TV ਚੈਨਲ ਕੰਪਨੀਆਂ ਦੀ ਮਨਮਰਜ਼ੀ ਕਾਰਨ ਦਰਸ਼ਕ ਮਨੋਰੰਜਨ ਤੋਂ ਹੋਏ ਦੂਰ, ਇਹ ਚੈਨਲਾਂ ਦੀਆਂ ਵਧਾਈਆਂ ਕੀਮਤਾਂ

Friday, Feb 24, 2023 - 11:16 AM (IST)

TV ਚੈਨਲ ਕੰਪਨੀਆਂ ਦੀ ਮਨਮਰਜ਼ੀ ਕਾਰਨ ਦਰਸ਼ਕ ਮਨੋਰੰਜਨ ਤੋਂ ਹੋਏ ਦੂਰ, ਇਹ ਚੈਨਲਾਂ ਦੀਆਂ ਵਧਾਈਆਂ ਕੀਮਤਾਂ

ਅੰਮ੍ਰਿਤਸਰ (ਬਾਠ)- ਐਤਵਾਰ ਛੁੱਟੀ ਹੋਣ ਕਾਰਨ ਹਰ ਵਿਅਕਤੀ ਆਪਣਾ ਸਮਾਂ ਘਰ ਵਿਚ ਛੁੱਟੀ ਕਾਰਨ ਮਨਪਸੰਦ ਦਾ ਟੀ. ਵੀ. ਚੈਨਲ ਦੇਖ ਕੇ ਬਿਤਾਉਂਦਾ ਹੈ ਪਰ ਲੋਕਾਂ ਦੀ ਬੋਰੀਅਤ ਦੀ ਹੱਦ ਪਾਰ ਹੋ ਗਈ। ਜਦ ਉਨ੍ਹਾਂ ਨੂੰ ਉਨ੍ਹਾਂ ਦੇ ਕੇਬਲ ਅਪ੍ਰੇਟਰਾਂ ਵੱਲੋਂ ਆਏ ਮੈਸੇਜਾਂ ਤੋਂ ਪਤਾ ਲੱਗਾ ਕਿ ਸਟਾਰ, ਸੋਨੀ ਤੇ ਜੀ.ਚੈਨਲ ਕੰਪਨੀਆਂ ਨੇ ਉਨ੍ਹਾਂ ਨਾਲ ਜੁੜੇ ਮਨੋਰੰਜਨ ਤੇ ਵੱਧ ਵੇਖੇ ਜਾਣ ਵਾਲੇ ਸਾਰੇ ਚੈਨਲ ਬੰਦ ਕਰਕੇ ਬਲੈਕ ਆਊਟ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਅਜਨਾਲਾ ਵਿਖੇ 'ਵਾਰਿਸ ਪੰਜਾਬ ਦੇ' ਜਥੇਬੰਦੀ ਅਤੇ ਪੁਲਸ ਵਿਚਾਲੇ ਹੋਈ ਖ਼ੂਨੀ ਝੜਪ, ਮਾਹੌਲ ਤਣਾਅਪੂਰਨ

ਸਥਾਨਕ ਕੇਬਲ ਆਪ੍ਰੇਟਰਾਂ ਨੂੰ ਲੋਕ ਸਾਰਾ ਦਿਨ ਮਾਮੂਲੀ ਬਲੈਕ ਆਊਟ ਜਾਂ ਖ਼ਰਾਬੀ ਸਮਝ ਕੇ ਫੋਨ ਕਰਦੇ ਰਹੇ ਪਰ ਸ਼ਾਮ ਤੱਕ ਸਾਰੇ ਟੀ. ਵੀ. ਦਰਸ਼ਕਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਸੀ ਤੇ ਕਈ ਕੇਬਲ ਆਪ੍ਰੇਟਰਾਂ ’ਤੇ ਹੀ ਆਪਣਾ ਗੁੱਸਾ ਕੱਢਣ ਲੱਗੇ। ਸਾਰਾ ਦਿਨ ਕੇਬਲ ਆਪ੍ਰੇਟਰ ਆਪਣੇ ਗਾਹਕਾਂ ਨੂੰ ਸਮਝਾਉਣ ਵਿਚ ਹੀ ਲੱਗੇ ਰਹੇ ਕਿ ਉਨ੍ਹਾਂ ਦਾ ਇਸ ਵਿਚ ਕੋਈ ਕਸੂਰ ਨਹੀਂ। ਇਹ ਚੈਨਲ ਕੰਪਨੀਆਂ ਵੱਲੋਂ ਹੀ ਬੰਦ ਹੋਏ ਹਨ। ਕੋਈ ਨਜ਼ਦੀਕੀ ਹੱਲ ਨਾ ਨਿਕਲਦਾ ਦੇਖ ਲੋਕਾਂ ਨੇ ਬਾਜ਼ਾਰਾਂ ਵਿਚ ਡਿਸ਼ ਲਗਾਉਣ ਲਈ ਜੋੜ ਤੋੜ ਕਰਨੇ ਸ਼ੁਰੂ ਕਰ ਦਿੱਤੇ ਤੇ ਕੇਬਲ ਆਪ੍ਰੇਟਰਾਂ ਸਾਰਾ ਦਿਨ ਉਨ੍ਹਾਂ ਨੂੰ ਮਨਾਉਣ ਵਿਚ ਰੁਝੇ ਰਹੇ। 

