ਕੁੰਡੀਆਂ ਲਗਾ ਬਿਜਲੀ ਚੋਰੀ ਕਰਨ ਵਾਲੇ ਲੋਕਾਂ ਨੂੰ ਬਿਜਲੀ ਵਿਭਾਗ ਲੱਗਾ ਰਿਹੈ ਲੱਖ ਰੁਪਏ ਦਾ ਜੁਰਮਾਨਾ

05/17/2022 3:09:54 PM

ਅੰਮ੍ਰਿਤਸਰ - ਪੰਜਾਬ 'ਚ ਲੋਕਾਂ ਵਲੋਂ ਬਿਜਲੀ ਦੀ ਚੋਰੀ ਲਈ ਲਾਇਆਂ ਜਾ ਰਹੀਆਂ ਕੁੰਡੀਆਂ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਸਖ਼ਤੀ ਕੀਤੀ ਜਾ ਰਹੀ ਹੈ।  ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਬਿਜਲੀ ਦੀ ਚੋਰੀ ਕਰਨ ਵਾਲੇ ਲੋਕਾਂ ਖ਼ਿਲਾਫ਼ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਬੇ ਭਰ ਦੇ ਵੱਖ-ਵੱਖ ਸ਼ਹਿਰ ਵਿਚ ਬਿਜਲੀ ਵਿਭਾਗ ਕਾਰਵਾਈ ਕਰਦਿਆਂ ਹੋਇਆ ਭਾਰੀ ਜੁਰਮਾਨਾ ਲੱਗਾ ਰਿਹਾ ਹੈ। ਬਿਜਲੀ ਮੁਹਿੰਮ ਨੂੰ ਲੈ ਕੇ ਅੰਮ੍ਰਿਤਸਰ ਦੇ ਹਕੀਮਾਂ ਗੇਟ ਸਬ ਡਿਵੀਜ਼ਨ ਵਿਖੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਛਾਪੇਮਾਰੀ ਕੀਤੀ ਗਈ।

ਪੜ੍ਹੋ ਇਹ ਵੀ ਖ਼ਬਰ: ਦੀਨਾਨਗਰ ’ਚ 21 ਸਾਲਾ ਗੱਭਰੂ ਦੀ ਸ਼ੱਕੀ ਹਾਲਤ ’ਚ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਇਟਲੀ

 ਇਸ ਦੌਰਾਨ ਫਤਿਹ ਸਿੰਘ ਕਾਲੋਨੀ, ਝਬਾਲ ਰੋਡ ਅਤੇ ਭਰਦਕਾਲੀ ਦੇ ਹੇਠਲੇ ਇਲਾਕਿਆਂ ’ਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਬਿਜਲੀ ਚੋਰੀ ਕਰਨ ਵਾਲੇ 8 ਮਾਮਲੇ ਦਰਜ ਕੀਤੇ, ਜਿਨ੍ਹਾਂ ਨੂੰ 6 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਦੱਸ ਦੇਈਏ ਕਿ ਬਿਜਲੀ ਵਿਭਾਗ ਦੀ ਟੀਮ ਨੇ ਜਦੋਂ ਝਬਾਲ ਰੋਡ ’ਤੇ ਜਾ ਕੇ ਛਾਪੇਮਾਰੀ ਕੀਤੀ ਤਾਂ ਉਹ ਹੈਰਾਨ ਹੋ ਗਏ। ਉਕਤ ਸਥਾਨ ’ਤੇ 13 ਈ-ਰਿਕਸ਼ੇ ਖੜ੍ਹੇ ਸਨ, ਜਿਨ੍ਹਾਂ ’ਚੋਂ 10 ਈ-ਰਿਕਸ਼ੇ ਸ਼ਰੇਆਮ ਬਿਜਲੀ ਦੀ ਕੁੰਡੀ ਲੱਗਾ ਕੇ ਚਾਰਜ ਕੀਤੇ ਜਾ ਰਹੇ ਸਨ। ਇਸ ਦੌਰਾਨ 3 ਈ-ਰਿਕਸ਼ੇ ਨੂੰ ਬਿਜਲੀ ਦੇ ਮੀਟਰ ਰਾਹੀਂ ਚਾਰਜ ਕੀਤਾ ਜਾ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਅੰਮ੍ਰਿਤਸਰ ਜ਼ਿਲ੍ਹੇ ’ਚ ਨਸ਼ੇ ਦੀ ਓਵਰਡੋਜ਼ ਨੇ 2 ਮਾਵਾਂ ਦੀਆਂ ਕੁੱਖਾਂ ਕੀਤੀਆਂ ਸੁੰਨੀਆਂ

 ਪਾਵਰਕਾਮ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪਹਿਲਾਂ ਐੱਲ.ਸੀ.ਆਰ ਕੱਟ ਦਿੱਤੀ ਅਤੇ ਫਿਰ ਉਕਤ ਵਿਅਕਤੀਆਂ ਨੂੰ 4 ਲੱਖ ਰੁਪਏ ਦਾ ਜੁਰਮਾਨਾ ਲੱਗਾ ਦਿੱਤਾ। ਦੱਸ ਦੇਈਏ ਕਿ ਬਿਜਲੀ ਚੋਰੀ ਕਰਨ ਵਾਲੇ ਲੋਕਾਂ ਖ਼ਿਲਾਫ਼ ਥਾਣਾ ਐਂਟੀ ਪਾਵਰ ਵਿਖੇ ਮਾਮਲਾ ਦਰਜ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਬਿਜਲੀ ਵਿਭਾਗ ਵਲੋਂ ਕੀਤੀ ਚੈਕਿੰਗ ਦੌਰਾਨ ਆਮ ਘਰਾਂ ਤੋਂ ਇਲਾਵਾ ਕਈ ਡੇਰਿਆਂ ਵਿਚ ਵੀ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਸੀ ਅਤੇ ਸਿਧੀਆਂ ਟਰਾਂਸਫਾਰਮ ਤੋਂ ਕੁੰਡੀਆਂ ਲਗਾਈਆਂ ਗਈਆਂ ਸਨ। 

ਪੜ੍ਹੋ ਇਹ ਵੀ ਖ਼ਬਰ: ਦੋਸਤ ਦੇ ਘਰ ਗਏ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਘਰ ’ਚ ਪਿਆ ਚੀਕ-ਚਿਹਾੜਾ

 

 

 


rajwinder kaur

Content Editor

Related News