ਆਈ.ਜੀ ਬਾਰਡਰ ਰੇਂਜ ਢਿੱਲੋਂ ਨੇ ਗੁਰਦਾਸਪੁਰ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ ਲਿਆ ਜਾਇਜ਼ਾ

Friday, Sep 02, 2022 - 03:55 PM (IST)

ਆਈ.ਜੀ ਬਾਰਡਰ ਰੇਂਜ ਢਿੱਲੋਂ ਨੇ ਗੁਰਦਾਸਪੁਰ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ ਲਿਆ ਜਾਇਜ਼ਾ

ਗੁਰਦਾਸਪੁਰ (ਵਿਨੋਦ) - ਧਾਰਮਿਕ ਸਥਾਨਾਂ ’ਤੇ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਅੱਜ ਬਾਰਡਰ ਰੇਂਜ ਦੇ ਆਈ.ਜੀ ਗੁਰਿੰਦਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਪੁਲਸ ਮੁਖੀ ਦੀਪਕ ਹਿਲੋਰੀ ਨੇ ਸਥਾਨਕ ਮਾਈ ਦਾ ਮੰਦਰ ’ਚ ਪਹੁੰਚ ਕੇ ਮੰਦਰ ’ਚ ਕੀਤੀ ਗਈ ਸੁਰੱਖਿਆ ਵਿਵਸਥਾ ਅਤੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਕੀਤੇ ਇੰਤਜ਼ਾਮ ਦਾ ਨਿਰੀਖਣ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਮੰਦਰ ’ਚ ਮੱਥਾ ਟੇਕਣ ਦੇ ਬਾਅਦ ਮੰਦਰ ਦੇ ਮੁੱਖ ਪੁਜ਼ਾਰੀ ਕ੍ਰਿਸ਼ਨ ਭਾਰਦਵਾਜ ਨਾਲ ਗੱਲਬਾਤ ਕਰਕੇ ਮੰਦਰ ’ਚ ਪੁਲਸ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧ ਦੀ ਜਾਣਕਾਰੀ ਪ੍ਰਾਪਤ ਕੀਤੀ। 

ਪੜ੍ਹੋ ਇਹ ਵੀ ਖ਼ਬਰ: ਮਾਣ ਵਾਲੀ ਗੱਲ, ਰੂਹਬਾਨੀ ਕੌਰ ਨੂੰ ਯੂਨੀਵਰਸਿਟੀ ਆਫ਼ ਟੋਰਾਂਟੋ ਤੋਂ ਮਿਲੀ 1 ਕਰੋੜ ਤੋਂ ਵੱਧ ਦੀ ਸਕਾਲਿਰਸ਼ਿਪ

ਆਈ.ਜੀ ਨੇ ਇਸ ਮੌਕੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਪੁਲਸ ਮਹਾਨਿਦੇਸ਼ਕ ਗੌਰਵ ਯਾਦਵ ਦੇ ਆਦੇਸ਼ ਅਨੁਸਾਰ ਮੇਰੀ ਡਿਊਟੀ ਜ਼ਿਲ੍ਹਾ ਗੁਰਦਾਸਪੁਰ ਦੇ ਧਾਰਮਿਕ ਸਥਾਨਾਂ ਦਾ ਨਿਰੀਖਣ ਕਰਨ ਦੀ ਲੱਗੀ ਹੈ, ਜਿਸ ਦੇ ਅਧੀਨ ਮੈਂ ਇਸ ਮੰਦਰ ’ਚ ਨਿਰੀਖਣ ਕਰਨ ਦੇ ਲਈ ਆਇਆ ਹਾਂ। ਉਨ੍ਹਾਂ ਨੇ ਮੰਦਰ ਪ੍ਰਬੰਧਕਾਂ ਨੂੰ ਕਿਹਾ ਕਿ ਜਦ ਕਿਸੇ ਤਰ੍ਹਾਂ ਦੀ ਸ਼ਰਾਰਤ ਦੀ ਘਟਨਾ ਦਾ ਪਤਾ ਲੱਗੇ ਜਾਂ ਕਿਸੇ ਸ਼ਰਾਰਤੀ ਤੱਤਾਂ ਦਾ ਪਤਾ ਲੱਗੇ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ।

ਪੜ੍ਹੋ ਇਹ ਵੀ ਖ਼ਬਰ: ਮਰਹੂਮ ਸਿੱਧੂ ਮੂਸੇਵਾਲਾ ਦੇ ਪਿਓ ਨੂੰ ਈਮੇਲ ਰਾਹੀਂ ਮਿਲੀ ਜਾਨੋਂ ਮਾਰਨ ਦੀ ਧਮਕੀ, ਦੱਸਿਆ ਇਸ ਗੈਂਗ ਦਾ ਮੈਂਬਰ

ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਗੈਂਗਸਟਰਾਂ ਦਾ ਸਫਾਇਆ ਕੀਤਾ ਜਾ ਰਿਹਾ ਹੈ। ਜੋ ਵੀ ਗੈਂਗਸਟਰ ਬਕਾਇਆ ਹਨ, ਉਨ੍ਹਾਂ ਦਾ ਵੀ ਸਫਾਇਆ ਕਰ ਦਿੱਤਾ ਜਾਵੇਗਾ। ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਦੇ ਆਦੇਸ਼ ਅਨੁਸਾਰ ਹਰ ਗੈਂਗਸਟਰ ਅਤੇ ਨਸ਼ਿਆਂ ਦੇ ਤਸ਼ੱਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਪੁਲਸ ਮੁਖੀ ਦੀਪਕ ਹਿਲੋਰੀ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇਗੀ।


author

rajwinder kaur

Content Editor

Related News