ਹਰੀਕੇ ਧੁੱਸੀ ਬੰਨ੍ਹ ''ਤੇ ਪਏ ਪਾੜ ਨੂੰ ਪੂਰਨ ਦਾ ਕੰਮ ਦੂਸਰੇ ਦਿਨ ਜਾਰੀ, ਟਰਾਲੀਆਂ ''ਤੇ ਮਿੱਟੀ ਲੈ ਕੇ ਪਹੁੰਚੇ ਨੌਜਵਾਨ

08/23/2023 10:08:11 PM

ਹਰੀਕੇ ਪੱਤਣ (ਲਵਲੀ) : ਪਿਛਲੇ ਦਿਨੀਂ ਹਰੀਕੇ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਧੁੱਸੀ ਬੰਨ੍ਹ ਨੂੰ ਵੱਡਾ ਪਾੜ ਗਿਆ, ਜਿਸ ਕਾਰਨ ਹਥਾੜ ਇਲਾਕੇ 'ਚ ਵੱਡੀ ਤਬਾਈ ਮਚ ਗਈ ਸੀ। ਇਸ ਤੋਂ ਬਾਅਦ ਇਸ ਧੁੱਸੀ ਬੰਨ੍ਹ ਨੂੰ ਪੂਰਨ ਵਾਸਤੇ ਵੱਖ-ਵੱਖ ਧਾਰਮਿਕ, ਸਮਾਜ ਸੇਵੀ ਤੇ ਹੋਰ ਜਥੇਬੰਦੀਆਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਉਥੇ ਜ਼ਿਲ੍ਹਾ ਗੁਰਦਾਸਪੁਰ 'ਚ ਪੈਂਦੇ ਪਿੰਡ ਝੰਡੋ ਦੀ ਕਿਸਾਨ ਮਜ਼ਦੂਰ ਯੂਨੀਅਨ ਦੇ ਨੌਜਵਾਨ ਧੁੱਸੀ ਬੰਨ੍ਹ ਬੰਨ੍ਹਣ ਵਾਸਤੇ ਹਰੀਕੇ ਦਾਣਾ ਮੰਡੀ ਵਿਖੇ ਮਿੱਟੀ ਲੈ ਕੇ ਪੁੱਜੇ, ਜਿਨ੍ਹਾਂ ਦਾ ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਨੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਇਨਸਾਨੀਅਤ ਦੇ ਤੌਰ 'ਤੇ ਫਰਜ਼ ਨਿਭਾਉਂਦੇ ਹੋਏ ਵੱਡਾ ਸਫਰ ਤੈਅ ਕਰਕੇ ਵੱਡੀ ਗਿਣਤੀ 'ਚ ਟਰੈਕਟਰ-ਟਰਾਲੀਆਂ 'ਤੇ ਮਿੱਟੀ ਲੈ ਕੇ ਆਏ ਹਨ। ਇਸ ਤੋਂ ਇਲਵਾ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ ਇਸ ਧੁੱਸੀ ਬੰਨ੍ਹ ਨੂੰ ਪੂਰਨ 'ਚ ਖੁਦ ਸੇਵਾ ਕਰ ਰਹੇ ਹਨ ਅਤੇ ਸੰਗਤਾਂ ਵਿੱਚ ਦੂਸਰੇ ਦਿਨ ਵੀ ਵੱਡਾ ਉਤਸ਼ਾਹ ਨਜ਼ਰ ਆ ਰਿਹਾ ਸੀ।

ਇਹ ਵੀ ਪੜ੍ਹੋ : ਚੰਦਰਮਾ 'ਤੇ ਅਜਿਹਾ ਕਿਹੜਾ ਖ਼ਜ਼ਾਨਾ ਛੁਪਿਆ ਹੈ, ਜਿਸ ਨੂੰ ਖੋਜ ਰਹੇ ਹਨ ਭਾਰਤ ਸਣੇ ਦੁਨੀਆ ਦੇ ਇਹ ਦੇਸ਼

