ਗੁਰਦਾਸਪੁਰ ਵਾਸੀਆਂ ਨੂੰ ਮੰਨੋਰੰਜਨ ਲਈ ਮਿਲਿਆ ਇਕਲੌਤਾ ਸਿਨੇਮਾ, ਦੁਕਾਨਦਾਰਾਂ ਨੇ ਲਿਆ ਸੁੱਖ ਦਾ ਸਾਹ

Sunday, Oct 01, 2023 - 02:13 PM (IST)

ਗੁਰਦਾਸਪੁਰ ਵਾਸੀਆਂ ਨੂੰ ਮੰਨੋਰੰਜਨ ਲਈ ਮਿਲਿਆ ਇਕਲੌਤਾ ਸਿਨੇਮਾ, ਦੁਕਾਨਦਾਰਾਂ ਨੇ ਲਿਆ ਸੁੱਖ ਦਾ ਸਾਹ

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਸ਼ਹਿਰ ਪਿਛਲੇ ਕਰੀਬ 6 ਸਾਲ ਤੋਂ ਕਾਨੂੰਨੀ ਲੜਾਈ ਵਿਚ ਉਲਝਿਆ ਏ. ਜੀ. ਐੱਮ. ਮਾਲ ਆਖਿਰਕਾਰ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਇਸ ਮਾਲ ਬਣੇ ਸਿਨੇਮਾ ਚੱਲਣ ਲਈ ਸਾਰੇ ਕਾਨੂੰਨੀ ਪੱਖ ਕਲੀਅਰ ਹੋਣ ਦੇ ਬਾਅਦ ਹੁਣ ਗੁਰਦਾਸਪੁਰ ਦੇ ਲੋਕਾਂ ਨੂੰ ਇਕਲੌਤੇ ਸਿਨੇਮੇ ਦੇ ਰੂਪ ਵਿਚ ਮੰਨੋਰੰਜਨ ਦਾ ਸਾਧਨ ਮਿਲ ਗਿਆ ਹੈ।

ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ, ਪਰਿਵਾਰ ਦਾ ਬੁੱਝਿਆ ਇਕਲੌਤਾ ਚਿਰਾਗ

ਇਹ ਦੱਸਣਯੋਗ ਹੈ ਕਿ ਉਕਤ ਮਾਲ ਅਕਾਲੀ ਦਲ ਨਾਲ ਸਬੰਧਤ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਦਾ ਹੈ, ਜਿਨ੍ਹਾਂ ਨੇ ਪੁਰਾਣਾ ਸਿਨੇਮਾ ਤੋੜ ਕੇ ਤਿੱਬੜੀ ਰੋਡ ’ਤੇ ਨਵਾਂ ਮਾਲ ਉਸਾਰਿਆ ਸੀ ਪਰ ਪਿਛਲੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਉਕਤ ਮਾਲ ਦੀ ਉਸਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਇਤਰਾਜ ਉਠਾਏ ਸਨ ਅਤੇ ਨਗਰ ਕੌਂਸਲ ਵੱਲੋਂ ਲਗਾਏ ਇਤਰਾਜਾਂ ਤੋਂ ਬਾਅਦ ਉਕਤ ਮਾਮਲਾ ਪਹਿਲਾਂ ਹੇਠਲੀ ਅਦਾਲਤ ਵਿਚ ਗਿਆ ਸੀ, ਜਿਸ ਤੋਂ ਬਾਅਦ ਬੱਬੇਹਾਲੀ ਵੱਲੋਂ ਸ਼ੈਸ਼ਨ ਕੋਰਟ ਵਿਚ ਮੁੜ ਅਪੀਲ ਕੀਤੀ ਗਈ ਸੀ ਅਤੇ ਸ਼ੈਸ਼ਨ ਕੋਰਟ ਨੇ ਬੱਬੇਹਾਲੀ ਨੂੰ ਰਾਹਤ ਦਿੱਤੀ ਸੀ।

ਇਹ ਵੀ ਪੜ੍ਹੋ- ਪੁਲਸ ਭਰਤੀ ਦਾ ਨਿਯੁਕਤੀ ਪੱਤਰ ਵੇਖ ਨੌਜਵਾਨ ਨੂੰ ਚੜ੍ਹਿਆ ਚਾਅ, ਸੱਚਾਈ ਸਾਹਮਣੇ ਆਉਣ 'ਤੇ ਉੱਡੇ ਹੋਸ਼

