ਗੁਰਦਾਸਪੁਰ ਜ਼ਿਲ੍ਹੇ ''ਚ ਕੋਰੋਨਾ ਤੋਂ ਪੀੜਤ 94 ਹੋਰ ਲੋਕ ਨਿਕਲੇ ਪਾਜ਼ੇਟਿਵ, 5 ਦੀ ਮੌਤ

09/23/2020 12:05:11 AM

ਗੁਰਦਾਸਪੁਰ, (ਹਰਮਨ, ਜ. ਬ.)- ਜ਼ਿਲ੍ਹਾ ਗੁਰਦਾਸਪੁਰ ’ਚ ਅੱਜ ਕੋਰੋਨਾ ਵਾਇਰਸ ਨੇ 5 ਹੋਰ ਮਰੀਜ਼ਾਂ ਦੀ ਜਾਨ ਲੈ ਲਈ ਹੈ ਜਦੋਂ ਕਿ ਅੱਜ 94 ਮਰੀਜ਼ ਸਾਹਮਣੇ ਆਉਣ ਕਾਰਣ ਜ਼ਿਲੇ ’ਚ ਪੀੜਤ ਪਾਏ ਜਾ ਚੁੱਕੇ ਕੁੱਲ ਮਰੀਜ਼ਾਂ ਦੀ ਗਿਣਤੀ 5180 ’ਤੇ ਪਹੁੰਚ ਗਈ ਹੈ। ਅੱਜ ਜਿਹੜੇ ਮਰੀਜ਼ ਮੌਤ ਦੇ ਮੂੰਹ ਵਿਚ ਗਏ ਹਨ, ਉਨ੍ਹਾਂ ’ਚ ਬਟਾਲਾ ਨੇੜਲੇ ਪਿੰਡ ਕੰਡਿਆਲ ਨਾਲ ਸਬੰਧਤ 44 ਸਾਲ ਦਾ ਵਿਅਕਤੀ ਹੈ, ਜੋ 20 ਸਤੰਬਰ ਨੂੰ ਇਸ ਵਾਇਰਸ ਤੋਂ ਪੀੜਤ ਹੋਇਆ ਸੀ ਤੇਅ ਉਸ ਸਾਹ ਲੈਣ ਦੀ ਸਮੱਸਿਆ ਸੀ। ਉਸ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਾਰਣ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਸੀ। ਮਰਨ ਵਾਲਾ ਦੂਸਰਾ ਮਰੀਜ਼ ਪਿੰਡ ਪਸਨਾਵਾਲ ਨਾਲ ਸਬੰਧਤ 66 ਸਾਲ ਦਾ ਬਜ਼ੁਰਗ ਵਿਅਕਤੀ ਹੈ, ਜੋ ਕਿਡਨੀ ਦੇ ਰੋਗ ਤੋਂ ਪੀੜਤ ਸੀ। ਤੀਸਰੇ ਮਰੀਜ਼ ਦੀ ਮੌਤ ਸੀ. ਐੱਮ. ਸੀ. ਲੁਧਿਆਣਾ ਵਿਖੇ ਹੋਈ ਹੈ ਜਦੋਂ ਕਿ ਚੌਥਾ ਮਰੀਜ਼ ਗੁਰਦਾਸਪੁਰ ਨਾਲ ਸਬੰਧਤ ਪਿੰਡ ਕੇਸ਼ੋਪੁਰ ਦੀ 70 ਸਾਲ ਦੀ ਬਜ਼ੁਰਗ ਔਰਤ ਹੈ, ਜਿਸ ਨੂੰ ਕੈਂਸਰ ਸਮੇਤ ਹੋਰ ਕਈ ਬੀਮਾਰੀਆਂ ਨੇ ਘੇਰਿਆ ਹੋਇਆ ਸੀ। ਉਕਤ ਔਰਤ ਵੀ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਇਸੇ ਤਰ੍ਹਾਂ ਪੰਜਵੇਂ ਮਰੀਜ਼ ਨੂੰ ਵੀ ਸਾਹ ਦੇ ਰੋਗ ਸਮੇਤ ਹੋਰ ਕਈ ਸਮੱਸਿਆਵਾਂ ਸਨ।

ਸਿਵਲ ਸਰਜਨ ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 1,03,992 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ ਹੈ ਜਿਨ੍ਹਾਂ ’ਚੋਂ 98,009 ਨੈਗੇਵਿਟ ਪਾਏ ਗਏ ਹਨ ਅਤੇ 29 ਸੈਂਪਲ ਰਿਜੈਕਟ ਹੋਏ ਹਨ। ਹੁਣ ਤੱਕ ਜ਼ਿਲੇ ’ਚ ਕੁੱਲ 5180 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ 774 ਸੈਂਪਲਾਂ ਦੇ ਨਤੀਜੇ ਪੈਂਡਿੰਗ ਹਨ। ਅੱਜ 94 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ’ਚ 14, ਬਟਾਲਾ ’ਚ 8, ਬੇਅੰਤ ਕਾਲਜ ’ਚ 5, ਦੂਸਰਿਆਂ ’ਚ ਜ਼ਿਲਿਆ ’ਚ 42, ਸੇਂਟਰਲ ਜੇਲ ’ਚ 5, ਤਿੱਬੜੀ ਕੈਂਟ ’ਚ 1 ਮਰੀਜ਼ ਆਈਸੋਲੇਟ ਕੀਤੇ ਗਏ ਹਨ ਅਤੇ 7 ਪੀੜਤ ਸ਼ਿਫਟ ਕਰਨ ਦਾ ਕੰਮ ਬਾਕੀ ਹੈ। ਜ਼ਿਲੇ ’ਚ 1009 ਐਕਟਿਵ ਕੇਸ ਮੌਜੂਦ ਹਨ।


Bharat Thapa

Content Editor

Related News