PunjabKesari

ਉਥੇ ਅੱਜ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਬੰਨ੍ਹ 'ਤੇ ਖੁਦ ਹੱਥੀਂ ਸੇਵਾ ਕਰਦੇ ਨਜ਼ਰ ਆਏ। ਇਸ ਮੌਕੇ ਟਰੈਕਟਰ-ਟਰਾਲੀਆਂ 'ਤੇ ਮਿੱਟੀ ਲੈ ਕੇ ਆਉਣ ਵਾਲੇ ਨੌਜਵਾਨ ਜਿਨ੍ਹਾਂ 'ਚ ਹਰਪ੍ਰੀਤ ਸਿੰਘ, ਇੰਦਰਜੀਤ ਖਹਿਰਾ, ਗੋਰਾ ਖਹਿਰਾ, ਜਰਨੈਲ ਸਿੰਘ, ਮੇਜਰ ਸਿੰਘ, ਲਵਲੀ ਖਹਿਰਾ, ਗਿੰਨੀ ਸੋਢੀ, ਸਤਨਾਮ ਸਿੰਘ ਧਾਲੀਵਾਲ, ਪ੍ਰਭ ਬੰਦੇਸ਼ਾ, ਗੁਰਵਿੰਦਰ ਖਹਿਰਾ, ਜਗਪ੍ਰੀਤ ਸਿੰਘ, ਸਮਨ ਧਾਲੀਵਾਲ, ਸਾਬੀ ਖਹਿਰਾ, ਰਾਜਇੰਦਰ ਸਿੰਘ, ਜਗਪ੍ਰੀਤ ਖਹਿਰਾ, ਪਵਨ ਸਰਾਂ, ਸੂਰਜ ਸਿੰਘ, ਮਨਜਿੰਦਰ ਖਹਿਰਾ, ਰਮਨਪ੍ਰੀਤ, ਰਾਜਬੀਰ ਸਿੰਘ ਆਦਿ ਨੇ ਸੇਵਾ ਵਿੱਚ ਹਿੱਸਾ ਲਿਆ। ਇਸ ਤੋਂ ਇਲਵਾ ਹਰੀਕੇ ਹੈੱਡ ਵਰਕਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਣੀ ਦਾ ਪੱਧਰ ਘੱਟ ਰਿਹਾ ਹੈ, ਜਦ ਕਿ ਕੱਲ੍ਹ ਨਾਲੋਂ ਹਰੀਕੇ ਦਰਿਆ ਪਾਣੀ ਦਾ ਪੱਧਰ ਹੋਰ ਘੱਟ ਗਿਆ ਹੈ।

ਇਹ ਵੀ ਪੜ੍ਹੋ : Chandrayaan-3 : ਲੈਂਡਿੰਗ ਤੋਂ ਬਾਅਦ ਚੰਦਰਮਾ ਤੋਂ ਸਾਹਮਣੇ ਆਈਆਂ ਨਵੀਆਂ ਤਸਵੀਰਾਂ

PunjabKesari

ਅੱਜ ਪਾਣੀ ਦਾ ਪੱਧਰ ਇਕ ਲੱਖ 60 ਹਜ਼ਾਰ ਕਿਊਸਿਕ ਰਿਹਾ, ਪਾਕਿਸਤਾਨ ਵੱਲ ਨੂੰ ਇਕ ਲੱਖ 39 ਹਜ਼ਾਰ ਕਿਊਸਿਕ ਛੱਡਿਆ ਗਿਆ ਹੈ, ਜਦ ਕਿ ਰਾਜਸਥਾਨ ਫੀਡਰ ਨੂੰ 13545 ਕਿਊਸਿਕ, ਫਿਰੋਜ਼ਪੁਰ ਫੀਡਰ ਨੂੰ 9000 ਕਿਊਸਿਕ, ਮੱਖ ਕਨਾਲ ਨੂੰ 150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਫਿਲਹਾਲ ਹਰੀਕੇ ਦੇ ਪਾਣੀ ਦਾ ਪੱਧਰ ਘੱਟ ਹੈ, ਜਦ ਕਿ ਵਿਭਾਗ ਨੇ ਦੱਸਿਆ ਕਿ ਅੱਜ ਕੁਝ ਜ਼ਿਲ੍ਹਿਆਂ 'ਚ ਮੀਂਹ ਪੈਣ ਕਾਰਨ ਸਵੇਰ ਤੱਕ ਪਾਣੀ ਦਾ ਪੱਧਰ ਵੱਧ ਸਕਦਾ ਹੈ।

ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ, ਚੇਅਰਮੈਨ ਸੁਖਰਾਜ ਸਿੰਘ, ਗੁਰਬਿੰਦਰ ਸਿੰਘ ਕਾਲੇਕੇ, ਸਿਕੰਦਰ ਸਿੰਘ ਚੀਮਾ, ਗੁਰਲਾਲ ਸਿੰਘ ਧਾਰੀਵਾਲ, ਬਲਾਕ ਪ੍ਰਧਾਨ ਅਵਤਾਰ ਸਿੰਘ ਸਭਰਾ, ਤਰੇਸਮ ਸਿੰਘ ਭੁੱਲਰ, ਜਸਪਾਲ ਸਿੰਘ ਭੁੱਲਰ, ਸਰਦੂਲ ਸਿੰਘ ਸਭਰਾ ਸਾਬਕਾ ਸਰਪੰਚ, ਨਰਿੰਦਰ ਸਿੰਘ ਸਰਪੰਚ, ਗੋਰਾ ਜੋਤੀਸ਼ਾਹ, ਦਲੇਰ ਸਿੰਘ ਦੁੱਬਲੀ, ਬਿੱਕਰ ਸਿੰਘ ਭੰਗਾਲੀਆਂ, ਗੁਰਪ੍ਰੀਤ ਸਿੰਘ ਗੋਰਾ, ਨਰਿੰਦਰ ਫੌਜੀ, ਜੁਗਰਾਜ ਸਿੰਘ ਤੁੰਗ, ਗੁਰਨਾਮ ਸਿੰਘ ਬੱਬੀ, ਬਲਦੇਵ ਸਿੰਘ ਬੁਰਜ ਦੇਵਾ, ਸੁਖਵਿੰਦਰ ਸੋਨੀ ਨੱਥੂਪੁਰ, ਗੁਲਸ਼ਨ ਮਲਹੋਤਰਾ, ਮੋਹਰ ਸਿੰਘ, ਪਰਗਟ ਸਿੰਘ ਆਦਿ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News