ਧਰਤੀ ’ਤੇ ਵਧਦਾ ਤਾਪਮਾਨ ਖ਼ਤਰੇ ਦੀ ਘੰਟੀ, ਤਪਦਾ ਤੰਦੂਰ ਬਣੀ ਧਰਤੀ, ਪਿਛਲੇ ਕਈ ਸਾਲਾਂ ਦੇ ਟੁੱਟ ਰਹੇ ਨੇ ਰਿਕਾਰਡ

05/16/2022 8:24:58 PM

ਚਮਿਆਰੀ (ਸੰਧੂ) - ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ’ਚ ਲਗਾਤਾਰ ਪੈ ਰਹੀ ਅੱਤ ਦੀ ਗਰਮੀ ਨੇ ਸਮੁੱਚੇ ਜਨ-ਜੀਵਨ ਨੂੰ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ। ਹਰ ਰੋਜ਼ ਪਾਰਾ ਵਧਦਾ ਜਾ ਰਿਹਾ ਹੈ ਤੇ ਪਿਛਲੇ ਕਈ ਵਰ੍ਹਿਆਂ ਦੇ ਰਿਕਾਰਡ ਟੁੱਟ ਰਹੇ ਹਨ। ਭਾਰਤੀ ਮੌਸਮ ਵਿਭਾਗ ਵੱਲੋਂ ਉੱਤਰ-ਪੱਛਮੀ ਭਾਰਤ ਲਈ ਜਾਰੀ ਕੀਤੀ ਗਈ ਤਾਜ਼ਾ ਓਰੇਂਜ ਚਿਤਾਵਨੀ, ਜਦਕਿ ਰਾਜਸਥਾਨ ਲਈ ਰੈੱਡ ਅਲਰਟ ਦੀਆਂ ਖ਼ਬਰਾਂ ਨੇ ਤਾਂ ਲੋਕਾਂ ਦੇ ਸਾਹ ਸੁਕਾ ਦਿੱਤੇ ਹਨ। ਇਸ ਕਹਿਰ ਦੀ ਗਰਮੀ ਨੇ ਜਿੱਥੇ ਮਨੁੱਖੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਬੇਜ਼ੁਬਾਨੇ ਪਸ਼ੂਆਂ, ਪੰਛੀਆਂ ਅਤੇ ਬਨਸਪਤੀ ’ਤੇ ਇਸ ਦਾ ਮਾਰੂ ਪ੍ਰਭਾਵ ਪੈ ਰਿਹਾ ਹੈ। ਜੇਕਰ ਵਿਗਿਆਨਕ ਨਜ਼ਰੀਏ ਤੋਂ ਵੇਖੀਏ ਤਾਂ ਧਰਤੀ ’ਤੇ ਵਧ ਰਿਹਾ ਤਾਪਮਾਨ ਖ਼ਤਰੇ ਦੀ ਘੰਟੀ ਹੈ। ਧਰਤੀ ਦਾ ਜਿੰਨਾ ਤਾਪਮਾਨ ਵਧੇਗਾ, ਓਨੀਆਂ ਗਰਮ ਲਹਿਰਾਂ ਵੀ ਵਧਣਗੀਆਂ ਅਤੇ ਪਿੰਡੇ ਲੂ ਹਣ ਵਾਲੀ ਲੂ ਵਧੇਗੀ, ਜੋ ਬਹੁਤ ਸਾਰੀਆਂ ਬੀਮਾਰੀਆਂ ਨੂੰ ਜਨਮ ਦੇਵੇਗੀ।

