ਦੁਬਈ ਤੋਂ ਆਏ ਯਾਤਰੀ ਕੋਲੋਂ 1.50 ਕਰੋੜ ਦਾ ਸੋਨਾ ਜ਼ਬਤ

Monday, Nov 25, 2024 - 11:49 AM (IST)

ਦੁਬਈ ਤੋਂ ਆਏ ਯਾਤਰੀ ਕੋਲੋਂ 1.50 ਕਰੋੜ ਦਾ ਸੋਨਾ ਜ਼ਬਤ

ਅੰਮ੍ਰਿਤਸਰ (ਨੀਰਜ)-ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਕੋਲੋਂ 1.50 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਜਾਣਕਾਰੀ ਅਨੁਸਾਰ ਯਾਤਰੀ ਨੇ ਇਹ ਸੋਨਾ ਪੇਸਟ ਫਾਰਮ ’ਚ ਤਿਆਰ ਕਰ ਕੇ ਆਪਣੇ ਅੰਡਰਵੀਅਰ ਅਤੇ ਹੋਰ ਥਾਵਾਂ ’ਚ ਲੁਕਾਇਆ ਹੋਇਆ ਸੀ ਪਰ ਵਿਭਾਗ ਦੇ ਏਅਰ ਇੰਟੈਲੀਜੈਂਸ ਯੂਨਿਟ ਨੂੰ ਜਦੋਂ ਯਾਤਰੀ ’ਤੇ ਸ਼ੱਕ ਹੋਇਆ ਤਾਂ ਉਸ ਦੀ ਤਲਾਸ਼ੀ ਲਈ ਗਈ ਅਤੇ ਪੰਚਨਾਮਾ ਕਰਵਾਇਆ ਗਿਆ ਤੇ ਸੋਨਾ ਜ਼ਬਤ ਕੀਤਾ ਗਿਆ। ਯਾਤਰੀ ਨੂੰ ਵਿਭਾਗ ਨੇ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ- ਫ਼ੌਜਣ ਨੇ ਆਸ਼ਕਾਂ ਨੂੰ ਘਰ ਬੁਲਾ ਕੇ ਮਰਵਾ 'ਤਾ ਫ਼ੌਜੀ ਪਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News