ਵਿਆਹੁਤਾ ਕੋਲੋਂ ਦਾਜ ਮੰਗਣ ''ਤੇ ਕੀਤਾ ਤੰਗ ਪ੍ਰੇਸ਼ਾਨ, ਪਤੀ ਅਤੇ ਸੱਸ ਵਿਰੁੱਧ ਮਾਮਲਾ ਦਰਜ

Saturday, Nov 25, 2023 - 02:21 PM (IST)

ਵਿਆਹੁਤਾ ਕੋਲੋਂ ਦਾਜ ਮੰਗਣ ''ਤੇ ਕੀਤਾ ਤੰਗ ਪ੍ਰੇਸ਼ਾਨ, ਪਤੀ ਅਤੇ ਸੱਸ ਵਿਰੁੱਧ ਮਾਮਲਾ ਦਰਜ

ਬਟਾਲਾ (ਸਾਹਿਲ)- ਥਾਣਾ ਸਿਵਲ ਲਾਈਨ ਪੁਲਸ ਨੇ ਪਤੀ ਅਤੇ ਸੱਸ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਪੀੜਤਾ ਲਵਪ੍ਰੀਤ ਪੁੱਤਰੀ ਇੰਦਰਜੀਤ ਵਾਸੀ ਗਾਂਧੀ ਕੈਂਪ ਬਟਾਲਾ ਨੇ ਦੱਸਿਆ ਕਿ ਹੈ ਕਿ ਉਸਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਇੰਦਰਪ੍ਰੀਤ ਸਿੰਘ ਵਾਲੀਆ ਪੁੱਤਰ ਜਸਵਿੰਦਰ ਸਿੰਘ ਵਾਲੀਆ ਵਾਸੀ ਚੱਕ ਕਲਾਲ, ਨੇੜੇ ਵੱਡਾ ਦਰਵਾਜ਼ਾ, ਥਾਣਾ ਬੰਗਾ, ਸ਼ਹੀਦ ਭਗਤ ਸਿੰਘ ਨਗਰ ਨਾਲ ਹੋਇਆ ਸੀ। ਉਸਦਾ ਸਹੁਰਾ ਪਰਿਵਾਰ ਉਸ ਨੂੰ ਤਿੰਨ ਮਹੀਨੇ ਬਾਅਦ ਕਹਿਣਾ ਲੱਗਾ ਹੈ ਕਿ ਇੰਦਰਪ੍ਰੀਤ ਸਿੰਘ ਨੇ ਜੋਰਡਨ ਜਾਣਾ ਹੈ ਤੇ ਪੇਕੇ ਪਰਿਵਾਰ ਕੋਲੋਂ 50 ਹਜ਼ਾਰ ਰੁਪਏ ਲਿਆ, ਜਿਸ ’ਤੇ ਉਸ ਨੇ ਆਪਣੇ ਪੇਕਿਆਂ ਤੋਂ ਪੈਸੇ ਲਿਆ ਕੇ ਦੇ ਦਿੱਤੇ ਅਤੇ ਉਸਦਾ ਪਤੀ ਵਿਦੇਸ਼ ਚਲਾ ਗਿਆ।

ਇਹ ਵੀ ਪੜ੍ਹੋ- ਬਾਬੇ ਨਾਨਕ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਜੈਕਾਰਿਆਂ ਦੀ ਗੂੰਜ ਨਾਲ ਪਾਕਿਸਤਾਨ ਲਈ ਰਵਾਨਾ

 ਉਕਤ ਪੀੜਤਾ ਨੇ ਦਰਖ਼ਾਸਤ ਵਿਚ ਅੱਗੇ ਦੱਸਿਆ ਹੈ ਕਿ ਉਸਦਾ ਸਹੁਰਾ ਪਰਿਵਾਰ ਉਸ ਕੋਲੋਂ ਦਾਜ ਦੀ ਮੰਗ ਕਰਨ ਦੇ ਨਾਲ-ਨਾਲ ਉਸ ਨੂੰ ਤੰਗ ਪ੍ਰੇਸ਼ਾਨ ਵੀ ਕਰਦਾ ਹੈ ਅਤੇ ਜਦੋਂ ਉਹ ਆਪਣੇ ਪਤੀ ਇੰਦਰਪ੍ਰੀਤ ਸਿੰਘ ਨੂੰ ਵਿਦੇਸ਼ ਫੋਨ ਕਰਦੀ ਹੈ ਤਾਂ ਉਸਦਾ ਪਤੀ ਉਸ ਨੂੰ ਅੱਗੋਂ ਫੋਨ ’ਤੇ ਗਾਲੀ-ਗਲੋਚ ਕਰਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਇੰਡੀਆ ਨਹੀਂ ਆਉਣਾ।

ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਆਟੋਮੋਬਾਇਲ ਇੰਜੀਨੀਅਰ ਨੇ ਕੀਤਾ ਕਮਾਲ, ਪਰਾਲੀ ਤੋਂ ਹੀ ਤਿਆਰ ਕਰ ਦਿੱਤੀ ਬੇਮਿਸਾਲ ਚੀਜ਼

ਓਧਰ ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਦੀ ਜਾਂਚ ਇੰਚਾਰਜ ਪੀ.ਪੀ.ਐੱਮ.ਐੱਮ. ਥਾਣਾ ਸਿਵਲ ਲਾਈਨ ਰਾਹੀਂ ਕਰਵਾਏ ਜਾਣ ਉਪਰੰਤ ਡੀ.ਐੱਸ.ਪੀ ਸਿਟੀ ਦੀ ਸਹਿਮਤੀ ਨਾਲ ਡਬਲਯੂ/ਐੱਸ.ਐੱਸ.ਪੀ ਬਟਾਾਲ ਦੀ ਮਨਜ਼ੂਰੀ ਉਪਰੰਤ ਥਾਣਾ ਸਿਵਲ ਲਾਈਨ ਦੇ ਏ.ਐੱਸ.ਆਈ ਜਤਿੰਦਰਪਾਲ ਸਿੰਘ ਨੇ ਕਾਰਵਾਈ ਕਰਦਿਆਂ ਪੀੜਤਾ ਦੇ ਪਤੀ ਇੰਦਰਪ੍ਰੀਤ ਸਿੰਘ ਅਤੇ ਸੱਸ ਜਸਬੀਰ ਕੌਰ ਵਿਰੁੱਧ ਧਾਰਾ 498-ਏ, 406 ਆਈ.ਪੀ.ਸੀ ਤਹਿਤ ਮੁਕੱਦਮਾ ਨੰ.319 ਦਰਜ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News