ਧਰਤੀ ’ਤੇ ਵਧ ਰਹੀ ਤਪਸ਼ ਦੇ ਕੀ ਹਨ ਕਾਰਨ
ਲਗਾਤਾਰ ਘੱਟ ਰਹੀ ਰੁੱਖਾਂ ਦੀ ਗਿਣਤੀ ਤੇ ਦਿਨੋ-ਦਿਨ ਉਸਰ ਰਹੇ ਕੰਕਰੀਟ ਦੇ ਜੰਗਲ, ਘਰਾਂ ’ਚ ਹੋ ਰਹੀ ਹੀਟਰਾਂ, ਗੀਜ਼ਰਾਂ, ਫ਼ਰਿਜਾਂ ਅਤੇ ਏਅਰ ਕੰਡੀਸ਼ਨਰ ਆਦਿ ਸੁੱਖ-ਸਾਧਨਾਂ ਦੀ ਬੇਤਹਾਸ਼ਾ ਵਰਤੋਂ, ਬੇਹਿਸਾਬ ਗਿਣਤੀ ’ਚ ਵਰਤੇ ਜਾ ਰਹੇ ਆਵਾਜਾਈ ਦੇ ਸਾਧਨਾਂ ’ਚ ਧੜਾਧੜ ਫੂਕੇ ਜਾ ਰਹੇ ਪੈਟਰੋਲ ਤੇ ਡੀਜ਼ਲ, ਖੇਤਾਂ ਵਿੱਚ ਬਚੀ ਰਹਿੰਦ-ਖੂੰਹਦ ਨੂੰ ਲਾਈ ਜਾਂਦੀ ਅੱਗ ਤੋਂ ਇਲਾਵਾ ਬਿਨਾਂ ਕਿਸੇ ਵਿਉਂਤਬੰਦੀ ਦੇ ਵੱਧ ਰਹੇ ਉਦਯੋਗੀਕਰਨ ਕਾਰਨ ਵਾਯੂਮੰਡਲ ’ਚ ਕਾਰਬਨ ਡਾਈਆਕਸਾਈਡ ਗੈਸ ਅਤੇ ਹੋਰ ਹਾਨੀਕਾਰਕ ਤੱਤਾਂ ਦੀ ਮਾਤਰਾ ਲਗਾਤਾਰ ਵਧ ਰਹੀ ਹੈ। ਕੇਵਲ ਕਾਰਬਨ ਡਾਈਆਕਸਾਈਡ ਗੈਸ ਨੇ ਵਿਸ਼ਵ ਤਪਸ਼ ਨੂੰ ਵਧਾਉਣ ’ਚ ਆਪਣਾ 55 ਫ਼ੀਸਦੀ ਯੋਗਦਾਨ ਪਾਇਆ ਹੈ।

ਇਕ ਸਰਵੇਖਣ ਅਨੁਸਾਰ ਵਾਯੂਮੰਡਲ ਵਿੱਚ 3,60,000 ਮਿਲੀਅਨ ਟਨ ਦੇ ਕਰੀਬ ਕਾਰਬਨ ਡਾਈਆਕਸਾਈਡ ਗੈਸ ਜਮ੍ਹਾ ਹੋ ਗਈ ਹੈ। ਯੂਨੈਸਕੋ ਦੀ ਇਕ ਰਿਪੋਰਟ ਮੁਤਾਬਕ ਮਨੁੱਖੀ ਕਿਰਿਆਵਾਂ ਤੋਂ ਹਰ ਸਾਲ ਸਾਡੇ ਵਾਯੂ ਮੰਡਲ ’ਚ 20 ਕਰੋੜ ਟਨ ਕਾਰਬਨਡਾਇਆਕਸਾਈਡ, 5 ਕਰੋੜ ਟਨ ਤੋਂ ਵੱਧ ਹਾਈਡਰੋਕਾਰਬਨ, ਲਗਭਗ 15 ਕਰੋੜ ਟਨ ਸਲਫਰ ਡਾਇਆਕਸਾਈਡ, 5 ਕਰੋੜ ਟਨ ਨਾਈਟ੍ਰਿਕ ਆਕਸਾਈਡ ਤੇ 20 ਕਰੋੜ ਟਨ ਤੋਂ ਵੀ ਵਧੇਰੇ ਸੁਆਹ ਭੇਜੀ ਜਾ ਰਹੀ ਹੈ। ਮਾਹਿਰਾਂ ਦਾ ਅੰਦਾਜ਼ਾ ਹੈ ਕਿ ਧਰਤੀ ਤੇ ਮੌਜੂਦਾ ਰੁੱਖ ਵਾਯੂ ਮੰਡਲ ਵਿਚ ਮੌਜੂਦ ਕਾਰਬਨਡਾਈਆਕਸਾਈਡ ਗੈਸ ਦਾ ਸਿਰਫ 10 ਫੀਸਦੀ ਹਿੱਸਾ ਹੀ ਸੋਖ ਸਕਣ ਦੇ ਸਮਰੱਥ ਹਨ।

