ਜੀ. ਐੱਸ. ਟੀ. ਟੀਮਾਂ ਵਲੋਂ ਗੁਰੂ ਬਾਜ਼ਾਰ ਤੇ ਗੋਲਡਨ ਗੇਟ ਨੇੜੇ ਸਰਵੇਖਣ ਦੌਰਾਨ ਚੈਕਿੰਗ
Friday, Jan 31, 2025 - 11:22 AM (IST)
ਅੰਮ੍ਰਿਤਸਰ (ਇੰਦਰਜੀਤ)-ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਜੀ. ਐੱਸ. ਟੀ. ਵਿਭਾਗ ਵੱਲੋਂ ਕੀਤੇ ਗਏ ਸਰਵੇਖਣ ਦੌਰਾਨ ਟੀਮਾਂ ਅੱਜ ਵੱਖ-ਵੱਖ ਥਾਵਾਂ ’ਤੇ ਕਾਰੋਬਾਰੀਆਂ ਦੇ ਅਦਾਰਿਆਂ ’ਤੇ ਪਹੁੰਚ ਕੇ ਰਿਪੋਰਟਾਂ ਇਕੱਠੀਆਂ ਕਰਨ ਲਈ ਗਈਆਂ। ਡਿਪਟੀ ਕਮਿਸ਼ਨਰ ਜੀ. ਐੱਸ. ਟੀ. ਅੰਮ੍ਰਿਤਸਰ ਰੇਂਜ ਮੈਡਮ ਰਾਜਵਿੰਦਰ ਕੌਰ ਨੇ ਸਹਾਇਕ ਕਮਿਸ਼ਨਰ ਅੰਮ੍ਰਿਤਸਰ-1 ਮੈਡਮ ਪ੍ਰਗਤੀ ਸੇਠੀ ਨੂੰ ਫੀਲਡ ਅਫ਼ਸਰਾਂ ਦੀਆਂ ਟੀਮਾਂ ਬਣਾਉਣ ਦੇ ਆਦੇਸ਼ ਦਿੱਤੇ। ਇਨ੍ਹਾਂ ਟੀਮਾਂ ਵਿੱਚ ਸਟੇਟ ਟੈਕਸ ਅਫ਼ਸਰ ਐੱਸ. ਟੀ. ਓ. ਲਲਿਤ ਕੁਮਾਰ, ਐੱਸ. ਟੀ. ਓ. ਮੈਡਮ ਮੇਘਾ ਕਪੂਰ, ਐੱਸ. ਟੀ. ਓ. ਮੈਡਮ ਡਾ. ਅੰਜਲੀ ਸੇਖੜੀ, ਐੱਸ. ਟੀ. ਓ. ਅਵਤਾਰ ਸਿੰਘ, ਇੰਸਪੈਕਟਰ ਸ਼ਮਸ਼ੇਰ ਸਿੰਘ, ਇੰਸਪੈਕਟਰ ਗੁਰਤੇਜ ਸਿੰਘ ਸ਼ਾਮਲ ਸਨ।
ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਟੀਮਾਂ ਸ਼ਹਿਰ ਦੇ ਬਾਹਰੀ ਹਿੱਸਿਆ ਵਿਚ ਪਹੁੰਚੀਆਂ ਅਤੇ ਕੁਝ ਸ਼ਹਿਰੀ ਖੇਤਰਾਂ ਵਿੱਚ ਰਵਾਨਾ ਹੋਈਆਂ।
ਇਹ ਵੀ ਪੜ੍ਹੋ- ਸਰਪੰਚ ਨੇ ਹੋਟਲ 'ਚ ਕਿਸੇ ਹੋਰ ਨਾਲ ਰੰਗੇ-ਹੱਥੀਂ ਫੜ ਲਈ ਸਰਪੰਚਣੀ, ਤੇ ਫਿਰ...
ਦੂਜੇ ਪਾਸੇ, ਮੁਹਿੰਮ ਵਿਚ ਅੰਮ੍ਰਿਤਸਰ ਦੇ ਵੱਡੇ ਕਾਰੋਬਾਰੀ ਖੇਤਰਾਂ ਵਿਚ ਪ੍ਰਮੁੱਖ ਮਾਰਕੀਟ ਗੁਰੂ ਬਜ਼ਾਰ ਅਤੇ ਜੀ. ਟੀ. ਰੋਡ ਗੋਲਡਨ ਗੇਟ ਦੇ ਨੇੜਲੇ ਇਲਾਕਿਆਂ ਵਿਚ ਸਰਵੇਖਣ ਦੌਰਾਨ ਜੀ. ਐੱਸ. ਟੀ ਅਧਿਕਾਰੀਆਂ ਨੇ ਚੈਕਿੰਗ ਕੀਤੀ। ਸਹਾਇਕ ਕਮਿਸ਼ਨਰ ਅੰਮ੍ਰਿਤਸਰ-1 ਮੈਡਮ ਪ੍ਰਗਤੀ ਸੇਠੀ ਨੇ ਕਿਹਾ ਕਿ ਸਰਵੇਖਣ ਦੌਰਾਨ ਵਿਭਾਗੀ ਟੀਮਾਂ ਨੇ ਉਨ੍ਹਾਂ ਥਾਵਾਂ ’ਤੇ ਵਧੇਰੇ ਧਿਆਨ ਕੇਂਦਰਿਤ ਕੀਤਾ ਜਿਨ੍ਹਾਂ ’ਤੇ ਜੀ. ਐੱਸ. ਟੀ. ਨੰਬਰ ਨਹੀਂ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲੀਆਂ
ਮੈਡਮ ਸੇਠੀ ਨੇ ਕਿਹਾ ਕਿ ਇਹ ਲਗਾਤਾਰ ਕੀਤੀ ਜਾ ਰਹੀ ਸਰਵੇਖਣ ਵਿੱਤੀ ਕਮਿਸ਼ਨਰ ਟੈਕਸੇਸ਼ਨ (ਐੱਫ. ਸੀ. ਟੀ) ਦੇ ਨਿਰਦੇਸ਼ਾਂ ’ਤੇ ਕੀਤੀ ਜਾ ਰਹੀ ਹੈ। ਇਹ ਸਰਵੇਖਣ ਸਿਰਫ਼ ਇੱਕ ਸ਼ਹਿਰ ਵਿੱਚ ਨਹੀਂ, ਸਗੋਂ ਪੂਰੇ ਪੰਜਾਬ ਵਿਚ ਕੀਤਾ ਜਾ ਰਿਹਾ ਹੈ। ਸਟੇਟ ਟੈਕਸ ਅਫ਼ਸਰ ਲਲਿਤ ਕੁਮਾਰ ਅਤੇ ਡਾ. ਅੰਜਲੀ ਸੇਖੜੀ ਨੇ ਕਿਹਾ ਕਿ ਉਕਤ ਥਾਵਾਂ ’ਤੇ ਸਰਵੇਖਣ ਦੌਰਾਨ ਵਿਭਾਗ ਦੀਆਂ ਟੀਮਾਂ ਨੇ ਕਾਰੋਬਾਰੀਆਂ ਨੂੰ ਜਾਗਰੂਕ ਕੀਤਾ ਕਿ ਉਹ ਆਪਣਾ ਸਾਰਾ ਕਾਰੋਬਾਰ ਬਿੱਲਾਂ ਨਾਲ ਕਰਨ ਤਾਂ ਜੋ ਸਰਕਾਰ ਨੂੰ ਕਾਰੋਬਾਰ ਦਾ ਸਹੀ ਰੂਪ ਮਿਲ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8