ਗੁਰਦਾਸਪੁਰ ਪੁਲਸ ਨੇ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਕੀਤਾ ਦਰਜ

Saturday, Jul 27, 2024 - 12:32 PM (IST)

ਗੁਰਦਾਸਪੁਰ ਪੁਲਸ ਨੇ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਕੀਤਾ ਦਰਜ

ਗੁਰਦਾਸਪੁਰ (ਵਿਨੋਦ)-ਜ਼ਿਲ੍ਹਾ ਪੁਲਸ ਗੁਰਦਾਸਪੁਰ ਦੇ ਅਧੀਨ ਪੈਂਦੇ ਥਾਣਾ ਕਾਹਨੂੰਵਾਨ ਦੀ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 1 ਲੱਖ 38 ਹਜ਼ਾਰ ਮਿ.ਲੀ ਅਲਕੋਹਲ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ ਰਛਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਨਾਕਾਬੰਦੀ ਕੀਤੀ ਹੋਈ ਸੀ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ- ਮੋਟਰਸਾਈਕਲ 'ਤੇ ਸਵਾਰ ਪਿਓ-ਪੁੱਤ ਨਾਲ ਵਾਪਰਿਆ ਭਿਆਨਕ ਹਾਦਸਾ, ਪੁੱਤ ਦੀ ਮੌਕੇ 'ਤੇ ਮੌਤ

ਇਸ ਦੌਰਾਨ ਟੀ-ਪੁਆਇੰਟ ਕਾਲਾ ਬਾਲਾ ਤੋਂ ਦੋਸ਼ੀਆਂ ਗੁਰਪ੍ਰੀਤ ਸਿੰਘ ਪੁੱਤਰ ਬਖਸ਼ੀਸ ਸਿੰਘ ਵਾਸੀ ਮੁਹੱਲਾ ਦੀਨਪੁਰ ਧਾਰੀਵਾਲ, ਕੁਲਦੀਪ ਕੁਮਾਰ ਉਰਫ ਭੀਮਾ ਪੁੱਤਰ ਰਾਮ ਪਾਲ ਵਾਸੀ ਬੱਬਰੀ ਨੰਗਲ ਨੂੰ ਗੱਡੀ ਨੰਬਰ ਪੀਬੀ 13 ਬੀ.ਕੇ 9992 ਮਾਰਕਾ ਇਨੋਵਾ ਸਮੇਤ ਕਾਬੂ ਕਰਕੇ ਗੱਡੀ ਦੀ ਤਾਲਾਸ਼ੀ ਕੀਤੀ ਗਈ ਤਾਂ ਤਾਲਾਸ਼ੀ ਦੌਰਾਨ ਗੱਡੀ 'ਚੋਂ 4 ਕੈਨ ਪਲਾਸਟਿਕ ਬਰਾਮਦ ਹੋਏ। ਜਿਨ੍ਹਾਂ ਵਿਚੋਂ 1, 38000 ਮਿ.ਲੀ ਅਲਕੋਹਲ ਬਰਾਮਦ ਹੋਈ। ਜਿਸ ’ਤੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਹੁਣ ਹਾਈਟੈੱਕ ਹੋਵੇਗਾ ਪਠਾਨਕੋਟ, ਲਗਾਤਾਰ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਅਲਰਟ 'ਤੇ ਸੁਰੱਖਿਆ ਏਜੰਸੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News