ਜੇਲ੍ਹ ਪ੍ਰਸ਼ਾਸਨ ਦੇ ਦਾਅਵਿਆਂ ਦੀ ਖੋਲ੍ਹੀ ਪੋਲ, ਕੇਂਦਰੀ ਜੇਲ੍ਹ ਚਰਚਾ 'ਚੋਂ 34 ਹਵਾਲਾਤੀਆਂ ਕੋਲੋਂ ਮਿਲੇ ਮੋਬਾਇਲ

Friday, Dec 22, 2023 - 03:56 PM (IST)

ਜੇਲ੍ਹ ਪ੍ਰਸ਼ਾਸਨ ਦੇ ਦਾਅਵਿਆਂ ਦੀ ਖੋਲ੍ਹੀ ਪੋਲ, ਕੇਂਦਰੀ ਜੇਲ੍ਹ ਚਰਚਾ 'ਚੋਂ 34 ਹਵਾਲਾਤੀਆਂ ਕੋਲੋਂ ਮਿਲੇ ਮੋਬਾਇਲ

ਅੰਮ੍ਰਿਤਸਰ (ਸੰਜੀਵ)- ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਘਾਲਾਮਾਲਾ ਚੱਲ ਰਿਹਾ ਹੈ। ਹਰ ਰੋਜ਼ ਮਿਲ ਰਹੇ ਮੋਬਾਇਲ ਫ਼ੋਨਾਂ ਅਤੇ ਗ਼ੈਰ-ਕਾਨੂੰਨੀ ਵਸਤੂਆਂ ਦੀ ਭਾਰੀ ਮਾਤਰਾ ਨੇ ਜੇਲ੍ਹ ਪ੍ਰਸ਼ਾਸਨ ਦੇ ਸੁਰੱਖਿਆ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਕੇਂਦਰੀ ਜੇਲ੍ਹ ਵਿਚ ਕੀਤੀ ਅਚਨਚੇਤ ਚੈਕਿੰਗ ਦੌਰਾਨ 34 ਹਵਾਲਾਤੀਆਂ ਦੇ ਕਬਜ਼ੇ ਵਿੱਚੋਂ ਮੋਬਾਇਲ ਫੋਨ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ- ਮਹਿੰਦੀ ਦਾ ਰੰਗ ਅਜੇ ਫਿੱਕਾ ਵੀ ਨਹੀਂ ਹੋਇਆ ਨਵ-ਵਿਆਹੁਤਾ ਨੇ ਚੁੱਕਿਆ ਖੌਫ਼ਨਾਕ ਕਦਮ, ਭਰਾ ਨੇ ਦੱਸੀ ਇਹ ਗੱਲ

ਕਿਹੜੇ-ਕਿਹੜੇ ਹਵਾਲਾਤੀਆਂ ਤੋਂ ਬਰਾਮਦ ਹੋਏ ਫੋਨ 

ਹਵਾਲਾਤੀ ਰਾਜਬੀਰ ਸਿੰਘ, ਮਨਪ੍ਰੀਤ ਸਿੰਘ, ਯੁੱਧਵੀਰ ਸਿੰਘ, ਰਾਹੁਲ, ਬਿਕਰਮਜੀਤ ਸਿੰਘ, ਜਸਕਰਨ ਸਿੰਘ, ਸੁਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਪਰਮਵੀਰ ਸਿੰਘ, ਰਾਕੇਸ਼ ਕੁਮਾਰ, ਸੁਖਰਾਜ ਸਿੰਘ, ਸਰਮੇਲ ਸਿੰਘ, ਹਰਮਨਦੀਪ ਸਿੰਘ, ਗੁਰਪ੍ਰਤਾਪ ਸਿੰਘ, ਗੁਰਵਿੰਦਰ ਸਿੰਘ, ਸਾਹਿਲਦੀਪ ਸਿੰਘ, ਆਸ਼ੂ ਗੁਲਾਟੀ, ਰਾਜਨ ਸਿੰਘ, ਮੁਹੰਮਦ ਸ਼ਕੀਲ, ਮਲਕੀਤ ਸਿੰਘ, ਸੁਰਜੀਤ ਸਿੰਘ, ਰਜਿੰਦਰ ਸਿੰਘ, ਗੁਰਜੰਟ ਸਿੰਘ, ਦੀਕਸ਼ਿਤ ਵਰਮਾ, ਅੰਕੁਸ਼ ਕੁਮਾਰ, ਹੀਰਾ ਸਿੰਘ, ਰਮੇਸ਼ ਸਿੰਘ, ਕਮਲਪ੍ਰੀਤ ਸਿੰਘ, ਗੁਰਮੀਤ ਸਿੰਘ, ਰਾਹੁਲ ਕੁਮਾਰ, ਪ੍ਰਭਜੀਤ ਸਿੰਘ, ਜਸਪਾਲ ਸਿੰਘ, ਬਲਜੀਤ ਸਿੰਘ ਅਤੇ ਨਵਤੇਜ ਸਿੰਘ ਹਾਜ਼ਰ ਸਨ।

