ਜੇਕਰ ਕੀਤੀ ਪਾਣੀ ਦੀ ਦੁਰਵਰਤੋਂ ਤਾਂ ਹੋਵੇਗਾ ਜ਼ੁਰਮਾਨਾ

Thursday, Jun 27, 2019 - 08:17 PM (IST)

ਜੇਕਰ ਕੀਤੀ ਪਾਣੀ ਦੀ ਦੁਰਵਰਤੋਂ ਤਾਂ ਹੋਵੇਗਾ ਜ਼ੁਰਮਾਨਾ

ਗੁਰਦਾਸਪੁਰ (ਵਿਨੋਦ)-ਪੰਜਾਬ ਸਰਕਾਰ ਵੱਲੋਂ ਰਾਜ ਵਿਚ ਪਾਣੀ ਦਾ ਦੁਰਵਰਤੋਂ ਰੋਕਣ ਸਬੰਧੀ ਸਮੂਹ ਨਗਰ ਨਿਗਮਾਂ ਦੇ ਮੇਅਰ ਤੇ ਕਮਿਸ਼ਨਰਾਂ, ਨਗਰ ਕੌਂਸਲਰਾਂ ਤੇ ਪੰਚਾਇਤਾਂ ਦੇ ਕਾਰਜਕਾਰੀ ਅਧਿਕਾਰੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ਸਮੂਹ ਨਗਰ ਸੁਧਾਰ ਟਰੱਸਟਾਂ ਦੇ ਕਾਰਜਕਾਰੀ ਅਧਿਕਾਰੀ ਨੂੰ ਪੱਤਰ ਲਿਖ ਕੇ ਆਦੇਸ ਦਿੱਤਾ ਗਿਆ ਹੈ ਕਿ ਪਾਣੀ ਦਾ ਦੂਰਪ੍ਰਯੋਗ ਕਰਨ ਵਾਲੇ ਵਿਅਕਤੀਆਂ ਨੂੰ ਜ਼ੁਰਮਾਨਾ ਲਗਾਇਆ ਜਾਵੇ।

ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਵਿਚ ਦੱਸਿਆ ਗਿਆ ਹੈ ਕਿ ਇਸ ਸਮੇਂ ਦੇਸ਼ ਦੇ ਕਈ ਰਾਜਾਂ ਵਿਚ ਸੁੱਕੇ ਦੇ ਹਾਲਾਤ ਪੈਦਾ ਹੋਣ ਕਾਰਨ ਪੀਣ ਵਾਲਾ ਪਾਣੀ ਮੁਹੱਈਆ ਨਾ ਹੋਣ ਕਾਰਨ ਤ੍ਰਾਹੀ-ਤ੍ਰਾਹੀ ਮਚੀ ਹੈ ਅਤੇ ਲੋਕਾਂ ਨੂੰ ਦੂਜੇ ਰਾਜਾਂ ਦੀ ਵੱਲ ਜਾਣਾ ਪੈ ਰਿਹਾ ਹੈ। ਜਦਕਿ ਪੰਜਾਬ ਵਿਚ ਕੁਝ ਲੋਕਾਂ ਵੱਲੋਂ ਪਾਈਪਾਂ ਤੋਂ ਵਾਹਨਾਂ, ਘਰਾਂ ਦੇ ਵਿਹੜੇ ਆਦਿ ਨੂੰ ਧੋ ਕੇ ਪਾਣੀ ਦੀ ਦੁਰਵਰਤੋਂ ਕੀਤੀ ਜਾ ਰਿਹਾ ਹੈ। ਪਾਣੀ ਦੀ ਕਿੱਲਤ ਨੂੰ ਵੇਖਦੇ ਹੋਏ ਸਾਰਿਆਂ ਨੂੰ ਪੀਣ ਵਾਲੀ ਪਾਣੀ ਦਾ ਸੰਯਮ ਤੋਂ ਪ੍ਰਯੋਗ ਕਰਨਾ ਚਾਹੀਦਾ ਤਾਂ ਕਿ ਪੀਣ ਵਾਲੇ ਪਾਣੀ ਦੀ ਉਪਲਬੱਧਤਾ ਬਾਰੇ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਭਵਿੱਖ ਵਿਚ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਪਾਣੀ ਦਾ ਦੁਰਵਰਤੋਂ ਕਰਨ ਵਾਲੇ ਵਿਅਕਤੀ ਨੂੰ ਪਹਿਲੀ ਵਾਰ 1ਹਜ਼ਾਰ ਰੁਪਏ ਜ਼ੁਰਮਾਨਾ, ਦੂਜੀ ਵਾਰ 2 ਹਜ਼ਾਰ ਤੇ ਤੀਸਰੀ ਵਾਰੀ ਉਲੰਘਣਾ ਕਰਨ ਵਾਲੇ ਦਾ ਪਾਣੀ ਦਾ ਕੁਨੈਕਸਨ ਕੱਟਿਆ ਜਾਵੇ ਅਤੇ 5 ਹਜ਼ਾਰ ਰੁਪਏ ਜ਼ੁਰਮਾਨਾ ਵਸੂਲ ਕਰਕੇ ਫਿਰ ਕੁਨੈਕਸਨ ਜਾਰੀ ਕੀਤਾ ਜਾਵੇ। ਇਸ ਦੇ ਇਲਾਵਾ ਪੌਦਿਆਂ ਨੂੰ ਪਾਣੀ ਲਗਾਉਣ ਦਾ ਸਮਾਂ ਸ਼ਾਮ 5 ਵਜੇ ਦੇ ਬਾਅਦ ਹੋਵੇਗਾ। ਜਿਸ ਦੀ ਉਲੰਘਣਾ ਕਰਨ ਵਾਲਿਆਂ ਨੂੰ 2 ਹਜ਼ਾਰ ਜ਼ੁਰਮਾਨਾ ਕੀਤਾ ਜਾਵੇਗਾ।


author

Karan Kumar

Content Editor

Related News