ਚੋਰਾਂ ਦੀ ਵੱਡੀ ਵਾਰਦਾਤ, ਸੁਨਿਆਰੇ ਦੀ ਦੁਕਾਨ ''ਚੋਂ 8 ਲੱਖ ਰੁਪਏ ਦੀ ਚਾਂਦੀ ਤੇ ਸੋਨਾ ਚੋਰੀ

Sunday, Apr 14, 2024 - 04:00 PM (IST)

ਚੋਰਾਂ ਦੀ ਵੱਡੀ ਵਾਰਦਾਤ, ਸੁਨਿਆਰੇ ਦੀ ਦੁਕਾਨ ''ਚੋਂ 8 ਲੱਖ ਰੁਪਏ ਦੀ ਚਾਂਦੀ ਤੇ ਸੋਨਾ ਚੋਰੀ

ਝਬਾਲ (ਨਰਿੰਦਰ)- ਸਥਾਨਿਕ ਝਬਾਲ ਚੌਕ ਜਿਥੇ ਬਕਾਇਦਾ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ ਤੋਂ ਇਲਾਵਾ 24 ਘੰਟੇ ਪੁਲਸ ਦਾ ਪੱਕਾ ਨਾਕਾ ਹੋਣ ਦੇ ਬਾਵਜੂਦ ਵੀ ਚੌਕ ਅਤੇ ਥਾਣੇ ਤੋਂ ਕੁਝ ਗਜ ਦੀ ਦੂਰੀ 'ਤੇ ਹੀ ਬੀਤੀ ਰਾਤ ਚੋਰਾਂ ਨੇ ਛੀਨਾ ਜ਼ਿਗਲਰ ਦੀ ਦੁਕਾਨ ਨੂੰ ਸੰਨ ਲਗਾਕੇ ਅੰਦਰੋਂ ਲੱਖਾਂ ਰੁਪਏ ਮੁੱਲ ਦਾ ਸੋਨਾ ਤੇ ਚਾਂਦੀ ਚੋਰੀ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਛੀਨਾ ਜ਼ਿਊਲਰ ਦੇ ਮਾਲਕ ਰਜਿੰਦਰ ਸਿੰਘ ਨੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਰਿੰਕੂ ਛੀਨਾ ਦੀ ਹਾਜ਼ਰੀ ਵਿੱਚ ਦੱਸਿਆ ਕਿ ਉਹਨਾਂ ਦੀ ਜੋ ਝਬਾਲ ਚੌਕ ਨੇੜੇ ਜ਼ਿਊਲਰ ਦੀ ਦੁਕਾਨ ਹੈ, ਨੂੰ ਬੀਤੀ ਰਾਤ ਅਣਪਛਾਤੇ ਵਿਆਕਤੀ ਪਿੱਛੋਂ ਸੰਨ ਲਗਾਕੇ ਅੰਦਰੋਂ ਚਾਰ ਤੋਲੇ ਦੇ ਲਗਭਗ ਸੋਨਾ ਅਤੇ ਅੱਠ ਕਿੱਲੋ ਦੇ ਲਗਭਗ ਚਾਂਦੀ ਤੇ ਕੁਝ ਨਗਦੀ ਜਿਸ ਦੀ ਕੀਮਤ ਲਗਭਗ ਅੱਠ ਲੱਖ ਬਣਦੀ ਹੈ ਉਹ ਚੋਰੀ ਕਰਕੇ ਲੈ ਗਏ। 

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਖੇਤਾਂ 'ਚ ਘੇਰ ਲਿਆ ਬਜ਼ੁਰਗ ਕਿਸਾਨ ਦਾ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)

ਜਿਸ ਸਬੰਧੀ ਥਾਣੇ ਦਰਖਾਸਤ ਦੇਣ 'ਤੇ ਥਾਣਾ ਝਬਾਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਕਰਕੇ ਕਾਰਵਾਈ ਸ਼ੁਰੁ ਕਰ ਦਿੱਤੀ ਹੈ। ਇਸ ਦੌਰਾਨ ਅੱਡਾ ਝਬਾਲ ਦੇ ਇਕੱਤਰ ਹੋਏ ਦੁਕਾਨਦਾਰਾਂ ਨੇ ਪੁਲਸ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕੀ ਪਿਛਲੇ ਕਾਫੀ ਸਮੇਂ ਤੋਂ ਅੱਡਾ ਝਬਾਲ ਵਿੱਚ ਲਗਾਤਾਰ ਹੀ ਚੋਰੀਆਂ ਦਾ ਸਿਲਸਿਲਾ ਜਾਰੀ ਹੈ0 ,ਪ੍ਰੰਤੂ ਪੁਲਸ ਵੱਲੋਂ ਅਜੇ ਤੱਕ ਨਾ ਤਾਂ ਕੋਈ ਚੋਰ ਫੜਿਆ ਗਿਆ ਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ 5 ਦੋਸਤ, 3 ਨੌਜਵਾਨਾਂ ਨੂੰ ਮਿਲੀ ਦਰਦਨਾਕ ਮੌਤ

ਉਹਨਾਂ ਕਿਹਾ ਕਿ ਕਾਗਜਾਂ ਵਿੱਚ ਝਬਾਲ ਚੌਂਕ ਵਿੱਚ ਰਾਤ ਸਮੇਂ ਪੁਲਸ ਮੁਲਾਜ਼ਮਾ ਦੀ ਡਿਊਟੀ ਹੁੰਦੀ ਹੈ ਪਰ ਹਕੀਕਤ ਵਿੱਚ ਰਾਤ 10 ਵਜੇ ਤੋਂ ਬਾਅਦ ਝਬਾਲ ਚੌਂਕ ਵਿੱਚ ਕੋਈ ਵੀ ਪੁਲਸ ਮੁਲਾਜ਼ਮ ਦਿਖਾਈ ਨਹੀਂ ਦਿੰਦਾ। ਜਿਸ ਕਰਕੇ ਸਮਾਜ ਵਿਰੋਧੀ ਅਨਸਰ ਆਪਣੀ ਕਾਰਵਾਈ ਕਰਨ ਵਿੱਚ ਸਫ਼ਲ ਹੋ ਜਾਂਦੇ ਹਨ। ਉਨ੍ਹਾਂ ਨੇ ਐੱਸ. ਐੱਸ. ਪੀ. ਤਰਨ ਤਾਰਨ ਕੋਲੋਂ ਮੰਗ ਕੀਤੀ ਕਿ ਝਬਾਲ ਚੌਂਕ ਵਿਚ ਪੁਲਸ ਮੁਲਾਜ਼ਮਾਂ ਦਾ ਪੱਕਾ ਨਾਕਾ ਯਕੀਨੀ ਬਣਾਇਆ ਜਾਵੇ ਨਹੀਂ ਤਾਂ ਮਜ਼ਬੂਰਨ ਸਾਨੂੰ ਝਬਾਲ ਚੌਂਕ ਵਿੱਚ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਵੇਗਾ।

ਇਹ ਵੀ ਪੜ੍ਹੋ-  ਰਿਸ਼ਤੇਦਾਰ ਨਾਲ ਓਮਾਨ ਗਈ ਕੁੜੀ ਦੀ ਭੇਤਭਰੀ ਹਾਲਤ ’ਚ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News