ਔਰਤ ਦੀਆਂ ਵਾਲੀਆਂ ਝਪਟ ਕੇ ਲੁਟੇਰਾ ਫਰਾਰ
Thursday, Nov 01, 2018 - 11:36 AM (IST)

ਗੁਰਦਾਸਪੁਰ - ਬੁੱਧਵਾਰ ਸਵੇਰੇ 7 ਵਜੇ ਦੇ ਕਰੀਬ ਗੁਰਦਾਸਪੁਰ-ਦੀਨਾਨਗਰ ਜੀ. ਟੀ. ਰੋਡ 'ਤੇ ਦਿਓਲ ਆਈ. ਟੀ. ਆਈ. ਦੇ ਨਾਲ ਵਾਲੀ ਗਲੀ 'ਚ ਇਕ ਚੋਰ ਨੇ ਇਕ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ।
ਇਸ ਸਬੰਧੀ ਸੁਰਜੀਤ ਕੌਰ ਪਤਨੀ ਮੋਹਨ ਸਿੰਘ ਦਿਓਲ ਨੇ ਦੱਸਿਆ ਕਿ ਉਹ ਸਵੇਰੇ ਕਰੀਬ 7 ਵਜੇ ਆਪਣੇ ਘਰ ਤੋਂ ਬਾਹਰ ਨਿਕਲੇ ਸਨ ਕਿ ਅਚਾਨਕ ਸੜਕ ਵਾਲੇ ਪਾਸਿਓਂ ਇਕ ਨੌਜਵਾਨ ਨੇ ਪੈਦਲ ਆ ਕੇ ਉਨ੍ਹਾਂ ਕੋਲੋਂ ਕਿਸੇ ਦਾ ਘਰ ਪੁੱਛਿਆ। ਅਜੇ ਉਹ ਜਵਾਬ ਹੀ ਦੇ ਰਹੀ ਸੀ ਕਿ ਨੌਜਵਾਨ ਇਕਦਮ ਉਸ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਨਾਲ ਉਸਦੇ ਦੋਵੇਂ ਕੰਨ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ। ਇਸ ਸਬੰਧੀ ਉਨ੍ਹਾਂ ਬਰਿਆਰ ਚੌਂਕੀ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।