ਮਿਲਟਰੀ ਕੈਂਟ ''ਚ ਨੌਕਰੀ ਕਰਦੇ ਨੌਜਵਾਨ ਦੀ ਹਾਦਸੇ ''ਚ ਹੋਈ ਮੌਤ

Wednesday, Nov 25, 2020 - 10:30 AM (IST)

ਗੁਰਦਾਸਪੁਰ (ਹਰਮਨ): ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਵਾਪਰ ਸੜਕ ਹਾਦਸੇ 'ਚ ਇਕ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਨੇ ਜੰਮੂ ਕਸ਼ਮੀਰ ਨਾਲ ਸਬੰਧਤ ਇਕ ਨਾਇਬ ਸੂਬੇਦਾਰ ਅਤੇ ਮਹਿਲਾ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਜਿਗਰੀ ਯਾਰਾਂ ਨੇ ਹੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਗਟਰ 'ਚ ਟੰਗਿਆ ਸੀ ਪੁੱਠਾ, ਗ੍ਰਿਫ਼ਤਾਰ

ਪੁਲਸ ਨੂੰ ਦਿੱਤੇ ਬਿਆਨਾਂ 'ਚ ਸੁਰਿੰਦਰ ਕੁਮਾਰ ਪੁੱਤਰ ਅਮਰ ਸਿੰਘ ਵਾਸੀ ਬਡਾਲੀਆ ਥਾਣਾ ਹਾਜੀਪੁਰ (ਹੁਸ਼ਿਆਰਪੁਰ) ਨੇ ਦੱਸਿਆ ਕਿ ਉਸ ਦਾ ਭਤੀਜਾ ਮਨਜੀਤ ਸਿੰਘ ਆਰਮੀ ਕੈਂਟ ਤਿੱਬੜੀ ਵਿਖੇ ਨੌਕਰੀ ਕਰਦਾ ਹੈ ਜੋ ਆਪਣੇ ਬੁਲਟ ਮੋਟਰਸਾਈਕਲ ਨੰਬਰ ਪੀਬੀ. 54-ਐਫ-2115 'ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ। ਇਸੇ ਦੌਰਾਨ ਬਾਅਦ ਦੁਪਹਿਰ ਪੌਣੇ 1 ਵਜੇ ਦੇ ਕਰੀਬ ਜਦੋਂ ਉਹ ਪੁਰਾਣਾ ਸ਼ਾਲਾ ਨੇੜੇ ਪਹੁੰਚਾ ਤਾਂ ਵਿਜੇ ਕੁਮਾਰ ਨਾਮ ਦੇ ਵਿਅਕਤੀ ਵਲੋਂ ਸੜਕ 'ਤੇ ਖੜ੍ਹੀ ਕੀਤੀ ਕਾਰ ਨੰਬਰ ਜੇਕੇ-21-ਈ-5637 ਦੇ ਪਿਛਲੇ ਪਾਸੇ ਉਕਤ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਕਾਰਣ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਅਤੇ ਮੁਕੇਰੀਆਂ ਸਾਈਡ ਤੋਂ ਆ ਰਹੀ ਵਰਨਾ ਕਾਰ ਨੰਬਰ ਪੀਬੀ-06-ਏਐਫ-0275 'ਚ ਆ ਵੱਜਾ, ਜਿਸ ਕਾਰਣ ਮਨਜੀਤ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਮਿਲਟਰੀ ਹਸਪਤਾਲ ਪਹੁੰਚਾਇਆ। ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਕਤ ਕਾਰ ਨੂੰ ਗੁਰਪ੍ਰੀਤ ਕੌਰ ਚਲਾ ਰਹੀ ਸੀ, ਜਿਸ ਦੇ ਇਲਾਵਾ ਸੜਕ ਵਿਚ ਕਾਰ ਖੜ੍ਹੀ ਕਰਨ ਵਾਲੇ ਨਾਇਬ ਸੂਬੇਦਾਰ ਵਿਜੇ ਕੁਮਾਰ ਜੰਮੂ ਕਮਸ਼ੀਰ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਨੇ ਕਾਰਵਾਈ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ: ਸਿਵਲ ਹਸਪਤਾਲ ਬੁਢਲਾਡਾ 'ਚ ਵੱਡੀ ਲਾਪਰਵਾਹੀ, ਇਕ ਹੋਰ ਬੱਚਾ ਨਿਕਲਿਆ HIV ਪਾਜ਼ੇਟਿਵ


Baljeet Kaur

Content Editor

Related News