ਸੜਕ ’ਤੇ ਖੜ੍ਹੀ ’ਤੇ 2 ਨੌਜਵਾਨਾਂ ਨੇ ਚੜ੍ਹਾਈ ਗੱਡੀ, ਕਾਰ ਛੱਡ ਹੋਏ ਮੌਕੇ ਤੋਂ ਫਰਾਰ

Monday, Aug 23, 2021 - 04:37 PM (IST)

ਸੜਕ ’ਤੇ ਖੜ੍ਹੀ ’ਤੇ 2 ਨੌਜਵਾਨਾਂ ਨੇ ਚੜ੍ਹਾਈ ਗੱਡੀ, ਕਾਰ ਛੱਡ ਹੋਏ ਮੌਕੇ ਤੋਂ ਫਰਾਰ

ਗੁਰਦਾਸਪੁਰ (ਸਰਬਜੀਤ) - ਬੀਤੀ ਰਾਤ ਸਥਾਨਕ ਗੀਤਾ ਭਵਨ ਰੋਡ ’ਤੇ ਸੜਕ ’ਤੇ ਖੜ੍ਹੀ ਇਕ ਕਾਰ ਉੱਪਰ ਚੰਡੀਗੜ੍ਹ ਦੇ ਰਹਿਣ ਵਾਲੇ ਦੋ ਨੌਜਵਾਨਾਂ ਵਲੋਂ ਆਪਣੀ ਗੱਡੀ ਚਾੜ੍ਹ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਗੱਡੀ ਪਲਟ ਗਈ। ਗੱਡੀ ਪਲਟ ਜਾਣ ਮਗਰੋਂ ਦੋਵੇਂ ਨੌਜਵਾਨ ਗੱਡੀ ਵਿੱਚੋਂ ਨਿਕਲ ਕੇ ਭੱਜਣ ਵਿੱਚ ਸਫਲ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ‌ਸਿਟੀ ਪੁਲਸ ਮੌਕੇ ’ਤੇ ਪਹੁੰਚ ਗਈ, ਜਿਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। 

ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ .ਐੱਸ .ਆਈ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਗੱਡੀ ਜਿਸ ਦਾ ਨੰਬਰ ਸੀ .ਐੱਚ 01ਏ. ਬੀ 4852  ਹੈ ਸਥਾਨਕ ਗੀਤਾ ਭਵਨ ਰੋਡ ’ਤੇ ਪਲਟੀ ਹੋਈ ਹੈ। ਜਦੋਂ ਉਨ੍ਹਾਂ ਨੇ ਮੌਕੇ ਪਹੁੰਚ ਕੇ ਗੱਡੀ ਦੀ ਆਰਸੀ ਚੈੱਕ ਕੀਤੀ ਤਾਂ ਉਕਤ ਗੱਡੀ ਚੰਡੀਗੜ੍ਹ ਰਹਿਣ ਵਾਲੇ ਵਸਨੀਕਾਂ ਦੀ ਸੀ। ਉਨ੍ਹਾਂ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਗੱਡੀ ਨੂੰ ਚਲਾਉਣ ਵਾਲੇ ਵਿਅਕਤੀਆਂ ਸਬੰਧੀ ਕੁਝ ਵੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਭਰਾਵਾਂ ਨੇ ਗੋਲੀਆਂ ਮਾਰ ਕੀਤਾ ਭੈਣ ਤੇ ਜੀਜੇ ਦਾ ਕਤਲ, 1 ਮਹੀਨਾ ਪਹਿਲਾਂ ਕੀਤਾ ਸੀ ਪ੍ਰੇਮ ਵਿਆਹ


author

rajwinder kaur

Content Editor

Related News