ਇਹ ਵੀ ਪੜ੍ਹੋ-  ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ

ਕਿਹੜੇ ਰਸਤਿਆਂ ਰਾਹੀਂ ਜੇਲ੍ਹ ’ਚ ਜਾ ਰਹੇ ਹਨ ਮੋਬਾਇਲ 

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਅਪਰਾਧੀਆਂ ਲਈ ਆਰਾਮਗਾਹ ਬਣ ਚੁੱਕੀ ਹੈ। ਇਕ ਪਾਸੇ ਵੱਡੀ ਗਿਣਤੀ ਵਿਚ ਮਿਲੇ ਮੋਬਾਇਲ ਫੋਨ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰ ਰਹੇ ਹਨ ਤਾਂ ਦੂਜੇ ਪਾਸੇ ਜੇਲ ਪ੍ਰਸ਼ਾਸਨ ਦੀ ਨਾਕਾਮੀ ਨੂੰ ਵੀ ਦਰਸਾ ਰਹੇ ਹਨ। ਇਹ ਮੋਬਾਇਲ ਕਿਹੜੇ ਰਸਤਿਆਂ ਰਾਹੀਂ ਜੇਲ੍ਹ ਵਿਚ ਦਾਖ਼ਲ ਹੋ ਰਹੇ ਹਨ, ਇਹ ਇੱਕ ਵੱਡਾ ਸਵਾਲ ਹੈ, ਜਿਸ ’ਤੇ ਜੇਲ੍ਹ ਦੇ ਉੱਚ ਅਧਿਕਾਰੀਆਂ ਨੂੰ ਸੋਚਣ ਦੀ ਲੋੜ ਹੈ। ਜੇਲ੍ਹਾਂ ਵਿਚੋਂ ਮਿਲਣ ਵਾਲੇ ਗੈਰ-ਕਾਨੂੰਨੀ ਸਾਮਾਨ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਇਸ ਦੇ ਨਤੀਜੇ ਹੋਰ ਵੀ ਖ਼ਤਰਨਾਕ ਹੋ ਸਕਦੇ ਹਨ। ਕਈ ਵਾਰ ਪੁਲਸ ਇਸ ਬਾਰੇ ਵਿਚ ਦੱਸ ਚੁੱਕੀ ਹੈ ਕਿ ਬਾਹਰ ਹੋਣ ਵਾਲੇ ਅਪਰਾਧ ਦੀ ਯੋਜਨਾ ਜੇਲ੍ਹ ਵਿਚ ਹੀ ਵਿਉਂਤਬੱਧ ਹੁੰਦੀਆਂ ਹਨ।

ਇਹ ਵੀ ਪੜ੍ਹੋ- ਪਾਕਿ ਦੇ ਗੁ. ਸ੍ਰੀ ਕਰਤਾਰਪੁਰ ਸਾਹਿਬ ਨੇੜੇ ਬਣੇਗਾ ਪੰਜ ਮੰਜ਼ਿਲਾ ‘ਦਰਸ਼ਨ ਰਿਜ਼ਾਰਟ’, ਮਿਲਣਗੀਆਂ ਇਹ ਸਹੂਲਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News