ਐਡੋਵੋਕੇਟ ਅਮਰਜੋਤ ਸਿੰਘ ਨੇ ਦੱਸਿਆ ਕਿ ਸ਼ੈਸ਼ਨ ਕੋਰਟ ਵਿਚ ਰਾਹਤ ਮਿਲਣ ਤੋਂ ਬਾਅਦ ਨਗਰ ਕੌਂਸਲ ਨੇ ਹਾਈਕੋਰਟ ਦਾ ਦਰਵਾਜ਼ਾ ਖਟਕਾਇਆ ਸੀ ਅਤੇ ਹਾਈਕੋਰਟ ਨੇ ਉਸ ਸਮੇਂ ਮੁੜ ਉਕਤ ਮਾਲ ਅੰਦਰ ਉਕਤ ਸਿਨੇਮਾ ਚਲਾਉਣ ’ਤੇ ਰੋਕ ਲਗਾ ਦਿੱਤੀ ਸੀ ਪਰ ਨਾਲ ਹੀ ਹੇਠਲੀ ਅਦਾਲਤ ਨੂੰ ਕਿਹਾ ਸੀ ਕਿ ਉਕਤ ਮਾਲ ਸਬੰਧੀ ਸਾਰੇ ਤੱਥਾਂ ਦੀ ਬਾਰੀਕੀ ਨਾਲ ਘੋਖ ਪੜਤਾਲ ਕਰ ਕੇ ਬਣਦੇ ਹੁਕਮ ਜਾਰੀ ਕੀਤੇ ਜਾਣ।

ਇਹ ਵੀ ਪੜ੍ਹੋ- ਖੇਡ ਮੈਦਾਨ 'ਚ ਗਿਆ ਸੀ ਨੌਜਵਾਨ, ਸੋਸ਼ਲ ਮੀਡੀਆ 'ਤੇ ਵਾਪਰੀ ਅਣਹੋਣੀ ਦੀ ਖ਼ਬਰ ਵੇਖ ਘਰ ਵਿਛ ਗਏ ਸੱਥਰ

ਉਨ੍ਹਾਂ ਦੱਸਿਆ ਕਿ ਕਰੀਬ 5 ਸਾਲ ਦੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਉਨ੍ਹਾਂ ਨੂੰ ਹੇਠਲੀ ਅਦਾਲਤ ਨੇ ਵੀ ਰਾਹਤ ਦਿੱਤੀ ਹੈ ਅਤੇ ਇਸ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਦਿਆਂ ਮਾਨਯੋਗ ਹਾਈਕੋਰਟ ਨੇ ਵੀ ਆਪਣੀ ਰੋਕ ਹਟਾ ਕੇ ਮਾਲ ਤੇ ਸਿਨੇਮਾ ਚਲਾਉਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਅਦਾਲਤ ਵੱਲੋਂ ਮਿਲੀ ਪ੍ਰਵਾਨਗੀ ਤੋਂ ਬਾਅਦ ਮਾਲ ਅੰਦਰ ਲਿਫਟਾਂ ਤੇ ਹੋਰ ਸਾਜੋ ਸਾਮਾਨ ਨੂੰ ਦਰੁਸਤ ਕਰ ਕੇ ਹੁਣ ਸਿਨੇਮਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਹੁਣ ਜਿਥੇ ਆਮ ਲੋਕ ਕਾਫ਼ੀ ਰਾਹਤ ਮਹਿਸੂਸ ਕਰ ਰਹੇ ਹਨ, ਨਾਲ ਹੀ ਜਿਹੜੇ ਲੋਕਾਂ ਨੇ ਮਾਲ ਦੇ ਅੰਦਰ ਦੁਕਾਨਾਂ ਲਈਆਂ ਸਨ, ਉਨ੍ਹਾਂ ਨੇ ਵੀ ਦੁਕਾਨਾਂ ਸ਼ੁਰੂ ਕਰਨ ਲਈ ਫਿੰਟਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News