ਘਰ ’ਚੋਂ ਸੋਨੇ ਦੇ ਗਹਿਣੇ, ਚਾਂਦੀ ਦੇ ਬਰਤਨ ਅਤੇ 70 ਹਜ਼ਾਰ ਦੀ ਨਕਦੀ ਸਮੇਤ ਹੋਰ ਸਾਮਾਨ ਚੋਰੀ

Monday, Aug 19, 2024 - 11:55 AM (IST)

ਗੁਰਦਾਸਪੁਰ (ਹਰਮਨ, ਵਿਨੋਦ)-ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਘਰ ’ਚੋਂ ਸੋਨੇ ਦੇ ਗਹਿਣੇ, ਚਾਂਦੀ ਦੇ ਬਰਤਨ, ਘੜੀਆਂ ਅਤੇ 70 ਹਜ਼ਾਰ ਦੀ ਨਕਦੀ ਸਮੇਤ ਹੋਰ ਸਾਮਾਨ ਚੋਰੀ ਕਰਨ ਦੇ ਦੋਸ਼ਾਂ ਹੇਠ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਡਾ. ਜਨਾਤਨ ਪੁੱਤਰ ਗਿਆਨ ਚੰਦ ਵਾਸੀ ਦੇਸ਼ ਭਗਤ ਨਗਰ ਗੁਰਦਾਸਪੁਰ ਨੇ ਦੱਸਿਆ ਕਿ ਉਹ 13.8.24 ਨੂੰ 6 ਵਜੇ ਸਵੇਰੇ ਆਪਣੇ ਮਾਤਾ-ਪਿਤਾ ਨਾਲ ਜਲੰਧਰ ਪ੍ਰੋਗਰਾਮ ਅਟੈਂਡ ਕਰਨ ਲਈ ਗਿਆ ਸੀ। ਜਦੋਂ ਰਾਤ 10.30 ਵਜੇ ਵਾਪਸ ਆ ਕੇ ਦੇਖਿਆ ਤਾਂ ਕਿ ਘਰ ਦੇ ਕਮਰੇ ਅੰਦਰ ਬੈਡਾਂ ’ਤੇ ਸਾਮਾਨ ਖਿਲਰਿਆ ਸੀ ਅਤੇ ਅਲਮਾਰੀਆ ਦੇ ਲਾਕ ਟੁੱਟੇ ਹੋਏ ਸਨ।

ਇਹ ਵੀ ਪੜ੍ਹੋ - ਖੁਸ਼ੀਆਂ ਗਮ ’ਚ ਬਦਲੀਆਂ: ਰੱਖੜੀ ਲੈ ਕੇ ਧੀ ਨਾਲ ਪੇਕੇ ਜਾ ਰਹੀ ਮਾਂ ਦੀ ਸੜਕ ਹਾਦਸੇ ’ਚ ਮੌਤ

ਚੈੱਕ ਕਰਨ ’ਤੇ ਪਤਾ ਲੱਗਾ ਕਿ 4 ਸੈੱਟ ਸੋਨਾ, 4 ਸੋਨੇ ਦੀਆ ਚੂੜੀਆਂ, ਕੁੱਝ ਚਾਂਦੀ ਦੇ ਬਰਤਨ (4 ਗਲਾਸ,2 ਪਲੇਟਾ,2 ਚਮਚ ਅਤੇ 2 ਕਟੋਰੀਆ), ਐਪਲ ਦੀ ਘੜੀ ਸਮੇਤ 7-8 ਹਜ਼ਾਰ ਦੇ ਨੋਟਾਂ ਦੇ ਹਾਰ ਅਤੇ 70,000 ਰੁਪਏ ਚੋਰੀ ਹੋ ਚੁਕੇ ਸਨ। ਪੁਲਸ ਨੇ ਇਸ ਮਾਮਲੇ ਵਿਚ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ ਨਾਕੇ 'ਤੇ ਖੜ੍ਹੇ ਪੁਲਸ ਅਧਿਕਾਰੀਆਂ ਨਾਲ ਬਹਿਸਣ ਵਾਲੇ ਮੁਲਾਜ਼ਮ 'ਤੇ SSP ਨੇ ਲਿਆ ਵੱਡਾ ਐਕਸ਼ਨ, ਪੜ੍ਹੋ ਕੀ ਹੈ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News