ਦਾਜ ’ਚ ਵੱਡੀ ਗੱਡੀ ਦੀ ਮੰਗ ਕਰਨ ਵਾਲੇ ਫੌਜੀ ਪਤੀ, ਸੱਸ ਅਤੇ ਸਹੁਰੇ ਨੂੰ ਪੁਲਸ ਨੇ ਕੀਤਾ ਨਾਮਜ਼ਦ

Saturday, Jan 27, 2024 - 10:54 AM (IST)

ਦਾਜ ’ਚ ਵੱਡੀ ਗੱਡੀ ਦੀ ਮੰਗ ਕਰਨ ਵਾਲੇ ਫੌਜੀ ਪਤੀ, ਸੱਸ ਅਤੇ ਸਹੁਰੇ ਨੂੰ ਪੁਲਸ ਨੇ ਕੀਤਾ ਨਾਮਜ਼ਦ

ਤਰਨਤਾਰਨ (ਰਮਨ)- ਵਿਆਹੁਤਾ ਪਾਸੋਂ ਦਾਜ ਵਿਚ ਵੱਡੀ ਗੱਡੀ ਦੀ ਮੰਗ ਕਰਨ ਵਾਲੇ ਅਤੇ ਮਾਰਕੁੱਟ ਕਰਦੇ ਹੋਏ ਘਰੋਂ ਬਾਹਰ ਕੱਢਣ ਵਾਲੇ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਗ੍ਰਿਫ਼ਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦਵਿੰਦਰ ਕੌਰ ਪੁੱਤਰੀ ਜਸਬੀਰ ਸਿੰਘ ਵਾਸੀ ਪਿੰਡ ਦੁਬਲੀ ਨੇ ਦੱਸਿਆ ਕਿ ਉਸ ਦਾ ਵਿਆਹ 6 ਦਸੰਬਰ 2022 ਨੂੰ ਸਿੱਖ ਰੀਤ ਰਿਵਾਜਾਂ ਅਨੁਸਾਰ ਸੁਖਰਾਜ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਪਿੰਡ ਘੜਕਾ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸੱਸ ਅਤੇ ਸਹੁਰੇ ਵਲੋਂ ਉਸ ਨੂੰ ਤਾਹਨੇ ਮੇਹਣੇ ਮਾਰਨੇ ਸ਼ੁਰੂ ਕਰ ਦਿੱਤੇ ਗਏ ਕਿ ਉਨ੍ਹਾਂ ਦਾ ਪੁੱਤ ਫੌਜ ਵਿਚ ਨੌਕਰੀ ਕਰਦਾ ਹੈ ਅਤੇ ਉਸ ਨੂੰ ਵੱਡੇ ਰਿਸ਼ਤੇ ਆਉਂਦੇ ਸਨ, ਜੋ ਦਾਜ ’ਚ ਵੱਡੀ ਗੱਡੀ ਦੇਣ ਦੀ ਵੀ ਗੱਲ ਕਰਦੇ ਸਨ ਪਰ ਉਹ ਇਸ ਕੁੜੀ ਨਾਲ ਵਿਆਹ ਕਰਵਾ ਕੇ ਫਸ ਗਏ ਹਨ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਦੁਰਗਿਆਣਾ ਮੰਦਰ ਨੂੰ ਫਿਰ ਤੋਂ ਬੰਬ ਨਾਲ ਉਡਾਉਣ ਦੀ ਆਈ ਧਮਕੀ

ਇਸ ਦੌਰਾਨ ਦਵਿੰਦਰ ਕੌਰ ਨੇ ਬਿਆਨਾਂ ’ਚ ਦੱਸਿਆ ਕਿ 19 ਜੁਲਾਈ 2023 ਨੂੰ ਪਤੀ ਸੁਖਰਾਜ ਸਿੰਘ, ਸੱਸ ਗੁਰਮੀਤ ਕੌਰ ਅਤੇ ਸਹੁਰਾ ਵੱਸਣ ਸਿੰਘ ਵਲੋਂ ਉਸ ਦੀ ਮਾਰਕੁੱਟ ਕੀਤੀ ਗਈ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਕਿ ਉਹ ਦਾਜ ’ਚ ਵੱਡੀ ਗੱਡੀ ਲੈ ਕੇ ਆਵੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਚੋਹਲਾ ਸਾਹਿਬ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਮੁੱਖ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਕੁੜੀ ਦਵਿੰਦਰ ਕੌਰ ਦੇ ਬਿਆਨਾਂ ਹੇਠ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਗ੍ਰਿਫ਼ਤਾਰੀ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਢ ਤੇ ਸੰਘਣੀ ਧੁੰਦ ਨੇ ਲੋਕਾਂ ਦੀ ਕਰਾਈ ਤੌਬਾ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News