ਕੀ ਹੋ ਰਿਹੈ ਨੁਕਸਾਨ
ਮੌਸਮ ਅਤੇ ਰੁੱਤਾਂ ’ਚ ਲਗਾਤਾਰ ਵਿਗਾੜ ਪੈਦਾ ਹੋ ਰਿਹਾ ਹੈ, ਹਰ ਸਾਲ ਤਾਪਮਾਨ ’ਚ ਵਾਧਾ ਹੋ ਰਿਹਾ ਹੈ, ਗਲੇਸ਼ੀਅਰਾਂ ’ਚੋਂ ਬਰਫ਼ ਪਿਘਲ ਰਹੀ ਹੈ, ਠੰਡ ਦਾ ਮੌਸਮ ਲਗਾਤਾਰ ਘੱਟ ਰਿਹਾ ਹੈ, ਮਾਨਸੂਨ ਗੜਬੜਾ ਗਿਆ ਹੈ, ਫ਼ਸਲਾਂ ਦੇ ਝਾੜ ਘੱਟ ਰਹੇ ਹਨ, ਕਈ ਤਰ੍ਹਾਂ ਦੀਆਂ ਨਵੀਆਂ ਬੀਮਾਰੀਆਂ ਫੈਲ ਰਹੀਆਂ ਹਨ ਅਤੇ ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ।

ਮਾਹਿਰ ਡਾਕਟਰਾਂ ਅਨੁਸਾਰ
ਮੈਡੀਕਲ ਸਪੈਸ਼ਲਿਸਟ ਡਾ. ਰਵੀਕਿਰਨ ਸਿੰਘ ਅਜਨਾਲਾ ਅਨੁਸਾਰ ਲਗਾਤਾਰ ਪੈ ਰਹੀ ਸੁੱਕੀ ਗਰਮੀ ਇਨਸਾਨਾਂ, ਖਾਸ ਕਰ ਬੱਚਿਆਂ ਨੂੰ ਬਹੁਤ ਪ੍ਰਭਾਵਿਤ ਕਰ ਰਹੀ ਹੈ। ਗਰਮੀ ਨਾਲ ਬੱਚਿਆਂ ਨੂੰ ਤੇਜ਼ ਬੁਖ਼ਾਰ ਤੇ ਦਸਤ ਲੱਗਣ ਦੀ ਸ਼ਕਾਇਤ ਵੱਡੇ ਪੱਧਰ ’ਤੇ ਆ ਰਹੀ ਹੈ।

ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਲਗਾਤਾਰ ਪੈ ਰਹੀ ਅੱਤ ਦੀ ਗਰਮੀ ਨੇ ਸਮੁੱਚੇ ਜਨ ਜੀਵਨ ਨੂੰ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ। ਹਰ ਰੋਜ ਪਾਰਾ ਵੱਧਦਾ ਜਾ ਰਿਹਾ ਹੈ ਤੇ ਪਿਛਲੇ ਕਈ ਵਰਿਆਂ ਦੇ ਰਿਕਾਰਡ ਟੁੱਟ ਰਹੇ ਹਨ। ਭਾਰਤੀ ਮੌਸਮ ਵਿਭਾਗ ਵੱਲੋਂ ਅੱਜ ਉੱਤਰ-ਪੱਛਮੀ ਭਾਰਤ ਲਈ ਜਾਰੀ ਕੀਤੀ ਗਈ ਤਾਜ਼ਾ ਔਰੇਂਜ ਚਿਤਾਵਨੀ ਜਦਕਿ ਰਾਜਸਥਾਨ ਲਈ ਰੈੱਡ ਅਲਰਟ ਦੀਆਂ ਖਬਰਾਂ ਨੇ ਤਾਂ ਲੋਕਾਂ ਦੇ ਸਾਹ ਹੀ ਸੁਕਾ ਦਿੱਤੇ ਹਨ। ਇਸ ਕਹਿਰ ਦੀ ਗਰਮੀ ਨੇ ਜਿੱਥੇ ਮਨੁੱਖੀ ਜਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਬੇਜ਼ੁਬਾਨੇ ਪਸ਼ੂਆਂ,ਪੰਛੀਆਂ ਅਤੇ ਬਨਸਪਤੀ ਤੇ ਵੀ ਇਸ ਦਾ ਮਾਰੂ ਪ੍ਰਭਾਵ ਪੈ ਰਿਹਾ ਹੈ। ਜੇਕਰ ਵਿਗਿਆਨਕ ਨਜ਼ਰੀਏ ਤੋਂ ਵੇਖੀਏ ਤਾਂ ਧਰਤੀ ਤੇ ਵੱਧ ਰਿਹਾ ਤਾਪਮਾਨ ਖ਼ਤਰੇ ਦੀ ਘੰਟੀ ਹੈ। ਧਰਤੀ ਦਾ ਜਿੰਨਾ ਤਾਪਮਾਨ ਵਧੇਗਾ ,ਉਨ੍ਹੀਆਂ ਹੀ ਗਰਮ ਲਹਿਰਾਂ ਵੀ ਵਧਣਗੀਆਂ ਅਤੇ ਪਿੰਡੇ ਲੂਹਣ ਵਾਲੀ ਲੂ ਵਧੇਗੀ। ਜੋ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦੇਵੇਗੀ।

ਧਰਤੀ ਤੇ ਵੱਧ ਰਹੀ ਤਪਸ਼ ਦੇ ਕੀ ਨੇ ਕਾਰਨ 
ਲਗਾਤਾਰ ਘੱਟ ਰਹੀ ਰੁੱਖਾਂ ਦੀ ਗਿਣਤੀ ਅਤੇ ਦਿਨੋਂ-ਦਿਨ ਉਸਰ ਰਹੇ ਕੰਕਰੀਟ ਦੇ ਜੰਗਲ,ਘਰਾਂ ਵਿੱਚ ਹੋ ਰਹੀ ਹੀਟਰਾਂ, ਗੀਜ਼ਰਾਂ, ਫ਼ਰਿਜਾਂ ਅਤੇ ਏਅਰ ਕੰਡੀਸ਼ਨਰ ਆਦਿ ਸੁੱਖ-ਸਾਧਨਾਂ ਦੀ ਬੇਤਹਾਸ਼ਾ ਵਰਤੋਂ, ਬੇਹਿਸਾਬ ਗਿਣਤੀ 'ਚ ਵਰਤੇ ਜਾ ਰਹੇ ਆਵਾਜਾਈ ਦੇ ਸਾਧਨਾਂ ਵਿੱਚ ਧੜਾਧੜ ਫੂਕੇ ਜਾ ਰਹੇ ਪੈਟਰੋਲ ਤੇ ਡੀਜ਼ਲ,ਖੇਤਾਂ ਵਿੱਚ ਬਚੀ ਰਹਿੰਦ ਖੂੰਹਦ ਨੂੰ ਲਾਈ ਜਾਂਦੀ ਅੱਗ ਤੋਂ ਇਲਾਵਾ ਬਿਨ੍ਹਾਂ ਕਿਸੇ ਵਿਉਂਤਬੰਦੀ ਦੇ ਵੱਧ ਰਹੇ ਉਦਯੋਗੀਕਰਨ ਕਾਰਨ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਗੈਸ ਤੇ ਹੋਰ ਹਾਨੀਕਾਰਕ ਤੱਤਾਂ ਦੀ ਮਾਤਰਾ ਲਗਾਤਾਰ ਵੱਧ ਰਹੀ ਹੈ। ਕੇਵਲ ਕਾਰਬਨ ਡਾਈਆਕਸਾਈਡ ਗੈਸ ਨੇ ਵਿਸ਼ਵ ਤਪਸ਼ ਨੂੰ ਵਧਾਉਣ ਵਿੱਚ ਆਪਣਾ 55 ਫ਼ੀਸਦੀ ਯੋਗਦਾਨ ਪਾਇਆ ਹੈ। ਇੱਕ ਸਰਵੇਖਣ ਅਨੁਸਾਰ ਵਾਯੂਮੰਡਲ ਵਿੱਚ 3,60,000 ਮਿਲੀਅਨ ਟਨ ਦੇ ਕਰੀਬ ਕਾਰਬਨ ਡਾਈਆਕਸਾਈਡ ਗੈਸ ਜਮ੍ਹਾਂ ਹੋ ਗਈ ਹੈ। ਯੂਨੈਸਕੋ ਦੀ ਇਕ ਰਿਪੋਰਟ ਮੁਤਾਬਕ ਮਨੁੱਖੀ ਕਿਰਿਆਵਾਂ ਤੋਂ ਹਰ ਸਾਲ ਸਾਡੇ ਵਾਯੂ ਮੰਡਲ ਵਿੱਚ 20 ਕਰੋੜ ਟਨ

