ਜ਼ਮੀਨ ਵਿਵਾਦ : ਹਾਈਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦੇ ਮਾਮਲੇ ’ਚ ਸਿੱਟ ਬਣਾ ਕੇ ਜਾਂਚ ਦੇ ਆਦੇਸ਼
Thursday, Mar 26, 2026 - 07:49 PM (IST)
ਅੰਮ੍ਰਿਤਸਰ (ਛੀਨਾ) : 9 ਜੁਲਾਈ 2022 ਨੂੰ ਅੰਮ੍ਰਿਤਸਰ ’ਚ ਵਾਪਰੀ ਇਕ ਘਟਨਾ ਦੇ ਮਾਮਲੇ ’ਚ ਮਾਣਯੋਗ ਹਾਈਕੋਰਟ ਵੱਲੋਂ ਡੀ.ਜੀ.ਪੀ. ਪੰਜਾਬ ਨੂੰ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਨ ਵਾਸਤੇ ਇਕ ਸਿੱਟ ਬਣਾਉਣ ਦਾ ਆਦੇਸ਼ ਦਿਤਾ ਗਿਆ ਹੈ ਜਿਸ ਵਿਚ ਅੰਮ੍ਰਿਤਸਰ ਤੋਂ ਬਾਹਰ ਦੇ ਪੁਲਸ ਅਧਿਕਾਰੀ ਸ਼ਾਮਲ ਕੀਤੇ ਜਾਣਗੇਂ।
ਇਸ ਸਬੰਧ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਸਾ ਯੂ.ਕੇ.ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ. ਨੇ ਦੋਸ਼ ਲਗਾਉਦਿਆਂ ਕਿਹਾ ਕਿ 9 ਜੁਲਾਈ 2022 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਨਿਊ ਅੰਤਰਯਾਮੀ ਕਲੋਨੀ ਸਥਿਤ ਇਕ ਜਗਾ ’ਤੇ ਅਦਾਲਤ ਦਾ ਸਟੇਅ ਹੋਣ ਦੇ ਬਾਵਜੂਦ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੌਰਾਨ ਜਗਾ ਦੀਆ ਕੰਧਾਂ ਢਾਹੁਣ ਸਮੇਤ ਸਾਡੇ ਨਾਲ ਦੁਰਵਿਹਾਰ ਵੀ ਕੀਤਾ ਗਿਆ। ਚੇਅਰਮੈਨ ਯੂ.ਕੇ.ਨੇ ਕਿਹਾ ਕਿ ਇਸ ਮਾਮਲੇ ’ਚ ਤੁਰੰਤ ਪੁਲਸ ਥਾਣਾ ਬੀ.ਡਵੀਜਨ ’ਚ ਸ਼ਿਕਾਇਤ ਦਿਤੀ ਗਈ ਪਰ ਉਸ ਦੇ ਬਾਵਜੂਦ ਵੀ ਪੁਲਸ ਨੇ ਕਰੀਬ 2 ਮਹੀਨੇ ਬਾਅਦ ਪਰਚਾ ਦਰਜ ਕੀਤਾ ਅਤੇ ਉਸ ਵਿਚ ਵੀ ਸਾਡੀ ਸ਼ਿਕਾਇਤ ਦੇ ਮੁਤਾਬਕ ਵਿਅਕਤੀਆਂ ਦੇ ਨਾਮ ਸ਼ਾਮਲ ਨਹੀ ਕੀਤੇ ਗਏ।
ਚੇਅਰਮੈਨ ਯੂ.ਕੇ. ਨੇ ਕਿਹਾ ਕਿ ਇਹ ਘਟਨਾ ਵਾਪਰੀ ਨੂੰ 3 ਸਾਲ ਤੋਂ ਵਧੇਰੇ ਸਮਾਂ ਬੀਤ ਚੁੱਕਾ ਹੈ ਪਰ ਪੁਲਸ ਨੇ ਅਜੇ ਤੱਕ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਨਹੀ ਕੀਤਾ ਜਿਸ ਕਾਰਨ ਅਖੀਰ ਸਾਨੂੰ ਮਾਣਯੋਗ ਹਾਈਕੋਰਟ ਦਾ ਦਰਵਾਜਾ ਖੜਕਾਉਣਾ ਪਿਆ ਹੈ। ਉਨਾ ਕਿਹਾ ਕਿ ਮਾਣਯੋਗ ਹਾਈਕੋਰਟ ਨੇ ਸਾਡੇ ਵਕੀਲ ਦੀਆ ਦਲੀਲਾਂ ਨਾਲ ਸਹਿਮਤ ਹੁੰਦਿਆਂ ਡੀ.ਜੀ.ਪੀ. ਪੰਜਾਬ ਨੂੰ ਉਕਤ ਘਟਨਾ ਦੀ 30 ਦਿਨਾ ’ਚ ਜਾਂਚ ਕਰਨ ਲਈ ਸਿੱਟ ਬਣਾਉਣ ਦੇ ਆਦੇਸ਼ ਦਿਤੇ ਹਨ ਜਿਹੜੀ ਜਾਂਚ ਮੁਕੰਮਲ ਹੋਣ ਤੋਂ 15 ਦਿਨਾ ’ਚ ਚਲਾਨ ਪੇਸ਼ ਕਰੇਗੀ ਅਤੇ ਇਸ ਸਿੱਟ ’ਚ ਸ਼ਾਮਲ ਕੀਤੇ ਜਾਣ ਵਾਲੇ ਜਾਂਚ ਅਧਿਕਾਰੀ ਅੰਮ੍ਰਿਤਸਰ ਤੋਂ ਬਾਹਰ ਦੇ ਹੋਣਗੇਂ ਤਾਂ ਜੋ ਜਾਂਚ ਪ੍ਰਭਾਵਤ ਨਾ ਹੋਵੇ।
ਇਸ ਸਬੰਧ ’ਚ ਗੁ.ਸਤਲਾਣੀ ਸਾਹਿਬ ਦੇ ਮੈਨੇਜਰ ਹਰਵਿੰਦਰ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨਾ ਕਿਹਾ ਕਿ ਹਰਪਾਲ ਸਿੰਘ ਯੂ.ਕੇ.ਜਾਣਬੁੱਝ ਕੇ ਸ਼੍ਰੋਮਣੀ ਕਮੇਟੀ ਨੂੰ ਕੇਸ ’ਚ ਉਲਝਾਉਣਾ ਚਾਹੁੰਦੇ ਹਨ, ਇਸ ਮਾਮਲੇ ’ਚ ਬਣਾਈ ਜਾਣ ਵਾਲੀ ਸਿੱਟ ਦੇ ਅਧਿਕਾਰੀ ਜਦੋਂ ਸਾਡੇ ਤੱਕ ਪਹੁੰਚ ਕਰਨਗੇਂ ਤਾਂ ਉਨਾ ਨੂੰ ਸਾਰੀ ਸਹੀ ਜਾਣਕਾਰੀ ਦੇ ਦਿਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
