​​​​​​​ਅੰਮ੍ਰਿਤਸਰ ਦੀਆਂ ਨਾਮਵਰ ‘ਹਾਰਡ/ਬੀਅਰ’ ਬਾਰਾਂ ’ਤੇ ਐਕਸਾਈਜ਼ ਵਿਭਾਗ ਦੀ ਸਖ਼ਤ ਚੈਕਿੰਗ

Monday, Jul 28, 2025 - 04:56 PM (IST)

​​​​​​​ਅੰਮ੍ਰਿਤਸਰ ਦੀਆਂ ਨਾਮਵਰ ‘ਹਾਰਡ/ਬੀਅਰ’ ਬਾਰਾਂ ’ਤੇ ਐਕਸਾਈਜ਼ ਵਿਭਾਗ ਦੀ ਸਖ਼ਤ ਚੈਕਿੰਗ

ਅੰਮ੍ਰਿਤਸਰ(ਇੰਦਰਜੀਤ)–ਐਤਵਾਰ ਨੂੰ ਅੰਮ੍ਰਿਤਸਰ ਜ਼ਿਲ੍ਹਾ ਆਬਕਾਰੀ ਵਿਭਾਗ ਵੱਲੋਂ ਅੰਮ੍ਰਿਤਸਰ ਦੀ ਮੁੱਖ ਬਾਰਾਂ ’ਤੇ ਇੰਸਪੈਕਸ਼ਨ ਕੀਤੀ। ਇਹ ਕਾਰਵਾਈ ਸਹਾਇਕ ਕਮਿਸ਼ਨਰ ਅੰਮ੍ਰਿਤਸਰ ਰੇਂਜ ਮਹੇਸ਼ ਗੁਪਤਾ ਅਤੇ ਜ਼ਿਲ੍ਹਾ ਆਬਕਾਰੀ ਅਧਿਕਾਰੀ ਅੰਮ੍ਰਿਤਸਰ 1-2 ਲਲਿਤ ਕੁਮਾਰ ਦੇ ਹੁਕਮਾਂ ’ਤੇ ਕੀਤੀ ਗਈ ਹੈ। ਇਸ ਕਾਕਵਾਈ ਲਈ ਇੰਸਪੈਕਟਰ ਰਵਿੰਦਰ ਸਿੰਘ ਬਾਜਵਾ ਦੀ ਅਗਵਾਈ ’ਚ ਟੀਮ ਦਾ ਗਠਨ ਕੀਤਾ ਗਿਆ, ਜਿਸ ’ਚ ਸਹਾਇਕ ਉਪ ਨਿਰੀਖਕ ਕਾਹਨ ਸਿੰਘ, ਜਸਪਾਲ ਮਸੀਹ ਨਾਲ ਸੁਰੱਖਿਆ ਮੁਲਾਜ਼ਮਾਂ ਦੀ ਟੀਮ ਸ਼ਾਮਲ ਸੀ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡਾ ਘਪਲਾ: 340 ਜਾਅਲੀ NOCs ਮਾਮਲੇ ’ਚ ਦੋ ਹੋਰ ਅਧਿਕਾਰੀ ਸਸਪੈਂਡ

