ਦੱਸਿਆ ਕਿ ਵੱਸਣ ਸਿੰਘ ਪੁੱਤਰ ਮੁਨਸ਼ਾ ਸਿੰਘ ਵਾਸੀ ਨੂਰਪੁਰ  ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਲਡ਼ਕੀ ਹਰਜਿੰਦਰ ਕੌਰ ਦਾ ਵਿਆਹ 20-2-17 ਨੂੰ ਜਗਤਾਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਹਰਦੋਛਨੀ ਨਾਲ ਹੋਇਆ ਸੀ ਅਤੇ ਵਿਆਹ ਦੇ ਕੁਝ ਦਿਨ ਬਾਅਦ ਹੀ ਹਰਜਿੰਦਰ ਕੌਰ ਦਾ ਸਹੁਰਾ ਸੰਤੋਖ ਸਿੰਘ, ਜੇਠ ਸੁਰਜੀਤ ਸਿੰਘ ਅਤੇ ਨਨਾਣ ਕੁਲਜੀਤ ਕੌਰ ਉਸਨੂੰ ਦਾਜ ਲਈ ਤੰਗ ਪਰੇਸ਼ਾਨ ਅਤੇ ਕੁੱਟ-ਮਾਰ ਕਰਨ ਲਗ ਪਏ ਸਨ। ਉਨ੍ਹਾਂ ਵੱਲੋਂ ਉਸਦੀ ਲਡ਼ਕੀ ਨੂੰ ਜ਼ਹਿਰਲੀ ਚੀਜ਼ ਖੁਆ ਕੇ ਮਾਰਨ ਦੀ ਕੋਸ਼ਿਸ ਵੀ ਕੀਤੀ ਸੀ ਪਰ ਉਹ ਬਚ ਗਈ। ਐੱਸ. ਐੱਚ. ਓ. ਦੋਰਾਂਗਲਾ ਵਲੋਂ ਜਾਂਚ ਕਰਨ ਉਪਰੰਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। 


Related News