ਘਰ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਹੋਇਆ ਸੁਆਹ, ਪਰਿਵਾਰ ਨੇ ਸਰਕਾਰ ਕੋਲੋਂ ਲਾਈ ਮਦਦ ਦੀ ਗੁਹਾਰ
Sunday, Apr 16, 2023 - 05:45 PM (IST)

ਤਰਨਤਾਰਨ (ਵਿਜੇ)- ਤਰਨਤਾਰਨ ਦੇ ਇਕ ਘਰ 'ਚ ਤੜਕਸਾਰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਘਰ 'ਚ ਕਾਫ਼ੀ ਭਿਆਨਕ ਅੱਗ ਲੱਗੀ, ਜਿਸ ਨਾਲ ਘਰ 'ਚ ਖੜੀ ਕਾਰ ਸਮੇਤ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਕੀਤੇ ਵੱਡੇ ਖ਼ੁਲਾਸੇ
ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਉਹ ਘਰ 'ਚ ਨਹੀਂ ਸਨ ਅਤੇ ਜਦੋਂ ਤੜਕਸਾਰ ਕਾਰ ਕੱਢਣ ਲਈ ਆਏ ਤਾਂ ਘਰ 'ਚ ਕਾਰ ਨੂੰ ਅੱਗ ਲੱਗੀ ਹੋਈ ਸੀ ਅਤੇ ਘਰ ਦਾ ਹੋਰ ਕੀਮਤੀ ਸਾਮਾਨ ਵੀ ਸੜ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੇ ਗੁਆਂਢੀਆਂ ਦੀ ਮਦਦ ਨਾਲ ਪਾਣੀ ਪਾ ਕੇ ਅੱਗ ਬੁਝਾਈ ਪਰ ਉਦੋਂ ਤੱਕ ਘਰ ਦਾ ਸਾਮਾਨ ਅਤੇ ਕਾਰ ਸੜ ਕੇ ਸੁਆਹ ਹੋ ਗਈ ਸੀ। ਬਜ਼ੁਰਗ ਮਾਤਾ ਅਤੇ ਉਸਦੇ ਮੁੰਡੇ ਨੇ ਸਰਕਾਰ ਕੋਲੋਂ ਮਦਦ ਦੀ ਗੁਆਹ ਲਗਾਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਪਾਰਾ 40 ਡਿਗਰੀ ਤੋਂ ਪਾਰ, ਮੌਸਮ ਵਿਭਾਗ ਵੱਲੋਂ ਇਨ੍ਹਾਂ ਸ਼ਹਿਰਾਂ ਨੂੰ ‘ਹੀਟ ਵੇਵ’ ਰੈੱਡ ਅਲਰਟ ਜਾਰੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।