ਕਾਰਬਨਡਾਇਆਕਸਾਈਡ, 5 ਕਰੋੜ ਟਨ ਤੋਂ ਵੱਧ ਹਾਈਡਰੋਕਾਰਬਨ, ਲਗਭਗ 15 ਕਰੋੜ ਟਨ ਸਲਫਰ ਡਾਇਆਕਸਾਈਡ, 5 ਕਰੋੜ ਟਨ ਨਾਈਟ੍ਰਿਕ ਆਕਸਾਈਡ ਤੇ 20 ਕਰੋੜ ਟਨ ਤੋਂ ਵੀ ਵਧੇਰੇ ਸੁਆਹ ਭੇਜੀ ਜਾ ਰਹੀ ਹੈ । ਮਾਹਿਰਾਂ ਦਾ ਅੰਦਾਜ਼ਾ ਹੈ ਕਿ ਧਰਤੀ ਤੇ ਮੌਜੂਦਾ ਰੁੱਖ ਵਾਯੂ ਮੰਡਲ ਵਿਚ ਮੌਜੂਦ ਕਾਰਬਨਡਾਈਆਕਸਾਈਡ ਗੈਸ ਦਾ ਸਿਰਫ 10 ਫੀਸਦੀ ਹਿੱਸਾ ਹੀ ਸੋਖ ਸਕਣ ਦੇ ਸਮਰੱਥ ਹਨ ।

ਕੀ ਹੋ ਰਿਹਾ ਹੈ ਨੁਕਸਾਨ
ਮੌਸਮ ਅਤੇ ਰੁੱਤਾਂ ਵਿੱਚ ਲਗਾਤਾਰ ਵਿਗਾੜ ਪੈਦਾ ਹੋ ਰਿਹਾ ਹੈ, ਹਰ ਸਾਲ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ, ਗਲੇਸ਼ੀਅਰਾਂ ਵਿੱਚੋਂ ਬਰਫ਼ ਪਿਘਲ ਰਹੀ ਹੈ, ਠੰਡ ਦਾ ਮੌਸਮ ਲਗਾਤਾਰ ਘੱਟ ਰਿਹਾ ਹੈ,ਮਾਨਸੂਨ ਗੜਬੜਾ ਗਿਆ ਹੈ, ਫ਼ਸਲਾਂ ਦੇ ਝਾੜ ਘੱਟ ਰਹੇ ਹਨ, ਕਈ ਤਰ੍ਹਾਂ ਦੀਆਂ ਨਵੀਆਂ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ।

