BPO ਰਾਜਾਤਾਲ ’ਚ 3 ਕਰੋੜ ਦੀ ਹੈਰੋਇਨ ਅਤੇ ਡਰੋਨ ਜ਼ਬਤ

Saturday, Sep 30, 2023 - 04:32 PM (IST)

BPO ਰਾਜਾਤਾਲ ’ਚ 3 ਕਰੋੜ ਦੀ ਹੈਰੋਇਨ ਅਤੇ ਡਰੋਨ ਜ਼ਬਤ

ਅੰਮ੍ਰਿਤਸਰ (ਨੀਰਜ) : BPO ਰਾਜਾਤਾਲ ਦੇ ਇਲਾਕੇ ਵਿਚ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ 3 ਕਰੋੜ ਰੁਪਏ ਦੀ ਹੈਰੋਇਨ ਅਤੇ ਇਕ ਮਿੰਨੀ ਡਰੋਨ ਬਰਾਮਦ ਕੀਤਾ ਹੈ। ਪੁਲਸ ਨੂੰ ਮਿਲੀ ਇਨਪੁੱਟ ਮੁਤਾਬਕ ਬੀ. ਓ. ਪੀ. ਰਾਜਾਤਾਲ ਇਲਾਕੇ ’ਚ ਕੰਡਿਆਲੀ ਤਾਰ ਨੇੜੇ ਤਲਾਸ਼ੀ ਲਈ ਗਈ ਤਾਂ ਝੋਨੇ ਦੇ ਖੇਤਾਂ ’ਚ ਪਿਆ ਚੀਨੀ ਡਰੋਨ ਮਿਲਿਆ।

ਇਹ ਵੀ ਪੜ੍ਹੋ- ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ 'ਤੇ ਆਇਆ ਸਾਬਕਾ ਮੁੱਖ ਮੰਤਰੀ ਚੰਨੀ ਦਾ ਵੱਡਾ ਬਿਆਨ

ਇਸ ਡ੍ਰੋਨ ਨਾਲ ਅੱਧਾ ਕਿੱਲੋ ਤੋਂ ਵੱਧ ਹੈਰੋਇਨ ਵੀ ਜੁੜੀ ਪਈ ਸੀ। ਪਿਛਲੇ ਕੁਝ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ’ਚ ਬੈਠੇ ਸਮੱਗਲਰ ਮਿੰਨੀ ਡਰੋਨਾਂ ਦੀ ਵਰਤੋਂ ਕਰ ਰਹੇ ਹਨ ਅਤੇ ਵੱਡੀਆਂ ਖੇਪਾਂ ਮੰਗਵਾਉਣ ਦੀ ਬਜਾਏ ਅੱਧਾ ਕਿਲੋ ਜਾਂ ਕਿਲੋ ਦੀਆਂ ਖੇਪਾਂ ਮੰਗਵਾ ਰਹੇ ਹਨ।

ਇਹ ਵੀ ਪੜ੍ਹੋ- ਗਣਪਤੀ ਵਿਸਰਜਨ ਕਰ ਕੇ ਵਾਪਸ ਆ ਰਹੇ ਬਾਈਕ ਸਵਾਰ ਨੌਜਵਾਨ ਦੀ ਹਾਦਸੇ ’ਚ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News