ਖੋਖਲੇ ਦਾਅਵਿਆਂ ਨਾਲ ਕੋਰੋਨਾ ਖਿਲਾਫ ਪੰਜਾਬ ਸਰਕਾਰ ਲੜ ਰਹੀ ਹੈ ਜੰਗ: ਪ੍ਰਧਾਨ ਛੀਨਾ

04/29/2020 4:55:19 PM

ਰਾਜਾਸਾਂਸੀ (ਰਾਜਵਿੰਦਰ ਹੁੰਦਲ): ਜ਼ਿਲਾ ਅੰਮ੍ਰਿਤਸਰ ਨਾਲ ਸਬੰਧਿਤ ਹਜੂਰ ਸਾਹਿਬ ਤੋਂ ਪਰਤੇ 19 ਯਾਤਰੂਆਂ ਨੂੰ ਰਾਧਾ ਸਵਾਮੀ ਸਤਿਸੰਗ ਸੈਂਟਰ ਰਾਜਾਸਾਂਸੀ ਵਿਖੇ ਇਕਾਂਤਵਾਸ ਕੀਤਾ ਗਿਆ ਹੈ। ਕਸਬਾ ਰਾਜਾਸਾਂਸੀ ਨਜ਼ਦੀਕ ਰਾਧਾ ਸਵਾਮੀ ਸਤਿਸੰਗ 'ਚ ਰੱਖੇ ਯਾਤਰੂਆਂ ਲਈ ਕੀਤੇ ਪ੍ਰਬੰਧਾਂ ਤੇ ਸਵਾਲ ਚੁੱਕਦਿਆਂ ਅਕਾਲੀ ਆਗੂ ਗੁਰਸ਼ਰਨ ਸਿੰਘ ਛੀਨਾ ਸ: ਪ੍ਰਧਾਨ ਐੱਸ.ਓ.ਆਈ. ਮਾਝਾ ਜੋਨ ਨੇ ਐੱਸ.ਡੀ.ਐੱਮ. ਅਜਨਾਲਾ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਦਫਤਰ ਬੈਠ ਕਿ ਗੱਲਬਾਤ ਕਰਨ ਲਈ ਕਿਹਾ। ਛੀਨਾ ਨੇ ਪ੍ਰਸ਼ਾਸਨ ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਇਨ੍ਹਾਂ ਯਾਤਰੂਆਂ ਨੂੰ 40 ਡਿਗਰੀ ਸੈਲੀਅਸ ਦੇ ਹੁੰਦਿਆਂ ਇੱਕ ਟੀਨ ਦੇ ਸੈੱਡ ਹੇਠ ਪਾ ਰਹੀ ਹੈ।

ਇੱਥੇ ਕਮਰੇ,ਬਾਥਰੂਮ, ਲੈਂਟਰ ਵਾਲਾ ਬਰਾਂਡਾ ਆਦਿ ਕੋਈ ਪ੍ਰਬੰਧ ਨਹੀ ਹੈ,ਜਿੱਥੇ ਆਸ ਪਾਸ ਕਿਸਾਨ ਕਣਕਾਂ ਦੀ ਕਟਾਈ ਕਰ ਰਹੇ ਹਨ ਅਤੇ ਕੰਬਾਈਨਾਂ ਚੱਲ ਰਹੀਆ ਹਨ ਜਿਸ ਕਾਰਨ ਸਾਰਾ ਮਿੱਟੀ ਘੱਟਾ ਅੰਦਰ ਆਵੇਗਾ। ਕਿਉਂਕਿ ਡੇਰੇ ਦੀਆਂ ਕੰਧਾਂ ਨਿੱਕੀਆਂ ਹੋਣ ਕਰਕੇ ਕੋਈ ਪੁੱਖਤਾ ਪ੍ਰਬੰਧ ਨਹੀਂ ਹਨ। ਇਨ੍ਹਾਂ ਦਾ ਇਲਾਜ ਕਰਨ ਦੀ ਬਜਾਏ ਸਰਕਾਰ ਹੋਰ ਬੀਮਾਰੀਆਂ ਨੂੰ ਸੱਦਾ ਦੇ ਰਹੀ ਹੈ। ਜਿੱਥੇ ਲੰਗਰ,ਨਹਾਉਣ ਆਦਿ ਦਾ ਕੋਈ ਪ੍ਰਬੰਧ ਨਹੀ ਹੈ। ਛੀਨਾ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਨੂੰ ਕਿਸੇ ਗੁਰਦੁਆਰੇ ,ਸਕੂਲ,ਕਾਲਜ ਵਿੱਚ ਤਬਦੀਲ ਕੀਤਾ ਜਾਵੇ ਅਤੇ ਲੰਗਰ ਆਦਿ ਹੋਰ ਪ੍ਰਬੰਧਾਂ ਲਈ ਉਹ ਸਾਰੀ ਜ਼ਿੰਮੇਵਾਰੀ ਚੁੱਕਣਗੇ। ਜੇਕਰ ਸੰਗਤਾਂ ਨੂੰ ਯੋਗ ਜਗ੍ਹਾ ਨਾ ਰੱਖਿਆ ਗਿਆ ਤਾਂ ਇਕੱਠੇ ਹੋ ਕਿ ਸਰਕਾਰ ਖਿਲਾਫ ਆਵਾਜ਼ ਬੁਲੰਦ ਕਰਾਂਗੇ। ਉਨ੍ਹਾਂ ਕਿਹਾ ਕਿ ਪੁੱਖਤਾ ਪ੍ਰਬੰਧਾਂ ਦੀਆ ਗੱਲਾਂ ਕਰਨ ਵਾਲੀ ਸਰਕਾਰ ਗੁਰੂ ਘਰ ਤੋਂ ਆਈਆਂ 3 ਹਜ਼ਾਰ ਸੰਗਤਾਂ ਲਈ ਪ੍ਰਬੰਧ ਨਹੀ ਕਰ ਸਕੀ ਤਾਂ ਜੇਕਰ ਕੋਈ ਐਸੀ ਵੱਡੀ ਸਥਿਤੀ ਪੈਦਾ ਹੁੰਦੀ ਹੈ ਤਾਂ ਸਰਕਾਰ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਇਸ ਸਮੇਂ ਕੁਲਵਿੰਦਰ ਸਿੰਘ ਅੋਲਖ ਸਾ: ਪ੍ਰਧਾਨ ਨਗਰ ਪੰਚਾਇਤ ਰਾਜਾਸਾਂਸੀ,ਕੰਵਲਸ਼ਮਸ਼ੇਰ ਸਿੰਘ ਸਾ: ਸਰਪੰਚ ਉੱਚਾ ਕਿਲਾ,ਰਾਣਾ ਜਸਤਰਵਾਲ ਆਦਿ ਹਾਜ਼ਰ ਸਨ।


Shyna

Content Editor

Related News