ਮਾਹਿਰ ਡਾਕਟਰਾਂ ਅਨੁਸਾਰ
ਮੈਡੀਕਲ ਸਪੈਸ਼ਲਿਸਟ ਡਾ. ਰਵੀਕਿਰਨ ਸਿੰਘ ਅਜਨਾਲਾ ਅਨੁਸਾਰ ਲਗਾਤਾਰ ਪੈ ਰਹੀ ਸੁੱਕੀ ਗਰਮੀ ਇਨਸਾਨਾਂ, ਖਾਸ ਕਰ ਬੱਚਿਆਂ ਨੂੰ ਬਹੁਤ ਪ੍ਰਭਾਵਿਤ ਕਰ ਰਹੀ ਹੈ। ਗਰਮੀ ਨਾਲ ਬੱਚਿਆਂ ਨੂੰ ਤੇਜ਼ ਬੁਖ਼ਾਰ ਤੇ ਦਸਤ ਲੱਗਣ ਦੀ ਸ਼ਕਾਇਤ ਵੱਡੇ ਪੱਧਰ ’ਤੇ ਆ ਰਹੀ ਹੈ।

ਪਸ਼ੂਆਂ ਦੇ ਮਾਹਿਰਾਂ ਅਨੁਸਾਰ
ਪਸ਼ੂਆਂ ਦੇ ਨਾਮਵਰ ਡਾਕਟਰ ਅਮਰਪ੍ਰੀਤ ਸਿੰਘ ਪੰਨੂੰ ਤੇ ਡਾ. ਰਣਜੀਤ ਸਿੰਘ ਵੜੈਚ ਅਨੁਸਾਰ ਜ਼ਿਆਦਾ ਗਰਮੀ ਕਾਰਨ ਪਸ਼ੂ ਘਰਕਣ ਲੱਗ ਪੈਂਦੇ ਹਨ ਤੇ ਮੂੰਹ ਖੋਲ੍ਹ ਕੇ ਸਾਹ ਲੈਂਦੇ ਹਨ, ਚਾਰਾ ਘਟ ਖਾਂਦੇ ਹਨ, ਪਸ਼ੂਆਂ ਦਾ ਦੁੱਧ ਤੇ ਦੁੱਧ ਦੀ ਫੈਟ ਦੋਵੇਂ ਘਟ ਜਾਂਦੇ ਹਨ, ਗਾਵਾਂ ਦੇ ਗਰਭਧਾਰਨ ਦੇ ਮੌਕੇ 40 ਫ਼ੀਸਦੀ ਤੱਕ ਘੱਟ ਜਾਂਦੇ ਹਨ ਕਿਉਂਕਿ ਗਰਮੀ ਨਾਲ ਦਸ ਪੰਦਰਾਂ ਦਿਨ ਦੇ ਬੱਚੇ ਦੀ ਮੌਤ ਹੋ ਜਾਦੀ ਹੈ।

ਖੇਤੀਬਾੜੀ ਮਾਹਿਰਾਂ ਅਨੁਸਾਰ :
ਖੇਤੀ ਮਾਹਿਰ ਡਾ. ਸੁਖਦੇਵ ਸਿੰਘ ਵੜੈਚ ਅਨੁਸਾਰ ਪੈ ਰਹੀ ਅੱਤ ਦੀ ਗਰਮੀ ਨਾਲ ਸਬਜ਼ੀਆਂ, ਕਮਾਦ, ਪਸ਼ੂਆਂ ਦੇ ਚਾਰੇ, ਪਾਪੂਲਰ ਅਤੇ ਬਾਗਾਂ ਆਦਿ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਖੇਤਾਂ ’ਚ ਪਏ ਨਾੜ ਨੂੰ ਅੱਗ ਲਾਉਣ ਤੋਂ ਗੁਰੇਜ਼ ਕੀਤਾ ਜਾਵੇ।