ਇਹ ਵੀ ਪੜ੍ਹੋ- ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਚਾਚੇ ਨੇ ਸ਼ਰਾਬ ਪਿਲਾ ਕੇ ਹੱਡਾ-ਰੋੜੀ 'ਚ ਸੁੱਟਿਆ ਸੀ ਭਤੀਜਾ

ਪਤਾ ਲੱਗਾ ਹੈ ਕਿ ਇਹ ਤਿੰਨੇ ਅਮੀਰ ਏਕਾਗ੍ਰਿਤ ਕੰਪਨੀਆਂ ਟਰਾਈ ਵੱਲੋਂ ਇਕ ਫਰਵਰੀ ਨੂੰ ਪਾਸ ਕੀਤੇ ਨਵੇਂ ਟੈਰਿਫ਼ 3.0 (ਐੱਨ. ਟੀ. ਓ 3.0) ਨੂੰ ਲਾਗੂ ਕਰਨ ਲਈ ਬਜਿੱਦ ਹਨ, ਜਿਸ ਨਾਲ ਕੇਬਲ ਆਪ੍ਰੇਟਰਾਂ ਨੂੰ ਖਦਸ਼ਾ ਹੈ ਕਿ ਇਸ ਨਾਲ ਇਹ ਪਸੰਦੀਦਾ ਚੈਨਲ ਜਿਸ ਨੂੰ ਦੁਨੀਆ ਭਰ ਵਿਚ ਕਰੋੜਾਂ ਲੋਕਾਂ ਰਾਹੀਂ ਦੇਖਿਆ ਜਾਂਦਾ ਹੈ ਦੇ ਲਾਗੂ ਹੋਣ ਕੇਬਲ ਦੀ ਦਰਾਂ ਵਿਚ 10 ਤੋਂ 25 ਫੀਸਦੀ ਵਾਧਾ ਹੋ ਜਾਵੇਗਾ। ਜਦੋਂ ਕਿ ਦਰਸ਼ਕ ਪਹਿਲਾਂ ਹੀ ਵਧੀਆਂ ਹੋਈਆਂ ਕੀਮਤਾਂ ਕਾਰਨ ਬਹੁਤ ਪ੍ਰੇਸ਼ਾਨ ਹਨ। ਦੋਨੋਂ ਧਿਰਾਂ ਮੀਡੀਆ ਕੰਪਨੀਆਂ ਤੇ ਕੇਬਲ ਆਪ੍ਰੇਟਰ ਆਪਸ ਵਿਚ ਸਿੰਗ ਫਸਾ ਬੈਠੇ ਹਨ। ਕੇਬਲ ਆਪ੍ਰੇਟਰਾਂ ਨੂੰ ਭਾਰੀ ਨਿਵੇਸ਼ ਕਰਕੇ ਆਪਣੀ ਰੋਟੀ ਰੋਜ਼ੀ ਖੁੱਸਣ ਦੀ ਚਿੰਤਾ ਸਤਾਅ ਰਹੀ ਹੈ। ਜਦੋਂ ਕਿ ਅਜਿਹੀ ਹਾਲਤ ਵਿਚ ਦਰਸ਼ਕਾਂ ਕੋਲ ਆਪਣੇ ਮੰਨਪਸੰਦ ਚੈਨਲਾਂ ਨੂੰ ਦੇਖਣ ਲਈ ਡਿਸ਼ ਹੀ ਬਦਲ ਦਿਸਦਾ ਹੈ। ਸੋ ਇਹ ਗੱਲ ਸਾਫ਼ ਹੈ ਕਿ ਆਉਂਦੇ ਕੁਝ ਦਿਨਾਂ ਵਿਚ ਜੇਕਰ ਦੋਨਾਂ ਧਿਰਾਂ ਵਿਚਕਾਰ ਕੋਈ ਸਮਝੋਤਾ ਨਾ ਹੋਇਆ ਤੇ ਕੇਬਲ ਟੀ. ਵੀ ਆਪ੍ਰੇਟਰ ਸੜਕਾਂ 'ਤੇ ਆ ਜਾਣਗੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News