IHA ਫ਼ਾਉਂਡੇਸ਼ਨ ਕਲਕੱਤਾ ਦੇ ਚੇਅਰਮੈਨ ਨੇ ਯੂਕ੍ਰੇਨ ਲਈ ਮੈਡੀਕਲ ਸਹਾਇਤਾ ਵਜੋਂ ਭੇਜੀ ਦਵਾਈਆਂ ਦੀ ਖੇਪ
Tuesday, Apr 12, 2022 - 02:00 PM (IST)
ਅੰਮ੍ਰਿਤਸਰ (ਸਰਬਜੀਤ) - ਆਈ.ਐੱਚ.ਏ. ਫ਼ਾਉਂਡੇਸ਼ਨ ਕਲਕੱਤਾ ਦੇ ਚੇਅਰਮੈਨ ਸਤਨਾਮ ਸਿੰਘ ਅਹਲੂਵਾਲਿਆ ਵਲੋਂ ਰੂਸ-ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਯੂਕ੍ਰੇਨ ਲਈ ਮੈਡੀਕਲ ਏਡ ਤਹਿਤ ਦਵਾਈਆ ਭੇਜੀਆਂ ਗਈਆਂ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਗਿਆਨੀ ਗੁਰਮਿੰਦਰ ਸਿੰਘ, ਅਰਦਾਸੀਆ ਭਾਈ ਗੁਰਚਰਨ ਸਿੰਘ ਨੇ ਅਰਦਾਸ ਕਰਕੇ ਦਵਾਈਆਂ ਦੀ ਇਹ ਖ਼ੇਪ ਯੂਕ੍ਰੇਨ ਲਈ ਰਵਾਨਾ ਕੀਤੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: ਸੜਕ ’ਤੇ ਕੇਕ ਕੱਟ ਰਹੇ ਸਨ ਨੌਜਵਾਨ, ਲੋਕਾਂ ਨੇ ਮਨ੍ਹਾ ਕੀਤਾ ਤਾਂ ਚਲਾਈਆਂ ਤਾਬੜਤੋੜ ਗੋਲੀਆਂ
ਪੱਤਰਕਾਰਾਂ ਨਾਲ ਗੱਲ ਕਰਦਿਆਂ ਸਤਨਾਮ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਇਸ ਵੇਲੇ ਦੋਹਾਂ ਮੁਲਕਾਂ ਵਿੱਚ ਚੱਲ ਰਹੀ ਘਾਤਕ ਜੰਗ ਕਾਰਨ ਲੱਖਾਂ ਲੋਕ ਬੇਘਰ ਹੋ ਕੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਯੂਕ੍ਰੇਨ ਤੋਂ ਕੂਚ ਕਰਕੇ ਸੁਰੱਖਿਅਤ ਰਹਿਣ ਲਈ ਭਟਕਣ ਲਈ ਮਜਬੂਰ ਹਨ। ਉਨ੍ਹਾਂ ਨੂੰ ਰੋਜ਼ ਮਰਾ ਦੀਆਂ ਚੀਜਾਂ ਦੇ ਨਾਲ-ਨਾਲ ਦਵਾਈਆ ਦੀ ਬਹੁਤ ਲੋੜ ਹੈ। ਇਸ ਲੋੜ ਨੂੰ ਦੇਖਦੇ ਹੋਏ ਅੱਜ ਆਈ.ਐੱਚ.ਏ. ਫ਼ਾਉਂਡੇਸ਼ਨ ਵਲੋਂ ਦਵਾਈਆਂ ਦੀ ਪਹਿਲੀ ਖੇਪ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਯੂਕ੍ਰੇਨ ਲਈ ਰਵਾਨਾ ਕੀਤੀ ਜਾ ਰਹੀ ਹੈ। ਇਸ ਖੇਪ ’ਚ ਲੱਗਭਗ ਰੋਜ਼ਾਨਾਂ ਲੋੜ ਦੀਆਂ ਦਵਾਈਆਂ ਭੇਜੀਆਂ ਜਾ ਰਹੀਆਂ ਹਨ। ਇਹ ਦਵਾਈਆਂ ਆਈ.ਐੱਚ.