ਸਰਕਾਰਾਂ ਦੇ ਫ਼ਰਜ਼
ਖੇਤਾਂ ’ਚ ਲਾਈ ਜਾਂਦੀ ਅੱਗ ਨੂੰ ਸਖ਼ਤੀ ਨਾਲ ਰੋਕਿਆ ਜਾਵੇ, ਜ਼ਹਿਰੀਲੇ ਪ੍ਰਦੂਸ਼ਣ ਤੇ ਬੇਲੋੜੀ ਗਰਮੀ ਫੈਲਾਉਣ ਵਾਲੇ ਉਦਯੋਗਾਂ ਅਤੇ ਕਰੜੀ ਕਾਰਵਾਈ ਕੀਤੀ ਜਾਵੇ। ਵਾਹਨਾਂ ਦੀ ਵਰਤੋਂ ਸੰਜਮ ਨਾਲ ਕਰਨ ਅਤੇ ਵੱਧ ਤੋਂ ਵੱਧ ਰੁੱਖ ਲਾਉਣ ਲਈ ਹੇਠਲੇ ਪੱਧਰ ’ਤੇ ਲਗਾਤਾਰ ਜਾਗਰੂਕਤਾ ਕੈਂਪ ਲਾਏ ਜਾਣ ਅਤੇ ਸੜਕਾਂ, ਕੱਚੇ ਰਸਤਿਆਂ, ਨਹਿਰਾਂ ਦੀਆਂ ਪਟੜੀਆਂ ਤੇ ਵੱਧ ਤੋਂ ਵੱਧ ਰੁੱਖ ਲਾਏ ਜਾਣੇ। ਨਾਜਾਇਜ਼ ਕਬਜ਼ਿਆਂ ਤੋਂ ਛੁਡਵਾਈਆਂ ਜਾ ਰਹੀਆਂ ਪੰਚਾਇਤੀ ਤੇ ਸਰਕਾਰੀ ਜ਼ਮੀਨਾਂ ’ਤੇ ਬਾਗ਼ ਲਾਏ ਜਾਣ, ਸ਼ਹਿਰਾਂ ਤੇ ਪਿੰਡਾਂ ਅੰਦਰ ਪਈਆਂ ਸਾਂਝੀਆਂ ਖਾਲੀ ਥਾਵਾਂ ’ਤੇ ਵੱਡੇ ਪੱਧਰ ’ਤੇ ਰੁੱਖ ਲਾਉਣ ਤੇ ਲਾ ਕੇ ਉਨ੍ਹਾਂ ਨੂੰ ਸਾਂਭਣ ਲਈ ਇਕ ਲੋਕ ਲਹਿਰ ਉਸਾਰੀ ਜਾਵੇ। ਇਸ ਕੰਮ ਲਈ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਹਰ ਪੱਖ ਤੋਂ ਉਤਸ਼ਾਹਤ ਕਰਕੇ ਉਨ੍ਹਾਂ ਦਾ ਸਹਿਯੋਗ ਲਿਆ ਜਾਵੇ। ਖੇਤਾਂ ’ਚ ਬਚ ਜਾਣ ਵਾਲੀ ਰਹਿੰਦ-ਖੂੰਹਦ ਦੀ ਸਹੀ ਵਰਤੋਂ ਲਈ ਛੇਤੀ ਤੋਂ ਛੇਤੀ ਬਾਇਓਮਾਸ ਪਲਾਂਟਾਂ ਦੀ ਵਿਵਸਥਾ ਵੀ ਕੀਤੀ ਜਾਵੇ।