ਦੱਸਿਆ ਜਾਂਦਾ ਹੈ ਕਿ ਬੀਤੇ ਦਿਨੀਂ ਅੰਮ੍ਰਿਤਸਰ ਦੀ ਫਤਿਹਗੜ੍ਹ ਚੂੜੀਆਂ ਰੋਡ ’ਤੇ ਇਕ ਘਰ ਨੁਮਾ ਥਾਂ ’ਤੇ ਭਾਰੀ ਮਾਤਰਾ ਵਿਚ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ ਹੈ, ਇਸ ਦੀ ਮਾਤਰਾ 500 ਬੋਤਲਾਂ ਦੇ ਕਰੀਬ ਸੀ। ਇਸ ਤੋਂ ਵੱਡੀ ਗੱਲ ਹੈ ਕਿ ਇੱਥੇ ਉਸ ਬ੍ਰਾਂਡ ਦੀ ਮਹਿੰਗੀ ਸ਼ਰਾਬ ਬਰਾਮਦ ਕੀਤੀ ਗਈ ਹੈ ਜੋ ਆਮ ਆਦਮੀ ਨਹੀਂ ਖਰੀਦਦਾ। ਇਨ੍ਹਾਂ ਦੇ ਖਪਤਕਾਰ ਵੱਡੇ ਹੋਟਲ ਅਤੇ ਬਾਰਾਂ ’ਚ ‘ਪੈਗ’ ਦੇ ਹਿਸਾਬ ਨਾਲ ਪੀਂਦੇ ਹਨ। ਇਸ ਨੂੰ ਲੈ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਸ਼ਰਾਬ ਵੱਡੇ ਹੋਟਲਾਂ ਦੇ ਬਾਰਾਂ ’ਚ ਹੀ ਵੇਚੀ ਜਾਂਦੀ ਹੈ। ਵਧੇਰੇ ਮਹਿੰਗੀ ਸ਼ਰਾਬ ਹੋਣ ਕਾਰਨ ਇਸ ’ਤੇ ਟੈਕਸ ਵੀ ਵੱਧ ਪੈਂਦਾ ਹੈ। ਕਿਸੇ ਤਰ੍ਹਾਂ ਜੇਕਰ ਇਹੀ ਸ਼ਰਾਬ ਦੋ ਨੰਬਰ ’ਚ ਇਨ੍ਹਾਂ ਥਾਵਾਂ ’ਤੇ ਪਹੁੰਚ ਜਾਵੇ ਤਾਂ ਸਰਕਾਰ ਦੇ ਰੈਵੇਨਿਊ ਨੂੰ ਭਾਰੀ ਨੁਕਸਾਨ ਹੋਣ ਦਾ ਖਤਰਾ ਹੈ। ਉਥੇ ਹੀ ਸ਼ਰਾਬ ਦੇ ਉਹ ਠੇਕੇਦਾਰ ਵੀ ਖਤਰੇ ’ਚ ਆ ਜਾਣਗੇ ਜੋ ਕਰੋੜਾਂ ਰੁਪਏ ਸਰਕਾਰ ਨੂੰ ਟੈਕਸ ਦਿੰਦੇ ਹਨ।

ਸਹਾਇਕ ਕਮਿਸ਼ਨਰ ਵੱਲੋਂ ਲਾਇਸੈਂਸ ਧਾਰਕਾਂ ਨੂੰ ਦਿੱਤੀ ਗਈ ਸਖ਼ਤ ਚਿਤਾਵਨੀ

ਸਹਾਇਕ ਕਮਿਸ਼ਨਰ ਆਬਕਾਰੀ ਮਹੇਸ਼ ਗੁਪਤਾ ਨੇ ਦੱਸਿਆ ਕਿ ‘ਹਾਰਡ ਬਾਰ’ ਅਤੇ ‘ਬੀਅਰ ਬਾਰ’ ਲਾਇਸੈਂਸਧਾਰਕਾਂ ਨੂੰ ਆਬਕਾਰੀ ਮਾਪਦੰਡਾਂ ਅਤੇ ਨਿਯਮਾਂ ਦਾ ਪਾਲਣ ਕਰਨ ਲਈ ਸਖਤ ਹੁਕਮ ਜਾਰੀ ਕੀਤੇ ਹਨ। ਇਸ ’ਚ ਕਿਹਾ ਗਿਆ ਹੈ ਕਿ ਜੇਕਰ ਇਨ੍ਹਾਂ ਬਾਰਾਂ ’ਚ ਬਿਨਾਂ ਹਿਸਾਬ, ਸਟਾਕ ਤੋਂ ਵੱਧ ਜਾਂ ਘੱਟ ਸ਼ਰਾਬ ਜਾਂ ਕੋਈ ਉਲੰਘਣਾ ਪਾਈ ਜਾਂਦੀ ਹੈ ਤਾਂ ਲਾਇਸੈਂਸਧਾਰਕਾਂ ਖਿਲਾਫ ਪੰਜਾਬ ਸ਼ਰਾਬ ਲਾਇਸੈਂਸ ਅਧਿਨਿਯਮ, 1956 ਦੇ ਤਹਿਤ ਸਖਤ ਕਾਰਵਾਈ ਕੀਤੀ ਜਾਏਗੀ।

ਇਹ ਵੀ ਪੜ੍ਹੋਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !

ਇਨ੍ਹਾਂ ਥਾਵਾਂ ’ਤੇ ਕੀਤੀ ਗਈ ਇੰਸਪੈਕਸ਼ਨ

ਫਾਰੈਸਟ ਰਿਜ਼ੋਰਟ ਦਿ ਬਾਗ

ਕਬੀਲਾ ਬਾਰ

ਸ਼ੀਸ਼ੋ ਬਾਰ

ਆਰ. ਆਰ. ਵੀ. ਡਰਾਫਟ ਬੀਅਰ ਬਾਰ

ਬਾਰ-ਬੀ ਨਿਊ ਨੇਸ਼ਨ ਐਂਡ ਬਾਰ

ਇਹ ਵੀ ਪੜ੍ਹੋਪੰਜਾਬ 'ਚ ਛੁੱਟੀਆਂ ਦੌਰਾਨ ਵੀ ਖੁੱਲ੍ਹੇ ਰਹਿਣਗੇ ਸਰਕਾਰੀ ਦਫ਼ਤਰ, 31 ਜੁਲਾਈ ਤੋਂ ਪਹਿਲਾਂ ਕਰਾ ਲਓ ਕੰਮ