ਏ. ਫ਼ਾਉਂਡੇਸ਼ਨ ਵਲੋਂ ਯੂਕ੍ਰੇਨ ਵਿਖ਼ੇ ਚੱਲ ਰਹੇ ਯੂਨਾਈਟਿਡ ਸਿੱਖਸ ਦੇ ਰਾਹਤ ਕੈਂਪ ਵਿਚ ਭੇਜੀਆਂ ਜਾ ਰਹੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਗੜ੍ਹਦੀਵਾਲਾ: ਡੈਮ ’ਚ ਨਹਾਉਣ ਗਏ 4 ਨੌਜਵਾਨਾਂ ’ਚੋਂ 1 ਡੁੱਬਿਆ, ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਅਹਲੂਵਾਲਿਆ ਨੇ ਦੱਸਿਆ ਕਿ ਉਹ ਜਲਦ ਖੁਦ ਯੂਕ੍ਰੇਨ ਦੇ ਨਾਲ ਲਗਦੇ ਬਾਰਡਰ ਪੋਲੈਂਡ ਵਿਖ਼ੇ ਜਾਣਗੇ, ਜਿੱਥੇ ਹਜ਼ਾਰਾ ਯੂਕ੍ਰੇਨ ਨਿਵਾਸੀ ਸ਼ਰਨਾਰਥੀ ਬਣ ਕੇ ਪਹੁੰਚੇ ਹੋਏ ਹਨ। ਉਥੋਂ ਦੇ ਹਾਲਾਤ ਦੇਖ ਕੇ ਉਹ ਹੋਰ ਲੋੜ ਦਾ ਸਮਾਨ ਭੇਜਣਗੇ। ਅਹਲੂਵਾਲੀਆ ਦੇ ਉਪਰਾਲੇ ਦੀ ਸ਼ਲਾਘਾ ਕਰਦਿਆ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਕਿਹਾ ਕਿ ਭਾਈ ਕਨ੍ਹਈਆ ਜੀ ਦੇ ਪੂਰਨਿਆਂ ’ਤੇ ਚਲਦਿਆਂ ਲੋਕਾਂ ਲਈ ਅਹਲੂਵਾਲੀਆ ਦੀ ਸੰਸਥਾ ਵਲੋਂ ਸਹਾਇਤਾ ਭੇਜੀ ਜਾ ਰਹੀ ਹੈ। ਇਨ੍ਹਾਂ ਨੇ ਇਸ ਉਪਰਾਲੇ ਨਾਲ ਸਿੱਖ ਕੌਮ ਦਾ ਮਾਣ ਵਧਾਇਆ ਹੈ।
ਪੜ੍ਹੋ ਇਹ ਵੀ ਖ਼ਬਰ -ਵੱਡੀ ਖ਼ਬਰ: ਸੰਯੁਕਤ ਸਮਾਜ ਮੋਰਚੇ ’ਚ ਸ਼ਾਮਲ 16 ਕਿਸਾਨ ਜਥੇਬੰਦੀਆਂ ਵਲੋਂ ਵੱਖ ਹੋਣ ਦਾ ਐਲਾਨ
ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗਿ. ਗੁਰਮਿੰਦਰ ਸਿੰਘ ਅਤੇ ਗਿ. ਸੁਲਤਾਨ ਸਿੰਘ ਨੇ ਅਹਲੂਵਾਲਿਆ ਵਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਂਘਾ ਕਰਦੇ ਹੋਏ ਕਿਹਾ ਕਿ ਇਸ ਗੁਰਸਿੱਖ ਦਾ ਧਰਮ ਜ਼ਰੂਰਤਮੰਦਾਂ ਦੀ ਅੱਗੇ ਹੋ ਕੇ ਮਦਦ ਕਰਨਾ ਹੈ। ਯੂਕ੍ਰੇਨ ਨਿਵਾਸੀਆਂ ਲਈ ਇਸ ਮੁਸ਼ਕਲ ਦੇ ਦੌਰ ਵਿੱਚ ਮੈਡੀਕਲ ਏਡ ਭੇਜਣਾ ਇਕ ਸ਼ਲਾਂਘਾ ਯੋਗ ਉਪਰਾਲਾ ਹੈ। ਇਸ ਮੌਕੇ ਬੀਬੀ ਪਰਮਜੀਤ ਕੌਰ ਪਿੰਕੀ, ਜਸਵਿੰਦਰ ਸਿੰਘ ਜੱਸੀ, ਬਰਕਤ ਸੋਸਾਇਟੀ ਤੋਂ ਰਣਦੀਪ ਸਿੰਘ ਕੋਹਲੀ ਆਦਿ ਮੌਜੂਦ ਸਨ।