ਪਤੀ-ਪਤਨੀ ਨਾਲ ਬੈਂਕ ’ਚ ਵਾਪਰੀ ਲੁੱਟ ਦੀ ਘਟਨਾ, ਲੁਟੇਰਾ ਝੋਲੇ ’ਤੇ ਬਲ੍ਹੇਟ ਮਾਰ 31 ਹਜ਼ਾਰ ਰੁਪਏ ਲੈ ਹੋਇਆ ਫ਼ਰਾਰ

Tuesday, Aug 23, 2022 - 04:29 PM (IST)

ਪਤੀ-ਪਤਨੀ ਨਾਲ ਬੈਂਕ ’ਚ ਵਾਪਰੀ ਲੁੱਟ ਦੀ ਘਟਨਾ, ਲੁਟੇਰਾ ਝੋਲੇ ’ਤੇ ਬਲ੍ਹੇਟ ਮਾਰ 31 ਹਜ਼ਾਰ ਰੁਪਏ ਲੈ ਹੋਇਆ ਫ਼ਰਾਰ

ਬਟਾਲਾ (ਸਾਹਿਲ) : ਪੁਲਸ ਥਾਣਾ ਕਾਦੀਆਂ ਅਧੀਨ ਆਉਂਦੇ ਵੱਖ ਵੱਖ ਇਲਾਕਿਆਂ ਰੋਜ਼ਾਨਾ ਹੀ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ, ਜਦੋਂ ਬੀਤੇ ਕੱਲ ਇਕ ਲੁਟੇਰੇ ਵਲੋਂ ਬੈਂਕ ਅੰਦਰੋਂ ਪਤੀ-ਪਤਨੀ ਦੇ ਝੋਲੇ ’ਤੇ ਬਲ੍ਹੇਟ ਮਾਰ ਕੇ 31 ਹਜ਼ਾਰ ਰੁਪਏ ਲੁੱਟ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਪੁਲਸ ਥਾਣਾ ਕਾਦੀਆਂ ਵਿਖੇ ਦਰਜ ਕਰਵਾਏ ਰਿਪੋਰਟ ਵਿਚ ਪੀਡ਼ਤ ਸਰੂਪ ਸਿੰਘ ਵਾਸੀ ਪਿੰਡ ਕੂੰਟਾਂ ਨੇ ਲਿਖਵਾਇਆ ਹੈ ਕਿ ਬੀਤੇ ਦਿਨ ਉਹ ਆਪਣੀ ਪਤਨੀ ਨਾਲ ਕਾਦੀਆਂ ਵਿਖੇ ਪੁਰਾਣੀ ਸਬਜ਼ੀ ਮੰਡੀ ਕੋਲ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿਚ ਪੈਸੇ ਕਢਵਾਉਣ ਲਈ ਆਇਆ ਸੀ।

ਬੈਂਕ ਦੇ ਕੈਸ਼ ਕਾਉਂਟਰ ਤੋਂ 31 ਹਜ਼ਾਰ ਰੁਪਏ ਨਕਦੀ ਲੈ ਕੇ ਬੈਂਕ ਅੰਦਰ ਹੀ ਮੌਜੂਦ ਸੀ ਕਿ ਇੰਨੇ ਨੂੰ ਇਕ ਲੁਟੇਰੇ ਨੇ ਉਨ੍ਹਾਂ ਦੇ ਹੱਥ ਵਿੱਚ ਫੜੇ ਝੋਲੇ ਨੂੰ ਬਲੇਡ ਮਾਰ ਦਿੱਤਾ ਅਤੇ ਝੋਲੇ ਵਿਚ ਪਈ ਕਰੀਬ 31 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਿਆ। ਉਸ ਦੱਸਿਆ ਕਿ ਇਸ ਤੋਂ ਬਾਅਦ ਅਸੀਂ ਤੁਰੰਤ ਥਾਣਾ ਕਾਦੀਆਂ ਦੀ ਪੁਲਸ ਨੂੰ ਸੂਚਿਤ ਕੀਤਾ। ਉਕਤ ਪਤਨੀ ਪਤਨੀ ਨੇ ਇਹ ਵੀ ਦੱਸਿਆ ਕਿ ਉਹ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੇ ਇਹ ਹਜ਼ਾਰਾਂ ਰੁਪਏ ਪੁਲਸ ਪ੍ਰਸ਼ਾਸਨ ਜਲਦ ਵਾਪਸ ਦਿਵਾਵੇ ਅਤੇ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਖ਼ਤ ਕਾਰਵਾਈ ਕਰੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰ ਸਕੇ।

ਕੀ ਕਹਿਣਾ ਹੈ ਐੱਸ.ਐੱਚ.ਓ ਕਾਦੀਆਂ ਦਾ?:
ਉਕਤ ਹੋਈ ਲੁੱਟ ਨੂੰ ਲੈ ਕੇ ਜਦੋਂ ਐੱਸ.ਐੱਚ.ਓ ਕਾਦੀਆਂ ਇੰਸਪੈਕਟਰ ਸੁਖਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੈਂਕ ਦੇ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਬਾਹਰ ਤੱਕ ਪੁਲਸ ਵਲੋਂ ਚੈੱਕ ਕੀਤੀ ਗਈ ਹੈ। ਫੁਟੇਜ ਕਿਸੇ ਵੀ ਤਰ੍ਹਾਂ ਦੀ ਲੁੱਟ ਹੁੰਦੀ ਨਜ਼ਰ ਨਹੀਂ ਆਈ, ਲੇਕਿਨ ਫਿਰ ਵੀ ਪੁਲਸ ਮਾਮਲੇ ਦੀ ਜਾਂਚ ਪੜਤਾਲ ਵਿਚ ਜੁਟੀ ਹੋਈ ਹੈ। ਉਕਤ ਪਤੀ ਪਤਨੀ ਨੂੰ ਉਨ੍ਹਾਂ ਥਾਣੇ ਵਿਚ ਬੁਲਾਇਆ ਹੈ ਤਾਂ ਜੋ ਉਕਤ ਮਾਮਲੇ ਦੇ ਸਹੀ ਤੱਥਾਂ ਨੂੰ ਜਨਤਾ ਦੇ ਸਾਹਮਣੇ ਉਜਾਗਰ ਕੀਤਾ ਜਾ ਸਕੇ।

ਕੀ ਕਹਿਣਾ ਹੈ ਬੈਂਕ ਮੈਨੇਜਰ ਦਾ?:
ਉਕਤ ਹੋਈ ਲੁੱਟ ਦੇ ਸਬੰਧ ’ਚ ਜਦੋਂ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਕਾਦੀਆਂ ਦੇ ਮੈਨੇਜਰ ਬਲਵਿੰਦਰ ਸ਼ਰਮਾ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਮੈਨੇਜਰ ਸ਼ਰਮਾ ਨੇ ਦੱਸਿਆ ਕਿ ਬੈਂਕ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਲੁੱਟ ਆਦਿ ਨਹੀਂ ਹੋਈ ਹੈ। ਪੁਲਸ ਵਲੋਂ ਖੰਗਾਲੇ ਗਏ ਬੈਂਕ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ’ਚ ਕੋਈ ਅਜਿਹੀ ਵਾਰਦਾਤ ਸਾਹਮਣੇ ਨਹੀਂ ਆਈ ਹੈ।
 


author

rajwinder kaur

Content Editor

Related News