ਜ਼ਿਲ੍ਹਾ ਆਬਕਾਰੀ ਅਧਿਕਾਰੀ ਲਲਿਤ ਕੁਮਾਰ ਨੇ ਦੱਸਿਆ ਕਿ ਆਬਕਾਰੀ ਵਿਭਾਗ ਵੱਲੋਂ ਉਪਰੋਕਤ ਸਾਰੇ ਮਾਮਲਿਆਂ ਨੂੰ ਦੇਖਦੇ ਹੋਏ ਕਈ ਮੁੱਖ ਚੀਜ਼ਾਂ ’ਤੇ ਫੋਕਸ ਰੱਖਿਆ ਗਿਆ ਹੈ ਤਾਂ ਕਿ ਕਿਸੇ ਤਰ੍ਹਾਂ ਨਾਲ ਨਾਜਾਇਜ਼ ਸ਼ਰਾਬ ਮਾਫੀਆ ਨੂੰ ਸਰਕਾਰ ਦੇ ਰੈਵੇਨਿਊ ਨਾਲ ਖੇਡਣ ਦਾ ਮੌਕਾ ਨਾ ਮਿਲੇ।

* ਵਿਕਰੀ ਸਟਾਕ ਦੇ ਰਜਿਸਟਰਾਰ ’ਚ ਐਕਿਊਰੇਸੀ ਅਤੇ ਅਪ-ਟੂ-ਡੇਟ।

* ਸ਼ਰਾਬ ਬ੍ਰਾਂਡਾਂ ਦੀ ਫਿਜੀਕਲ ਵੈਰੀਫਿਕੇਸ਼ਨ?

* ਕਰਾਸ ਚੈਕਿੰਗ ਜਿਸ ’ਚ ਵੇਚੇ ਗਏ ਬ੍ਰਾਂਡ ਰਜਿਸਟ੍ਰੇਸ਼ਨ ਸਟਾਕ ਨਾਲ ਆਪਸੀ ਮੇਲ।

* ਬਿਲਿੰਗ ਅਤੇ ਸ਼ਰਾਬ ਉਤਪਾਦਾਂ ਦੀ ਪ੍ਰਮਾਣਤਾ ਦੀ ਪੁਸ਼ਟੀ।

ਇਹ ਵੀ ਪੜ੍ਹੋਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ

ਰੇਡ ਨਹੀਂ ਚੈਕਿੰਗ ਹੈ ਇਹ: ਲਲਿਤ ਕੁਮਾਰ

ਇਕ ਪ੍ਰਸ਼ਾਨ ਦੇ ਜਵਾਬ ’ਚ ਜ਼ਿਲਾ ਆਬਕਾਰੀ ਲਲਿਤ ਕੁਮਾਰ ਨੇ ਦੱਸਿਆ ਕਿ ਆਮ ਤੌਰ ’ਤੇ ਜੇਕਰ ਕਿਸੇ ਵੀ ਬਾਰ ’ਤੇ ਚੈਕਿੰਗ ਹੁੰਦੀ ਹੈ ਤਾਂ ਇਸ ਦੇ ਲਈ ਵਧੇਰੇ ਇਸ ਨੂੰ ‘ਰੇਡ’ ਸਮਝਦੇ ਹਨ। ਉਨ੍ਹਾਂ ਕਿਹਾ ਕਿ ਰੇਡ ਅਤੇ ਇੰਸਪੈਕਸ਼ਨ ਦੇ ਫਰਕ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਰੇਡ ਉਸ ਸਮੇਂ ਕੀਤੀ ਜਾਂਦੀ ਹੈ ਕਿ ਜਦੋਂ ਕਿਸੇ ਦੀ ਸ਼ਿਕਾਇਤ/ਨੈਗੇਟਿਵ ਇਨਫਾਰਮੇਸ਼ਨ ਆਉਂਦੀ ਹੈ, ਜਦੋਂਕਿ ‘ਚੈਕਿੰਗ’ ਵਿਭਾਗ ਦਾ ਆਮ ਅਧਿਕਾਰ ਹੈ ਜੋ ਚੌਕਸੀ ਅਤੇ ਆਉਣ ਵਾਲੇ ਸੰਭਾਵਿਤ ਖਤਰੇ ਨੂੰ ਦੇਖਦੇ ਹੋਏ ਹੁੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News