ਸਾਡੇ ਫ਼ਰਜ਼ -
ਘਰਾਂ ’ਚ ਏਅਰ ਕੰਡੀਸ਼ਨਰ ਆਦਿ ਸੁੱਖ ਸਾਧਨਾਂ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ, ਸੂਰਜੀ ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇ, ਕਾਰ ਤੇ ਮੋਟਰਸਾਈਕਲਾਂ ਆਦਿ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ, ਆਪਣੇ ਤੇ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਜੀਵਨ ਦੇ ਹੋਰਨਾਂ ਯਾਦਗਾਰੀ ਦਿਨਾਂ ਨੂੰ ਮਨਾਉਣ ਵੇਲੇ ਬੇਲੋੜਾ ਖਰਚ ਕਰਨ ਦੀ ਥਾਂ ਸਕੂਲਾਂ, ਕਾਲਜਾਂ, ਘਰਾਂ ਤੇ ਹੋਰਨਾਂ ਸਾਂਝੀਆਂ ਥਾਵਾਂ ’ਤੇ ਰੁੱਖ ਲਾਉਣ ਨੂੰ ਤਰਜੀਹ ਦਿੱਤੀ ਜਾਵੇ । ਧਾਰਮਿਕ ਸਮਾਗਮ ਤੇ ਧਾਰਮਿਕ ਦਿਹਾੜੇ ਮਨਾਉਣ ਸਮੇਂ ਬੂਟਿਆਂ ਨੂੰ ਪ੍ਰਸ਼ਾਦ ਦੇ ਰੂਪ ’ਚ ਵੰਡਿਆ ਜਾਵੇ। ਪੜ੍ਹੇ ਲਿਖੇ ਅਤੇ ਜਾਗਰੂਕ ਲੋਕ ਪੌਦੇ ਲਾਉਣ ਦੀਆਂ ਸੋਸ਼ਲ ਮੀਡੀਆ ਤੇ ਕੇਵਲ ਫੋਟੋਆਂ ਪਾਉਣ ਤੱਕ ਹੀ ਸੀਮਤ ਨਾ ਰਹਿਣ ਸਗੋਂ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਧਰਤੀ ਤੇ ਵੱਧ ਰਹੀ ਤਪਸ਼ ਦੇ ਨੁਕਸਾਨਾਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਵੀ ਕਰਨ।

ਨਜਾਇਜ਼ ਕਬਜ਼ਿਆਂ ’ਚੋਂ ਛੁਡਵਾਈਆਂ ਜਾ ਰਹੀਆਂ ਪੰਚਾਇਤੀ ਜ਼ਮੀਨਾਂ ’ਤੇ ਲਾਵਾਂਗੇ ਵੱਡੇ ਪੱਧਰ ’ਤੇ ਰੁੱਖ : ਧਾਲੀਵਾਲ
ਇਸ ਮਸਲੇ ਸਬੰਧੀ ਸਰਕਾਰ ਦਾ ਰੁਖ਼ ਜਾਨਣ ਲਈ ਜਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਿੱਥੇ ਨਾਜਾਇਜ਼ ਕਬਜ਼ਿਆਂ ’ਚੋਂ ਛੁਡਵਾਈਆਂ ਜਾ ਰਹੀਆਂ ਪੰਚਾਇਤੀ ਜ਼ਮੀਨਾਂ ਤੇ ਵੱਧ ਤੋਂ ਵੱਧ ਰੁੱਖ ਲਵਾਉਣ ਲਈ ਵਿਉਂਤਬੰਦੀ ਉਲੀਕੀ ਜਾ ਰਹੀ ਹੈ ਉੱਥੇ ਹੀ ਖੇਤਾਂ ਅੰਦਰ ਨਾੜ ਜਾਂ ਪਰਾਲੀ ਨੂੰ ਲਾਈ ਜਾਂਦੀ ਅੱਗ ਨੂੰ ਰੋਕਣ ਲਈ ਵੀ ਜਲਦ ਸਾਰਥਕ ਹੱਲ ਕੱਢੇ ਜਾਣਗੇ।


rajwinder kaur

Content Editor

Related News