TB ਦੀ ਰੋਕਥਾਮ ਲਈ ਸਿਹਤ ਵਿਭਾਗ ਮੁਸਤੈਦ, 2.70 ਲੱਖ ਸ਼ੱਕੀ ਮਰੀਜ਼ਾਂ ’ਚੋਂ 2414 ਪਾਜ਼ੇਟਿਵ
Tuesday, Mar 25, 2025 - 12:03 PM (IST)

ਅੰਮ੍ਰਿਤਸਰ(ਦਲਜੀਤ)- ਟੀ. ਬੀ. ਦੀ ਬੀਮਾਰੀ ਦੀ ਰੋਕਥਾਮ ਲਈ ਸਿਹਤ ਵਿਭਾਗ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ। ਵਿਭਾਗ ਵੱਲੋਂ ਜ਼ਿਲ੍ਹੇ ਵਿਚ ਟੀ. ਬੀ. ਦੇ ਮਰੀਜ਼ਾਂ ਨੂੰ ਲੱਭਣ ਲਈ 2 ਲੱਖ 70 ਹਜ਼ਾਰ ਸ਼ੱਕੀ ਮਰੀਜ਼ਾਂ ਦੀ ਸਕਰੀਨਿੰਗ ਕਰ ਕੇ 2414 ਨਵੇਂ ਪਾਜ਼ੇਟਿਵ ਮਰੀਜ਼ ਲੱਭੇ ਹਨ। ਵਿਭਾਗ ਨੇ ਦਾਅਵਾ ਕੀਤਾ ਕਿ ਘਰ-ਘਰ ਪਹੁੰਚ ਕੇ ਕੀਤੀ ਸਕਰੀਨਿੰਗ ਦੌਰਾਨ ਉਸ ਦੀ 51, 658 ਲੋਕਾਂ ਦੇ ਮੁਫਤ ਟੈਸਟ ਕੀਤੇ ਗਏ ਹਨ। ਪੰਜਾਬ ਭਰ ਵਿਚ ਸਿਰਫ ਜ਼ਿਲ੍ਹਾ ਅੰਮ੍ਰਿਤਸਰ ਹੀ ਅਜਿਹਾ ਹੈ, ਜਿੱਥੇ ਟੀ. ਬੀ. ਦੇ ਪਾਜ਼ੇਟਿਵ ਮਰੀਜ਼ਾਂ ਨੂੰ ਬੀਮਾਰੀ ਨਾਲ ਲੜਨ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਸਦਕਾ ਪੋਸ਼ਟਿਕ ਖੁਰਾਕ ਮੁਹੱਈਆ ਕਰਵਾਈ ਜਾਂਦੀ ਹੈ। ਉੱਥੇ ਹੀ ਡੀ. ਸੀ. ਸ਼ਾਕਸੀ ਸਾਹਨੀ ਅਤੇ ਸਿਵਲ ਸਰਜਨ ਡਾ. ਕਿਰਨਦੀਪ ਕੌਰ ਖੁਦ ਮਰੀਜ਼ਾਂ ਨੂੰ ਚੰਗੀਆਂ ਸੇਵਾਵਾਂ ਸਰਕਾਰੀ ਪੱਧਰ ’ਤੇ ਦਿਵਾਉਣ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ।
ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਦੱਸਿਆ ਕਿ ਇਸ ਬੀਮਾਰੀ ਦੀ ਰੋਕਥਾਮ ਲਈ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਵਿਚ ਜਿੱਥੇ ਮੁਫਤ ਟੈਸਟ ਦੀ ਸੁਵਿਧਾ ਉਪਲੱਬਧ ਕਰਵਾ ਰਹੀ ਹੈ, ਉੱਥੇ ਹੀ ਮਰੀਜ਼ਾਂ ਨੂੰ ਮੁਫਤ ਦਵਾਈ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬੀਮਾਰੀ ਅਜਿਹੀ ਹੈ, ਜਿਸ ਦਾ ਸਮੇਂ ’ਤੇ ਇਲਾਜ ਨਾ ਹੋਵੇ ਤਾਂ ਇਸ ਦੇ ਕਾਫੀ ਭਿਆਨਕ ਸਿੱਟੇ ਸਾਹਮਣੇ ਆ ਸਕਦੇ ਹਨ।
