ਭਾਰਤੀ ਫੌਜ ਨੂੰ ਛੋਟੇ ਹਥਿਆਰ ਸਪਲਾਈ ਕਰਨ ਲਈ ਗੁਰੂ ਨਗਰੀ ’ਚ ਲੱਗੇਗੀ ਅਸਲਾ ਫੈਕਟਰੀ

Sunday, Oct 20, 2024 - 10:04 AM (IST)

ਭਾਰਤੀ ਫੌਜ ਨੂੰ ਛੋਟੇ ਹਥਿਆਰ ਸਪਲਾਈ ਕਰਨ ਲਈ ਗੁਰੂ ਨਗਰੀ ’ਚ ਲੱਗੇਗੀ ਅਸਲਾ ਫੈਕਟਰੀ

ਅੰਮ੍ਰਿਤਸਰ (ਜਸ਼ਨ)-ਭਾਰਤੀ ਫੌਜ ਨੂੰ ਛੋਟੇ ਹਥਿਆਰਾਂ ਦੀ ਸਪਲਾਈ ਕਰਨ ਲਈ ਗੁਰੂ ਨਗਰੀ ਵਿਖੇ ਅਸਲਾ ਫੈਕਟਰੀ ਲਾਉਣ ਦੀ ਤਜਵੀਜ਼ ਤਿਆਰ ਕੀਤੀ ਗਈ ਹੈ। ਜੇਕਰ ਪੰਜਾਬ ਸਰਕਾਰ ਕੰਪਨੀ ਨੂੰ ਹਰ ਤਰ੍ਹਾਂ ਦੀ ਪ੍ਰਵਾਨਗੀ ਪ੍ਰਦਾਨ ਕਰ ਦਿੰਦੀ ਹੈ ਤਾਂ ਸਾਲ 2026 ’ਚ ਇਹ ਅਸਲਾ ਫੈਕਟਰੀ ਅੰਮ੍ਰਿਤਸਰ ਦੇ ਇਕ ਪੇਂਡੂ ਖੇਤਰ ’ਚ ਕੰਮ ਕਰਦੀ ਹੋਵੇਗੀ। 

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਵਿਅਕਤੀ ਨੇ ਮਾਰੀ ਛਾਲ

ਕੰਪਨੀ ਨੇ ਹਰ ਤਰ੍ਹਾਂ ਦੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਫੈਕਟਰੀ ਦਾ ਬਲਿਊ ਪ੍ਰਿੰਟ ਵੀ ਤਿਆਰ ਕਰ ਲਿਆ ਹੈ। ਉਕਤ ਬਿਆਨ ਪ੍ਰੈੱਸ ਕਾਨਫਰੰਸ ਦੌਰਾਨ ਵਿਜੇ ਤ੍ਰਿਸ਼ੂਲ ਡਿਫੈਂਸ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਦੇ ਡਾਇਰੈਕਟਰ ਸਾਹਿਲ ਲੂਥਰਾ ਨੇ ਦਿੱਤਾ। ਉਨ੍ਹਾਂ ਨੂੰ ਭਰੋਸਾ ਹੈ ਕਿ ਮੁੱਖ ਮੰਤਰੀ ਮਾਨ ਜਲਦੀ ਹੀ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦੇਣਗੇ।

ਇਹ ਵੀ ਪੜ੍ਹੋ- ਨੌਜਵਾਨ ਪੀੜੀ ਕਿਉਂ ਹੋ ਰਹੀ ਸਾਈਲੈਂਟ ਹਾਰਟ ਅਟੈਕ ਦਾ ਸ਼ਿਕਾਰ, ਜਾਣੋ ਕੀ ਹੋ ਸਕਦੀ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News