ਵਿਦੇਸ਼ਾਂ ਤੋਂ ਪਰਤੇ ਲੋਕਾਂ ਦੇ ਘਰਾਂ ''ਚ ਸਿਹਤ ਵਿਭਾਗ ਦੀ ਟੀਮ ਨੇ ਕੀਤਾ ਦੌਰਾ

Saturday, Mar 21, 2020 - 08:18 PM (IST)

ਵਿਦੇਸ਼ਾਂ ਤੋਂ ਪਰਤੇ ਲੋਕਾਂ ਦੇ ਘਰਾਂ ''ਚ ਸਿਹਤ ਵਿਭਾਗ ਦੀ ਟੀਮ ਨੇ ਕੀਤਾ ਦੌਰਾ

ਮਾਨਾਂਵਾਲਾ, (ਜਗਤਾਰ)— ਵਿਦੇਸ਼ ਤੋਂ ਪਰਤੇ ਭਾਰਤੀ ਨਾਗਰਿਕਾਂ ਦੇ ਏਅਰਪੋਰਟ 'ਤੇ ਉੱਤਰਦਿਆਂ ਹੀ ਸਿਹਤ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਉਨ੍ਹਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ ਤੇ ਸ਼ੱਕੀ ਪਾਏ ਜਾਣ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ 'ਚ ਬਣਾਏ ਗਏ ਆਈਸ਼ੋਲੇਸਨ ਵਾਰਡਾਂ 'ਚ ਰੱਖਿਆ ਜਾ ਰਿਹਾ ਹੈ। ਪਿਛਲੇ ਦਿਨੀਂ ਇਟਲੀ, ਦੋਹਾ ਕਤਰ ਅਤੇ ਦੁਬਈ ਤੋਂ ਪਰਤੇ ਪਿੰਡ ਸਫੀਪੁਰ ਦੇ ਲੋਕਾਂ ਦੇ ਘਰ ਸ਼ਨੀਵਾਰ ਸਬ-ਹੈਲਥ ਸੈਂਟਰ ਬੰਡਾਲਾ ਦੀ ਟੀਮ ਜਾਂਚ ਕਰਨ ਪਹੁੰਚੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਕੁਮਾਰ ਸੁਪਰਵਾਈਜ਼ਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜੋ ਲੋਕ ਵਿਦੇਸ਼ ਤੋਂ ਪਰਤ ਰਹੇ ਹਨ, ਉਨ੍ਹਾਂ ਦੀ ਵਿਸ਼ੇਸ਼ ਸਕਰੀਨਿੰਗ ਏਅਰਪੋਰਟ 'ਤੇ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਰਿਕਾਰਡ ਸਬੰਧਤ ਖੇਤਰਾਂ 'ਚ ਭੇਜਿਆ ਜਾ ਰਿਹਾ ਹੈ ਅਤੇ ਉਸ ਇਲਾਕੇ 'ਚ ਸਿਹਤ ਵਿਭਾਗ ਵੱਲੋਂ ਤਾਇਨਾਤ ਕੀਤੀਆਂ ਟੀਮਾਂ ਵੱਲੋਂ ਵਿਦੇਸ਼ ਤੋਂ ਪਰਤੇ ਲੋਕਾਂ ਦੇ ਘਰਾਂ 'ਚ ਲਗਾਤਾਰ 14 ਦਿਨ ਜਾ ਕੇ ਹਾਲ ਜਾਣਿਆ ਜਾ ਰਿਹਾ ਹੈ ਅਤੇ ਰਿਪੋਰਟ ਤਿਆਰ ਕਰ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ।
ਇਸ ਮੌਕੇ ਚੰਦਰ ਕਾਂਤਾ ਐੱਲ. ਐੱਚ. ਵੀ., ਦਲਜੀਤ ਕੌਰ, ਰਾਜਵੰਤ ਕੌਰ ਏ. ਐੱਨ. ਐੱਮ., ਰਾਜਵਿੰਦਰ ਕੌਰ, ਸਰਪੰਚ ਦਿਲਬਾਗ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।


author

KamalJeet Singh

Content Editor

Related News