ਦੋ ਮਾਮਲਿਆਂ ’ਚ ਭਗੌਡ਼ਾ ਵਿਅਕਤੀ 30 ਗ੍ਰਾਮ ਹੈਰੋਇਨ ਸਮੇਤ ਕਾਬੂ
Tuesday, Dec 31, 2019 - 08:36 PM (IST)

ਤਰਨਤਾਰਨ, (ਬਲਵਿੰਦਰ ਕੌਰ,ਰਾਜੂ)- ਸੀ. ਆਈ. ਏ. ਸਟਾਫ ਤਰਨਤਾਰਨ ਪੁਲਸ ਨੇ ਦੋ ਮਾਮਲਿਆਂ ’ਚ ਭਗੌਡ਼ੇ ਵਿਅਕਤੀ ਨੂੰ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਐੱਸ. ਆਈ. ਬਲਦੇਵ ਸਿੰਘ ਤਰਨਤਾਰਨ ਨੇ ਸਮੇਤ ਸਾਥੀ ਕਰਮਚਾਰੀਆਂ ਦੌਰਾਨੇ ਗਸ਼ਤ ਪੁਲ ਡਰੇਨ ਸਿੱਧਵਾਂ ਤੋਂ ਮੁਸੱਮੀ ਗੁਰਜੰਟ ਸਿੰਘ ਉਰਫ ਸੋਨਾ ਵਾਸੀ ਵਾਂ ਤਾਰਾ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਸੱਮੀ ਗੁਰਜੰਟ ਸਿੰਘ ਉਰਫ ਸੋਨਾ ਦੇ ਖਿਲਾਫ ਪਹਿਲਾਂ ਵੀ ਡੇਢ ਕਿਲੋ ਹੈਰੋਇਨ ਦਾ ਮਾਮਲਾ ਥਾਣਾ ਸਿਟੀ ਤਰਨਤਾਰਨ ਵਿਖੇ ਦਰਜ ਹੈ, ਜਿਸ ’ਚ ਉਹ ਭਗੌਡ਼ਾ ਹੈ ਅਤੇ ਉਸਦੇ ਖਿਲਾਫ ਇਕ ਜ਼ਿਲਾ ਖੰਨਾ ਦੇ ਥਾਣਾ ਸਦਰ ਵਿਖੇ ਵੀ ਮਾਮਲਾ ਦਰਜ ਹੈ, ਜਿਸ ’ਚੋਂ ਵੀ ਉਹ ਭਗੌਡ਼ਾ ਸੀ। ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।