ਅਜਨਾਲਾ ਵਾਸੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਹਮੇਸ਼ਾ ਵਚਨਬੱਧ ਰਹਾਂਗਾ : ਧਾਲੀਵਾਲ
Saturday, Apr 29, 2023 - 04:23 PM (IST)

ਚੇਤਨਪੁਰਾ (ਨਿਰਵੈਲ)- ਵਿਧਾਨ ਸਭਾ ਹਲਕਾ ਅਜਨਾਲਾ ਦੇ ਲੋਕਾਂ ਨੂੰ ਹਰ ਸੁੱਖ ਸਹੂਲਤ ਦੇਣ ਲਈ ਹਮੇਸ਼ਾ ਤਤਪਰ ਰਹਾਂਗਾ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਅਤੇ ਦਫ਼ਤਰੀ ਕੰਮ ਕਰਵਾਉਣ ਵੇਲੇ ਖੱਜਲ-ਖੁਆਰੀ ਅਤੇ ਟਾਈਮ ਦੀ ਬਰਬਾਦੀ ਤੋਂ ਬਚਿਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੈਬਨਿਟ ਮੀਟਿੰਗ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਕਸਬਾ ਰਮਦਾਸ ਨੂੰ ਬਲਾਕ ਦਾ ਦਰਜਾ ਦਿੱਤੇ ਜਾਣ ਤੇ ਸੀ. ਐੱਮ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਇਹ ਵੀ ਪੜ੍ਹੋ- ਇਟਲੀ ਤੋਂ ਆਈ ਦੁਖਦ ਖ਼ਬਰ: ਤਰਨਤਾਰਨ ਦੇ ਨੌਜਵਾਨ ਨਾਲ ਵਾਪਰਿਆ ਭਾਣਾ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਮੰਤਰੀ ਧਾਲੀਵਾਲ ਨੇ ਅੱਗੇ ਕਿਹਾ ਕੇ ਵਿਧਾਨ ਸਭਾ ਹਲਕਾ ਅਜਨਾਲਾ ’ਚ ਪਿੰਡ ਜ਼ਿਆਦਾ ਸਨ ਤੇ ਇਕ ਹੀ ਬਲਾਕ ਹੋਣ ਕਰਕੇ ਦਫ਼ਤਰੀ ਕੰਮ ਕਰਵਾਉਣ ਵੇਲੇ ਲੋਕਾਂ ਨੂੰ ਕਾਫ਼ੀ ਸਮਾਂ ਲੱਗਦਾ ਸੀ, ਜਿਸ ਕਰ ਕੇ ਹੁਣ ਨਵਾਂ ਬਲਾਕ ਰਮਦਾਸ ਬਣਾ ਕੇ 75 ਅਜਨਾਲਾ ਅਤੇ 75 ਪਿੰਡ ਰਮਦਾਸ ਬਲਾਕ ਨਾਲ ਜੋੜ ਦਿੱਤੇ ਗਏ ਹਨ, ਬਹੁਤ ਜਲਦੀ ਹੀ ਬਲਾਕ ਵਾਸਤੇ ਰਮਦਾਸ ’ਚ ਬਿਲਡਿੰਗ ਬਣਾਈ ਜਾਵੇਗੀ। ਇਹ ਬਲਾਕ ਬਣਨ ਨਾਲ ਜਿੱਥੇ ਲੋਕਾਂ ਦਾ ਟਾਈਮ ਬਚੇਗਾ ਉਥੇ ਹੀ ਇਸ ਦੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਕਾਫ਼ੀ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਕੁਝ ਪਿੰਡ ਅਜਨਾਲਾ ਹਲਕੇ ਦੇ ਬਲਾਕ ਹਰਸ਼ਾ ਛੀਨਾ ਨਾਲ ਸਨ ਉਹ ਵੀ ਬਲਾਕ ਅਜਨਾਲਾ ਨਾਲ ਜੋੜ ਦਿੱਤੇ ਗਏ ਹਨ।
ਇਹ ਵੀ ਪੜ੍ਹੋ- Ielts ਸੈਂਟਰ ’ਚ ਪੜ੍ਹਦੀ ਕੁੜੀ ਨੂੰ ਬੁਲਾਉਣ ਤੋਂ ਰੋਕਣ ਸਬੰਧੀ ਛਿੱੜਿਆ ਵੱਡਾ ਵਿਵਾਦ, ਚੱਲੀਆਂ ਅੰਨ੍ਹੇਵਾਹ ਗੋਲ਼ੀਆਂ
ਧਾਲੀਵਾਲ ਨੇ ਅੱਗੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਲੀਡਰਸ਼ਿਪ ਦੀ ਹਲਕੇ ਲੋਕਾਂ ਪ੍ਰਤੀ ਵਧੀਆਂ ਸੋਚ ਨਾ ਹੋਣ ਕਰਕੇ ਅਜਨਾਲਾ ਵਾਸੀਂ ਕਾਫ਼ੀ ਸਮੇਂ ਤੋਂ ਪੱਛੜੇ ਹਨ ਤੇ ਹੁਣ ਬਹੁਤ ਜਲਦੀ ਇਨ੍ਹਾਂ ਨੂੰ ਹਰ ਸਹੂਲਤ ਦੇ ਕੇ ਨਿਵਾਜਿਆ ਜਾਵੇਗਾ ਅਤੇ ਅਤੇ ਵੱਖ-ਵੱਖ ਪ੍ਰੋਜੈਕਟਾਂ ਤਹਿਤ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਮੈਂ ਹਮੇਸ਼ਾ ਵਚਨਬੱਧ ਰਹਾਂਗਾ।
ਇਹ ਵੀ ਪੜ੍ਹੋ- ਚਾਵਾਂ ਨਾਲ ਅਮਰੀਕਾ ਤੋਰਿਆ ਸੀ ਗੱਭਰੂ ਪੁੱਤ, ਪਹੁੰਚਦਿਆਂ ਹੀ ਵਾਪਰ ਗਿਆ ਭਾਣਾ, ਘਰ 'ਚ ਵਿਛੇ ਸੱਥਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।