ਘਰ ''ਚ ਪਾਈਪ ਦਾ ਕੰਮ ਕਰਨ ਆਏ ਨੌਜਵਾਨ ਨੇ ਪਤੀ-ਪਤਨੀ ਨੂੰ ਸੁੰਘਾ ਦੀ ਸਪ੍ਰੇਅ, ਫਿਰ ਕਰ ਗਿਆ ਵੱਡਾ ਕਾਰਾ

Saturday, Oct 18, 2025 - 12:37 PM (IST)

ਘਰ ''ਚ ਪਾਈਪ ਦਾ ਕੰਮ ਕਰਨ ਆਏ ਨੌਜਵਾਨ ਨੇ ਪਤੀ-ਪਤਨੀ ਨੂੰ ਸੁੰਘਾ ਦੀ ਸਪ੍ਰੇਅ, ਫਿਰ ਕਰ ਗਿਆ ਵੱਡਾ ਕਾਰਾ

ਗੁਰਦਾਸਪੁਰ (ਹਰਮਨ)- 4 ਦਿਨ ਪਹਿਲਾਂ ਗੈਸ ਪਾਈਪ ਲਾਈਨ ਪਾਉਣ ਦਾ ਬਹਾਨਾ ਬਣਾ ਕੇ ਇੱਕ ਬਜ਼ੁਰਗ ਜੋੜੇ ਦੇ ਘਰ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਬੇਹੋਸ਼ ਕਰਨ ਅਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦੇ ਦੋਸ਼ਾਂ ਹੇਠ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਤੇ ਬਾਹਰੀ ਰਸਤਿਆਂ ’ਤੇ ਸਖ਼ਤ ਨਾਕਾਬੰਦੀ, 350 ਵਾਧੂ ਪੁਲਸ ਫੋਰਸ ਤਾਇਨਾਤ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਹਰਬੰਸ ਸਿੰਘ ਪੁੱਤਰ ਲੇਟ ਅਮਰ ਸਿੰਘ ਵਾਸੀ ਮਕਾਨ ਨੰਬਰ 329, ਸਕੀਮ ਨੰਬਰ 7, ਇੰਪਰੂਵਮੈਂਟ ਟਰੱਸਟ ਕਲੋਨੀ, ਤਿੱਬੜੀ ਰੋਡ, ਗੁਰਦਾਸਪੁਰ ਨੇ ਦੱਸਿਆ ਕਿ 13.10.2025 ਨੂੰ ਸਵੇਰੇ 11:30 ਵਜੇ ਇੱਕ ਮੋਨਾ ਨੌਜਵਾਨ ਕਾਲੇ ਰੰਗ ਦੀ ਸਕੂਟਰੀ ਜਿਸ ਦਾ ਨੰਬਰ ਪੀ ਬੀ 06-ਏਸੀ-6425 ਹੈ, 'ਤੇ ਆਇਆ ਅਤੇ ਗੈਸ ਪਾਈਪ ਲਾਈਨ ਪਾਉਣ ਦਾ ਐਸਟੀਮੇਟ ਲਗਾਉਣ ਦੀ ਗੱਲ ਕਹਿ ਕੇ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਗਿਆ।

ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਘਰ ਅੰਦਰ ਆਉਂਦਿਆਂ ਹੀ ਉਸ ਨੌਜਵਾਨ ਨੇ ਮੁਦੱਈ ਅਤੇ ਉਸਦੀ ਪਤਨੀ ਨੂੰ ਕੋਈ ਸਪਰੇਅ ਵਗੈਰਾ ਸੁੰਘਾ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਚੋਰ ਨੇ ਘਰ ਵਿੱਚ ਰੱਖੀ ਲੋਹੇ ਦੀ ਅਲਮਾਰੀ ਵਿੱਚੋਂ ਇੱਕ ਜੋੜਾ ਸੋਨੇ ਦੀਆਂ ਵਾਲੀਆਂ (ਵਜ਼ਨ ਕਰੀਬ 6 ਗ੍ਰਾਮ), ਇੱਕ ਮੁੰਦਰੀ ਜੈਂਟਸ (ਵਜ਼ਨ ਕਰੀਬ 6.5 ਗ੍ਰਾਮ), ਇੱਕ ਸੋਨੇ ਦਾ ਕੜਾ (ਵਜ਼ਨ ਕਰੀਬ 2 ਤੋਲੇ), ਭਾਰਤੀ ਕਰੰਸੀ ਨਕਦੀ 70,000/- ਰੁਪਏ ਅਤੇ 500/- ਆਸਟ੍ਰੇਲੀਅਨ ਡਾਲਰ ਚੋਰੀ ਕਰ ਲਏ ਅਤੇ ਮੌਕੇ ਤੋਂ ਭੱਜ ਗਿਆ। ਪੁਲਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ 'ਤੇ ਨਾ-ਮਲੂਮ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ੀ ਨਾਲ ਫੈਲ ਰਹੀ ਭਿਆਨਕ ਬੀਮਾਰੀ, ਵਿਦੇਸ਼ ਤੋਂ ਆਏ ਨੌਜਵਾਨ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News