ਫੈਕਟਰੀ ’ਚ ਅੱਗ ਲੱਗਣ ਕਾਰਨ ਲੱਖਾਂ ਦਾ ਮਾਲ ਸੜ ਕੇ ਹੋਇਆ ਸੁਆਹ
Sunday, Mar 16, 2025 - 12:30 PM (IST)

ਅੰਮ੍ਰਿਤਸਰ (ਅਰੋੜਾ)-ਛੇਹਰਟਾ ਥਾਣਾ ਦੇ ਅਧੀਨ ਲੱਗਦੀ ਚੌਕੀ ਕਾਲਾ ਘਨੂੰਪੁਰ ਦੇ ਖੇਤਰ ਰਾਜ ਐਵੇਨਿਊ ਆਰ. ਐੱਸ. ਟੈਕਸਟਾਈਲ ਟ੍ਰੇਡਰ ਵਿਖੇ ਬਿਜਲੀ ਨਾਲ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਲੱਖਾਂ ਦਾ ਮਾਲ ਸੜ ਕੇ ਸੁਆਹ ਹੋ ਗਿਆ। ਫੈਕਟਰੀ ਦੇ ਮਾਲਕ ਵਿਨੋਦ ਕੁਮਾਰ ਪੁੱਤਰ ਚਮਨ ਲਾਲ, ਰਾਹੁਲ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਕੋਟ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਆਰ. ਐੱਸ. ਟੈਕਸਟਾਈਲ ਟ੍ਰੇਡਰ ਮਾਤਾ ਰਾਣੀ ਮੰਦਰ ਰਾਜ ਐਵੇਨਿਊ ਵਿਖੇ ਸਥਿਤ ਹੈ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਤੇਜ਼ ਰਫਤਾਰ ਟਿੱਪਰ ਨੇ ਇਕ ਨੌਜਵਾਨ ਦੀ ਲਈ ਜਾਨ
ਉਨ੍ਹਾਂ ਨੂੰ ਰਾਤ 3 ਵਜੇ ਕਿਸੇ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ’ਚ ਭਿਆਨਕ ਅੱਗ ਲੱਗੀ ਹੈ। ਸੂਚਨਾ ਮਿਲਦੇ ਹੀ ਉਹ ਫੈਕਟਰੀ ’ਚ ਪਹੁੰਚੇ। ਇਸ ਤੋਂ ਪਹਿਲਾਂ ਉਨ੍ਹਾਂ ਇਸਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੀਆਂ ਚਾਰ ਗੱਡੀਆਂ ਨੇ ਲਗਭਗ 2 ਘੰਟੇ ਦੇ ਸਖ਼ਤ ਮਿਹਨਤ ਨਾਲ ਅੱਗ ’ਤੇ ਕਾਬੂ ਪਾਇਆ। ਵਿਨੋਦ ਕੁਮਾਰ ਨੇ ਦੱਸਿਆ ਕਿ ਇਸ ਅਗਨਜ਼ੀ ਕਾਂਡ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦੇ ਨੁਕਸਾਨ ਹੋ ਗਿਆ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਮੁਰਗੀ ਨੇ ਬਣਾ 'ਤਾ ਰਿਕਾਰਡ, ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8