ਇਹ ਵੀ ਪੜ੍ਹੋ- Punjab: ਮੌਤ ਬਣ ਕੇ ਆਏ ਟਰੱਕ ਨੇ ਉਜਾੜ 'ਤਾ ਘਰ, ਪਰਿਵਾਰ ਸਾਹਮਣੇ ਇਕਲੌਤੇ ਪੁੱਤ ਦੀ ਨਿਕਲੀ ਜਾਨ
ਹਰ ਸਾਲ 8 ਹਜ਼ਾਰ ਦੇ ਕਰੀਬ ਸਾਹਮਣੇ ਆਉਂਦੇ ਹਨ ਨਵੇਂ ਮਰੀਜ਼
ਸਿਹਤ ਵਿਭਾਗ ਦੇ ਜ਼ਿਲਾ ਟੀ. ਬੀ. ਅਧਿਕਾਰੀ ਡਾ. ਵਿਜੇ ਗੋਤਵਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਗਈ 100 ਦਿਨ ਦੀ ਕੰਪੇਨ ਕਾਫੀ ਚੰਗੀ ਰਹੀ ਹੈ ਅਤੇ ਨਵੇਂ ਮਰੀਜ਼ ਕਾਫੀ ਵੱਡੇ ਪੱਧਰ ’ਤੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ 8 ਹਜ਼ਾਰ ਦੇ ਕਰੀਬ ਨਵੇਂ ਮਰੀਜ਼ ਸਾਹਮਣੇ ਆਉਂਦੇ ਹਨ, ਜਦਕਿ ਇਨ੍ਹਾਂ ਵਿੱਚੋਂ 1500 ਦੇ ਕਰੀਬ ਮਰੀਜ਼ ਦੂਸਰੇ ਜ਼ਿਲੇ ਵਿਚ ਸ਼ਿਫਟ ਹੋ ਜਾਂਦੇ ਹਨ ਜੋ ਮਰੀਜ਼ ਇਲਾਜ ਅੱਧ-ਵਿਚਾਲੇ ਛੱਡ ਦਿੰਦੇ ਹਨ ਜਾਂ ਸਮੇਂ ’ਤੇ ਦਵਾਈ ਸ਼ੁਰੂ ਨਹੀਂ ਕਰਵਾਉਂਦੇ ਅੱਜ ਇਹ 100 ਤੋਂ ਵਧੇਰੇ ਮਰੀਜ਼ਾਂ ਦੀ ਹਰ ਸਾਲ ਮੌਤ ਹੋ ਜਾਂਦੀ ਹੈ।
ਇਹ ਵੀ ਪੜ੍ਹੋ- Punjab: ਮਾਤਮ 'ਚ ਬਦਲੀਆਂ ਖੁਸ਼ੀਆਂ, ਕੱਲ੍ਹ ਭਰਾ ਅੱਜ ਭੈਣ ਦੀ ਮੌਤ
ਮੈਡੀਕਲ ਕਾਲਜ ਵੀ ਮਰੀਜ਼ਾਂ ਨੂੰ ਦੇ ਰਿਹੈ ਬਿਹਤਰੀਨ ਸੇਵਾਵਾਂ
ਸਰਕਾਰੀ ਮੈਡੀਕਲ ਕਾਲਜ ਅਧੀਨ ਚੱਲਣ ਵਾਲੇ ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਟੀ. ਬੀ. ਹਸਪਤਾਲ ਦੇ ਮੁਖੀ ਡਾ. ਗੁਨੀਤ ਨੇ ਦੱਸਿਆ ਕਿ ਸਿਹਤ ਵਿਭਾਗ ਨਾਲ ਮਿਲ ਕੇ ਸਰਕਾਰੀ ਟੀ. ਬੀ. ਹਸਪਤਾਲ ਵੀ ਮਰੀਜ਼ਾਂ ਨੂੰ ਵਧੀਆ ਬਿਹਤਰੀਨ ਸੇਵਾਵਾਂ ਦੇ ਰਿਹਾ ਹੈ। ਹਸਪਤਾਲ ਵਿੱਚ ਮਰੀਜ਼ਾਂ ਲਈ ਜਿੱਥੇ ਐਮਰਜੈਂਸੀ ਵਾਰਡ ਬਣਾਈ ਗਈ ਹੈ, ਉਥੇ ਹੀ ਉਕਤ ਬੀਮਾਰੀ ਦੇ ਗੰਭੀਰ ਐੱਮ. ਡੀ. ਆਰ. ਮਰੀਜ਼ਾਂ ਦੀ ਵਿਸ਼ੇਸ਼ ਵਾਰਡ ਬਣਾਈ ਗਈ ਹੈ।
ਰੋਜ਼ਾਨਾਂ 150 ਤੋਂ ਵਧੇਰੇ ਮਰੀਜ਼ਾਂ ਦੀ ਹਸਪਤਾਲ ’ਚ ਹੁੰਦੀ ਹੈ ਓ. ਪੀ. ਡੀ
