ਘਰ ''ਚ ਜਬਰੀ ਦਾਖਲ ਹੋ ਕੇ ਕੀਤੀ ਮਾਂ-ਪੁੱਤਰ ਦੀ ਕੁੱਟਮਾਰ

Tuesday, May 08, 2018 - 10:27 AM (IST)

ਘਰ ''ਚ ਜਬਰੀ ਦਾਖਲ ਹੋ ਕੇ ਕੀਤੀ ਮਾਂ-ਪੁੱਤਰ ਦੀ ਕੁੱਟਮਾਰ

ਬਟਾਲਾ (ਜ. ਬ.) : ਬੀਤੀ ਰਾਤ ਨਜ਼ਦੀਕੀ ਕਸਬਾ ਕਿਲਾ ਲਾਲ ਸਿੰਘ ਵਿਖੇ ਕੁਝ ਵਿਅਕਤੀਆਂ ਵੱਲੋਂ ਘਰ ਵਿਚ ਦਾਖਲ ਹੋ ਕੇ ਮਾਂ-ਪੁੱਤਰ ਦੀ ਕੁੱਟ-ਮਾਰ ਕਰਨ ਤੋਂ ਬਾਅਦ ਸੋਨਾ ਤੇ ਨਕਦੀ ਲੈ ਕੇ ਰਫੂਚੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਪਰਮਜੀਤ ਕੌਰ ਪਤਨੀ ਹਰਭਾਲ ਸਿੰਘ ਵਾਸੀ ਕਸਬਾ ਕਿਲਾ ਲਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਉਨ੍ਹਾਂ ਦਾ ਦਰਵਾਜ਼ਾ ਖੜਕਿਆ, ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਅਚਾਨਕ ਕੁਝ ਵਿਅਕਤੀ ਉਸਦੇ ਘਰ ਵਿਚ ਜਬਰੀ ਦਾਖਲ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਜਿਥੇ ਮੇਰੀ ਅਤੇ ਮੇਰੇ ਲੜਕੇ ਰਮਨਦੀਪ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ, ਉਥੇ ਉਸਦੇ ਘਰ ਦਾ ਸਾਮਾਨ ਵੀ ਫਰੋਲਣ ਲੱਗ ਪਏ ਅਤੇ ਟਰੰਕ ਵਿਚੋਂ 2 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਉਸਨੇ ਦੱਸਿਆ ਕਿ ਘਰ ਵਿਚ ਦਾਖਲ ਹੋਏ 2 ਨੌਜਵਾਨਾਂ ਨੂੰ ਪਛਾਣ ਲਿਆ ਸੀ ਜੋ ਕਿ ਉਸਦੇ ਹੀ ਪਿੰਡ ਦੇ ਸਨ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ।


Related News