ਸਰਕਾਰੀ ਟੀ. ਬੀ. ਹਸਪਤਾਲ ਦੇ ਸੀਨੀਅਰ ਡਾਕਟਰ ਸੰਦੀਪ ਮਹਾਜਨ ਨੇ ਦੱਸਿਆ ਕਿ ਹਸਪਤਾਲ ਵਿਚ ਖਾਂਸੀ, ਜੁਕਾਮ, ਬੁਖਾਰ ਆਦਿ ਬੀਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ 150 ਤੋਂ ਵਧੇਰੇ ਮਰੀਜ਼ਾਂ ਦੀ ਹਸਪਤਾਲ ਵਿਚ ਓ. ਪੀ. ਡੀ. ਹੁੰਦੀ ਹੈ। ਮਰੀਜ਼ਾਂ ਨੂੰ ਬਿਹਤਰੀਨ ਸੇਵਾਵਾਂ ਦੇਣਾ ਹਸਪਤਾਲ ਪ੍ਰਸ਼ਾਸਨ ਦਾ ਮੁੱਖ ਮਕਸਦ ਰਹਿੰਦਾ ਹੈ।
ਇਹ ਵੀ ਪੜ੍ਹੋ- ਪਿਆਕੜਾਂ ਨੂੰ ਲੱਗੀਆਂ ਮੌਜਾਂ, ਪੰਜਾਬ ਦੇ ਇਸ ਜ਼ਿਲ੍ਹੇ 'ਚ ਸਸਤੀ ਹੋ ਗਈ ਸ਼ਰਾਬ
2 ਹਫਤੇ ਤੋਂ ਪੁਰਾਣੀ ਖਾਂਸੀ ਹੋ ਸਕਦੀ ਹੈ ਟੀ. ਬੀ
ਟੀ. ਬੀ. ਹਸਪਤਾਲ ਦੇ ਸੀਨੀਅਰ ਡਾਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਦੋ ਹਫਤੇ ਤੋਂ ਪੁਰਾਣੀ ਖਾਂਸੀ ਟੀ. ਬੀ. ਹੋ ਸਕਦੀ ਹੈ। ਇਸ ਤੋਂ ਇਲਾਵਾ ਭਾਰ ਘਟਨਾ, ਬੁਖਾਰ ਚੜਨਾ, ਭੁੱਖ ਨਾ ਲੱਗਣਾ, ਥੁੱਕ ਵਿਚ ਖੂਨ ਆਉਣਾ ਆਦਿ ਬੀਮਾਰੀ ਦੇ ਮੁੱਖ ਲੱਛਣ ਹਨ। ਉਨਾਂ ਕਿਹਾ ਕਿ ਉਕਤ ਲੱਛਣ ਸਾਹਮਣੇ ਆਉਣ ’ਤੇ ਮਰੀਜ਼ਾਂ ਨੂੰ ਤੁਰੰਤ ਸਰਕਾਰੀ ਉਕਤ ਹਸਪਤਾਲ ਵਿੱਚ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਹਸਪਤਾਲ ਵਿੱਚ ਪਾਜੀਟਿਵ ਮਰੀਜ਼ਾਂ ਦਾ ਮੁਫਤ ਦਵਾਈ ਅਤੇ ਟੈਸਟ ਦੀ ਸੁਵਿਧਾ ਹੈ।
ਮਰੀਜ਼ ਟੀ. ਬੀ. ਦੀ ਬੀਮਾਰੀ ਦਾ ਗੰਭੀਰਤਾ ਨਾਲ ਕਰਵਾਉਣ ਇਲਾਜ
ਸਰਕਾਰੀ ਟੀ. ਬੀ. ਹਸਪਤਾਲ ਦੇ ਛਾਤੀ ਰੋਗ ਵਿਭਾਗ ਦੇ ਸੀਨੀਅਰ ਡਾਕਟਰ ਵਿਸ਼ਾਲ ਵਰਮਾ ਨੇ ਕਿਹਾ ਕਿ ਮਰੀਜ਼ਾਂ ਨੂੰ ਇਸ ਬੀਮਾਰੀ ਦਾ ਗੰਭੀਰਤਾ ਨਾਲ ਇਲਾਜ ਕਰਵਾਉਣਾ ਚਾਹੀਦਾ ਹੈ। 6 ਤੋਂ 8 ਮਹੀਨਿਆਂ ਦੇ ਕੋਰਸ ਵਿਚ ਦਵਾਈ ਨੂੰ ਨਹੀਂ ਛੱਡਣਾ ਚਾਹੀਦਾ। ਇਸ ਤੋਂ ਇਲਾਵਾ ਜੇਕਰ ਮਰੀਜ਼ ਅੱਧ-ਵਿਚਾਲੇ ਕੋਰਸ ਛੱਡ ਦਿੰਦਾ ਹੈ ਤਾਂ ਇਹ ਬੀਮਾਰੀ ਹੋਰ ਜਿਆਦਾ ਸਰੀਰ ਦੇ ਅੰਦਰ ਅਸਰ ਦਿਖਾਉਂਦੀ ਹੈ। ਫਿਰ ਮਰੀਜ਼ ਐੱਮ. ਡੀ. ਆਰ. ਕੈਟਾਗਿਰੀ ਵਿੱਚ ਚਲਾ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8